ਸੰਗਰੂਰ, 2 ਨਵੰਬਰ (ਸੂਰਜ ਭਾਨ ਗੋਇਲ)- ਸ. ਜੇ.ਐਸ. ਵਿਰਦੀ ਨੇ ਜ਼ਿਲ ਖਜ਼ਾਨਾ ਅਫ਼ਸਰ, ਸੰਗਰੂਰ ਦਾ ਚਾਰਜ ਸੰਭਾਲ ਲਿਆ ਹੈ। ਜਿਕਰਯੋਗ ਹੈ ਕਿ ਸ. ਵਿਰਦੀ ਫਰੀਦਕੋਟ ਤੋਂ ਬਦਲ ਕੇ ਆਏ ਹਨ। ਉਨ ਸ੍ਰੀ ਵਿਜੈ ਕੁਮਾਰ ਬੱਤਰਾ ਦੀ ਥਾਂ ਚਾਰਜ ਸੰਭਾਲਿਆ ਹੈ, ਜੋ ਕਿ ਸੰਗਰੂਰ ਤੋਂ ਬਦਲ ਕੇ ਬਤੌਰ ਖਜ਼ਾਨਾ ਅਫ਼ਸਰ ਪਟਿਆਲਾ ਚਲੇ ਗਏ ਹਨ। ਉਨ•ਾਂ ਚਾਰਜ ਸੰਭਾਲਣ ਮੌਕੇ ਵਿਸ਼ਵਾਸ ਦਿਵਾਇਆ ਕਿ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਲੋਕਾਂ ਦੇ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੀਤੇ ਜਾਣਗੇ। ਇਸ ਮੌਕੇ ਮਾਸਟਰ ਦਲਜੀਤ ਸਿੰਘ, ਗੁਰਬਖਸ਼ ਸਿੰਘ ਬਖਸ਼ੀ, ਆਸਾ ਸਿੰਘ ਰਾਏ ਸਪਰਡੈਂਟ, ਲਛਮਣ ਸਿੰਘ, ਬਲਵਿੰਦਰ ਕੌਰ ਸੋਹੀ, ਨਰਿੰਦਰ ਸਿੰਘ ਸੰਗਤੀਵਾਲਾ, ਗੁਰਮੀਤ ਸਿੰਘ ਜੌਹਲ, ਜਗਦੇਵ ਸਿੰਘ, ਬਲਦੇਵ ਸਿੰਘ, ਹਰਦਰਸ਼ਨ ਸਿੰਘ ਖਜ਼ਾਨਚੀ ਤੇ ਸਮੂਹ ਸਟਾਫ਼ ਮੌਜੂਦ ਸੀ।


Post a Comment