ਸੰਗਰੂਰ, 2 ਨਵੰਬਰ (ਸੂਰਜ ਭਾਨ ਗੋਇਲ)-ਮੰਦ ਬੁੱਧੀ ਬੱਚਿਆਂ ਦੀਆਂ 15ਵੀਂਆਂ ਉ¦ਪਿਕ ਖੇਡਾਂ ਜ਼ਿਲ ਸਪੈਸ਼ਲ ਉਲੰਪਿਕਸ ਐਸੋਸੀੇਏਸ਼ਨ ਸੰਗਰੂਰ ਅਤੇ ਸਰਵ ਸਿਖਿਆ ਅਭਿਆਨ ਅਥਾਰਟੀ, ਪੰਜਾਬ ਦੇ ਸਹਿਯੋਗ ਨਾਲ 3 ਤੋਂ 5 ਨਵੰਬਰ, 2012 ਤੱਕ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਸਲਾਹਕਾਰ ਅਤੇ ਮੁੱਖ ਪ੍ਰਬੰਧਕ ਡਾ. ਏ. ਐਸ. ਮਾਨ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ 22 ਜ਼ਿਲਿ•ਆਂ ਦੇ 25 ਸਕੂਲਾਂ ਤੋਂ 552 ਦੇ ਕਰੀਬ ਮਾਨਸਿਕ ਤੌਰ ’ਤੇ ਅਵਿਕਸਤ ਬੱਚੇ ਭਾਗ ਲੈ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤੋਂ 3 ਨਵੰਬਰ ਨੂੰ ਡੀ.ਐਸ.ਪੀ. ਸ. ਸਵਰਨ ਸਿੰਘ ਉਲੰਪਿਕ ਮਿਸ਼ਾਲ ਨੂੰ ਹਰੀ ਝੰਡੀ ਦੇ ਰਵਾਨਾ ਕਰਨਗੇ। ਖੇਡਾਂ ਦਾ ਉਦਘਾਟਨ ਅਤੇ ਝੰਡਾ ਲਹਿਰਾਉਣ ਦੀ ਰਸਮ ਦੁਪਹਿਰ 2 ਵਜੇ ਮੁੱਖ ਸੰਸਦੀ ਸਕੱਤਰ ਪ੍ਰਕਾਸ ਚੰਦ ਗਰਗ ਅਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਦੀ ਪ੍ਰਧਾਨਗੀ ਹੇਠ ਹੋਵੇਗੀ। ਮਿਤੀ 4 ਨਵੰਬਰ ਨੂੰ ਸਵੇਰੇ 9 ਵਜੇ ਖੇਡਾਂ ਆਰੰਭ ਹੋਣਗੀਆਂ ਅਤੇ ਮਿਤੀ 5 ਨਵੰਬਰ ਨੂੰ ਇਨਾਮ ਵੰਡ ਸਮਾਰੋਹ ਦੀ ਰਸਮ ਅਦਾ ਕੀਤੀ ਜਾਵੇਗੀ। ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਦਿੱਤੇ ਜਾਣਗੇ।

Post a Comment