ਲੌਂਗੋਵਾਲ, 18 ਨਵੰਬਰ (ਸੂਰਜ ਭਾਨ ਗੋਇਲ)- ਸਥਾਨਕ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰ ਐਂਡ ਟੈਕਨਾਲੋਜੀ ਵਿਖੇ ਅੱਜ 15ਵਾਂ ਸਾਲਾਨਾ ਡਿਗਰੀ ਵੰਡ ਸਮਾਰੋਹ ਸੰਸਥਾਂ ਦੇ ਡਾਕਟਰ ਹਰਗੋਬਿੰਦ ਖੁਰਾਣਾ ਆਡੀਟੋਰੀਅਮ ਹਾਲ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦਾ ਆਰੰਭ ਸੰਸਥਾਂ ਦੇ ਕੁਲਗੀਤ ਨਾਲ ਕੀਤਾ ਗਿਆ। ਸਮਾਰੋਹ ’ਚ ਮੁੱਖ ਮਹਿਮਾਨ ਵੱਜੋਂ ਪ੍ਰੋਫੈਸਰ ਆਰ.ਕੇ ਸ਼ਿਵਗੋਨਕਰ, ਡਾਇਰੈਕਟਰ, ਆਈ.ਆਈ.ਟੀ (ਦਿੱਲੀ) ਨੇ ਸਿਰਕਤ ਕੀਤੀ। ਸਮਾਰੋਹ ਦੌਰਾਨ ਡਾਇਰੈਕਟਰ ਸਲਾਈਟ ਪ੍ਰੋਫੈਸਰ ਸੁਨੀਲ ਪਾਂਡੇ ਨੇ ਆਪਣੀ ਸੰਸਥਾਂ ਦੇ ਪ੍ਰਫੋਸਰਾਂ ਵੱਲੋਂ ਤਕਨੀਕੀ ਸਿੱਖਿਆਂ ਦੇ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਪਾਏ ਵੱਡਮੁੱਲੇ ਯੋਗਦਾਨ ਤੇ ਚਾਨਣਾ ਪਾਇਆ। ਮੁੱਖ ਮਹਿਮਾਨ ਸ੍ਰੀ ਆਰ.ਕੇ.ਸ਼ਿਵਗੋਨਕਰ ਅਤੇ ਸੰਸਥਾਂ ਦੇ ਡਾਇਰੈਕਟਰ ਸ੍ਰੀ ਸੁਨੀਲ ਪਾਂਡੇ ਵੱਲੋਂ ਸਲਾਈਟ ਦੇ 1310 ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆ ਗਈਆ।ਸਮਾਰੋਹ ਵਿੱਚ ਪੀ.ਐਚ.ਡੀ 6, ਡਿਗਰੀ 437, ਡਿਪਲੋਮਾ 426, ਪੋਸਟ ਗ੍ਰੈਜੂਏਸ਼ਨ 149 ਅਤੇ ਸਰਟੀਫਿਕੇਟ 282 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਸ੍ਰੀ ਆਰ.ਕੇ ਸ਼ਿਵਗੋਨਕਰ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਮਿਹਨਤ, ਲਗਨ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ•ਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਵਿਦਿੱਆ ਦੇ ਖੇਤਰ ਵਿੱਚ ਵੱਧ ਤੋਂ ਵੱਧ ਮਿਹਨਤ ਕਰਨ ਤੇ ਧਿਆਨ ਦੇਣਾ ਚਾਹੀਦਾ ਹੈ। ਸਮਾਰੋਹ ਦੌਰਾਨ 39 ਗੋਲਡ ਮੈਡਲ, 38 ਸਿਲਵਰ ਮੈਡਲਾਂ ਨਾਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ 2 ਜੇ.ਪੀ ਮੈਮੋਰੀਅਲ ਐਵਾਰਡ, 8 ਸੈਂਟਰਲ ਬੈਂਕ ਆਫ ਇੰਡੀਆਂ ਐਵਾਰਡ, 1 ਕੋਜੀ ਸੈਣੀ ਮੈਮੋਰੀਅਲ ਐਵਾਰਡ ਵੀ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਗਏ। ਸਮਾਰੋਹ ਦੇ ਅੰਤ ਵਿੱਚ ਪ੍ਰੋ. ਅਮਰਜੀਤ ਸਿੰਘ ਧਾਲੀਵਾਲ, ਰਜਿਸਟਰਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਰਜਿਸਟਰਾਰ, ਮੁੱਖੀ, ਡੀਨ ਫੈਕਲਟੀ ਅਤੇ ਵਿਦਿਆਰਥੀ ਹਾਜ਼ਰ ਸਨ।
Post a Comment