ਕਿਸੇ ਵੀ ਸਰਕਾਰੀ ਡਾਕਟਰ ਨੂੰ ਪ੍ਰਾਈਵੇਟ ਪ੍ਰੈਕਟਿਸ ਕਰਨ ਦਾ ਕੋਈ ਅਧਿਕਾਰ ਨਹੀਂ-ਮਦਨ ਮੋਹਨ ਮਿੱਤਲ • ਸ੍ਰੀ ਮਿੱਤਲ ਨੇ ਐਮ.ਆਰ.ਆਈ ਮੈਡੀਕਲ ਮੈਡੀਸਨ ਆਫ ਐਡਵਾਂਸ ਡਾਇਗੋਨਿਸਟਿਕ ਸੈਂਟਰ ਦਾ ਕੀਤਾ ਉਦਘਾਟਨ

Sunday, November 18, 20120 comments


ਲੁਧਿਆਣਾ,( ਸਤਪਾਲ ਸੋਨ )ਕਿਸੇ ਵੀ ਸਰਕਾਰੀ ਡਾਕਟਰ ਨੂੰ ਪ੍ਰਾਈਵੇਟ ਪ੍ਰੈਕਟਿਸ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੇ ਇਸ ਸਬੰਧੀ ਰਾਜ ਦੇ ਸਾਰੇ ਸਿਵਲ ਸਰਜਨਾਂ ਨੂੰ ਹਦਾਇਤਾਂ ਵੀ ਕਰ ਦਿੱਤੀਆਂ ਗਈਆਂ ਹਨ ਅਤੇ ਜੇਕਰ ਕੋਈ ਵਿਅਕਤੀ ਕਿਸੇ ਸਰਕਾਰੀ ਡਾਕਟਰ ਵੱਲੋਂ ਪ੍ਰਾਈਵੇਟ ਪ੍ਰੈਕਟਿਸ ਕਰਨ ਸਬੰਧੀ ਮਾਮਲਾ ਉਨਾਂ ਦੇ ਧਿਆਨ ਵਿੱਚ ਲਿਆਉਦਾ ਹੈ ਤਾਂ ਪਕੜੇ ਜਾਣਤੇ ਉਸ ਡਾਕਟਰ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਪ੍ਰਗਟਾਵਾ ਸ੍ਰੀ ਮਦਨ ਮੋਹਨ ਮਿੱਤਲ ਸਿਹਤ ਤੇ ਪ੍ਰੀਵਾਰ ਭਲਾਈ ਮੰਤਰੀ ਪੰਜਾਬ ਨੇ ਅੱਜ ਲੁਧਿਆਣਾ ਵਿਖੇ ਐਮ.ਆਰ.ਆਈ ਮੈਡੀਕਲ ਮੈਡੀਸਨ ਆਫ ਐਡਵਾਂਸ ਡਾਇਗੋਨਿਸਟਿਕ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਸ੍ਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਭਾਵੇ ਵਿਗਿਆਨ ਨੇ ਡਾਕਟਰੀ ਖੇਤਰ ਵਿੱਚ ਸ਼ਲਾਘਾਯੋਗ ਤਰੱਕੀ ਕੀਤੀ ਹੈ, ਪ੍ਰੰਤੂ ਗੰਭੀਰ ਬਿਮਾਰੀਆਂ ਦੇ ਇਲਾਜ਼ ਲਈ ਆਧੁਨਿਕ ਮਸ਼ੀਨਾਂ ਦੀ ਅਤੀ-ਅੰਤ ਲੋੜ ਹੈ ਉਹਨਾਂ ਕਿਹਾ ਕਿ ਡਾਕਟਰ ਮਸ਼ੀਨਾਂ ਦੀ ਮੱਦਦ ਨਾਲ ਮਰੀਜ਼ ਦੇ ਰੋਗ ਦਾ ਥੋੜ ਸਮੇ ਵਿੱਚ ਪਤਾ ਲਗਾ ਕੇ ਜਲਦੀ ਇਲਾਜ਼ ਸ਼ੁਰੂ ਕਰ ਸਕਦਾ ਹੈ ਉਹਨਾਂ ਡਾਕਟਰ ਗੁਰਦੀਪ ਸਿੰਘ ਵੱਲੋਂ ਮਰੀਜ਼ਾਂ ਦੇ ਇਲਾਜ਼ ਲਈ ਸ਼ੁਰੂ ਕੀਤੇ ਗਏ ਇਸ ਐਡਵਾਂਸ ਡਾਇਗੋਨਿਸਟਿਕ ਸੈਂਟਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਨੇ ਗੰਭੀਰ ਬਿਮਾਰੀਆਂ ਦੇ ਇਲਾਜ਼ ਲਈ ਨਵੀ ਮਸ਼ੀਨ ਦੀ ਸ਼ੁਰੂਆਤ ਕਰਕੇ ਇੱਕ ਨਵਾਂ ਮੀਲ ਪੱਥਰ ਗੱਡਿਆ ਹੈ, ਜਿਸ ਨਾਲ ਲੋਕਾਂ ਨੂੰ ਇਲਾਜ਼ ਦੀ ਬਿਹਤਰ ਸਹੂਲਤ ਮਿਲੇਗੀ ਉਹਨਾਂ ਕਿਹਾ ਕਿ ਡਾਕਟਰੀ ਇਲਾਜ਼ ਬਹੁਤ ਮਹਿੰਗਾ ਹੋਣ ਕਾਰਨ ਗਰੀਬ ਲੋਕ ਇਲਾਜ਼ ਕਰਵਾਉਣ ਤੋਂ ਅਸਮਰੱਥ ਹਨ, ਇਸ ਲਈ ਉਨਾਂ ਇਸ ਹਸਪਤਾਲ ਦੇ ਡਾਕਟਰ ਗੁਰਦੀਪ ਸਿੰਘ ਨੂੰ ਗਰੀਬ ਲੋਕਾਂ ਲਈ ਰਿਆਇਤੀ ਦਰਾਂਤੇ ਇਲਾਜ਼ ਦੀ ਸਹੂਲਤ ਪ੍ਰਦਾਨ ਕਰਨ ਦੀ ਅਪੀਲ ਕੀਤੀਉਹਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਭਿਆਨਕ ਬਿਮਾਰੀਆਂ ਦੇ ਇਲਾਜ਼ ਲਈ ਪਟਿਆਲਾ ਜਾਂ ਅੰਮ੍ਰਿਤਸਰ ਵਿਖੇ ਜਾਣਾ ਪੈਦਾ ਸੀ, ਪ੍ਰੰਤੂ ਹੁਣ ਲੁਧਿਆਣਾ ਵਿਖੇ ਵੀ ਇਹਨਾਂ ਬਿਮਾਰੀਆਂ ਦੇ ਇਲਾਜ਼ ਲਈ ਆਧੁਨਿਕ ਹਸਪਤਾਲ ਉਪਲੱਭਧ ਹਨ ਪੱਤਰਕਾਰਾਂ ਵੱਲੋਂ ਖਾਧ-ਪਦਾਰਥਾਂ ਵਿੱਚ ਮਿਲਾਵਟ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਢਾਬਿਆਂ ਅਤੇ ਹਲਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਮਿਲਾਵਟ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆਂ ਨਹੀਂ ਜਾਵੇਗਾ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਐਡਵਾਂਸ ਡਾਇਗੋਨਿਸਟਿਕ ਸੈਂਟਰ ਦੇ ਡਾਕਟਰ ਗੁਰਦੀਪ ਸਿੰਘ ਦਾ ਜਨਤਾ ਦੀ ਸੇਵਾ ਵਿੱਚ ਐਮ.ਆਰ.ਆਈ ਮਸ਼ੀਨ ਦੀ ਸ਼ੁਰੂਆਤ ਕਰਨਤੇ ਵਧਾਈ ਦਿੰਦਿਆਂ ਉਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ-ਕਰੋ ਤੇ ਵੰਡ ਛਕੋ ਦੇ ਸਿਧਾਂਤਤੇ ਪਹਿਰਾ ਦਿੰਦਿਆਂ ਹਫ਼ਤੇ ਇੱਕ ਦਿਨ ਗਰੀਬਾਂ ਲਈ ਮੁਫ਼ਤ ਇਲਾਜ਼ ਦੀ ਸਹੂਲਤ ਦੇਣ ਲਈ ਕਿਹਾ ਇਸ ਮੌਕੇਤੇ ਹੋਰਨਾਂ ਤੋਂ ਇਲਾਵਾ . ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ, . ਦਰਸ਼ਨ ਸਿੰਘ ਸ਼ਿਵਾਲਿਕ ਤੇ ਸ੍ਰੀ ਭਾਰਤ ਭੂਸ਼ਨ ਆਸ਼ੂ (ਦੋਵੇ ਐਮ.ਐਲ.), . ਹਾਕਮ ਸਿੰਘ ਗਿਆਸਪੁਰਾ ਸਾਬਕਾ ਮੇਅਰ, ਸ੍ਰੀ ਸੰਜੇ ਕਪੂਰ ਭਾਜਪਾ ਯੁਵਾ ਨੇਤਾ, ਸ੍ਰੀ ਸੁਭਾਸ਼ ਬੱਤਾ ਸਿਵਲ ਸਰਜਨ, ਸ੍ਰੀ .ਕੇ.ਹਾਂਡਾ ਸਿਹਤ ਤੇ ਪ੍ਰੀਵਾਰ ਭਲਾਈ ਅਫਸਰ, ਡਾ. ਰੁਪਿੰਦਰ ਕੌਰ ਐਮ.ਡੀ, . ਭਗਵਾਨ ਸਿੰਘ ਗੁਰਮੇਲ ਮੈਡੀਕੋਜ਼ ਅਤੇ ਡਾ. ਲਖਵਿੰਦਰ ਸਿੰਘ ਆਦਿ ਹਾਜ਼ਰ ਸਨ    

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger