ਗਦਰੀ ਬਾਬਿਆਂ ਦੀ ਯਾਦ ’ਚ ਢੁੱਡੀਕੇ ਵਿਖੇ 15ਵਾਂ ਮੇਲਾ ਕਰਵਾਇਆ । ਸਾਰੰਗੀ ਅਤੇ ਅਲਗੋਜ਼ਿਆਂ ਨਾਲ ਛਾਜਲੀ ਦੀ ਟੀਮ ਨੇ ਮੇਲਾ ਬੰਨਿ•ਆ ।

Tuesday, November 20, 20120 comments


ਬੱਧਨੀ ਕਲਾਂ 20 ਨਵੰਬਰ ( ਚਮਕੌਰ ਲੋਪੋਂ ) ਗਦਰੀ ਬਾਬਿਆਂ ਦੀ ਸਰ ਜ਼ਮੀਨ ਵੱਜੋਂ ਜਾਣੇ ਜਾਂਦੇ ਪਿੰਡ ਢੁੱਡੀਕੇ ਵਿਖੇ ਦੇਸ਼ ਭਗਤ ਗਦਰੀ ਬਾਬੇ ਯਾਦਗਾਰੀ ਕਮੇਟੀ ਢ ਵੱਲੋਂ  15ਵਾਂ ਸਲਾਨਾ ਗਦਰੀ ਬਾਬਿਆਂ ਦਾ ਮੇਲਾ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਰਵਾਇਆ ਗਿਆ, ਜਿਸਦੀ ਸ਼ੁਰੂਆਤ ਕਮੇਟੀ ਦੇ ਅਹੁਦੇਦਾਰਾਂ ਅਤੇ ਪਤਵੰਤਿਆਂ ਵੱਲੋਂ ਝੰਡਾ ਚੜ ਕੇ  ਕੀਤੀ ਗਈ। 
ਇਸ ਮੌਕੇ ਗਦਰ ਪਾਰਟੀ ਦੇ ਝੰਡੇ ਦੇ ਗੀਤ ਦੀ ਕੋਰੀਓਗ੍ਰਾਫੀ ਅਤੇ ਬੱਚਿਆਂ ਦੇ  ਗੀਤਾਂ ਤੋਂ ਬਾਅਦ ਦੇਸ ਰਾਜ ਛਾਜ਼ਲੀ ਦੀ ਲੋਕ ਸੰਗੀਤ ਮੰਡਲੀ ਨੇ ਸਾਰੰਗੀ ਅਤੇ ਅਲਗੋਜ਼ਿਆਂ ਨਾਲ ਇਨਕਲਾਬੀ ਗੀਤ ਗਾ ਕੇ ਰੰਗ ਬੰਨ• ਦਿੱਤਾ। ਗਦਰੀ ਬਾਬਿਆਂ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ 1915-16 ਦੌਰਾਨ ਦੇਸ਼ ਵਿਚ ਚੱਲੀ ਗਦਰ ਲਹਿਰ ਵਿਚ ਸ਼ਹੀਦ ਹੋਣ ਵਾਲੇ ਗਦਰੀ ਬਾਬਿਆਂ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਪੜ• ਕੇ ਵਿਚਾਰਨ ਦੀ ਲੋੜ ਹੈ ਤਾਂ ਜੋਂ ਸ਼ਹੀਦਾਂ ਦੇ ਜੀਵਨ ਤੋਂ ਸੇਧ ਲੈ ਕੇ ਨਿਜ਼ਾਮ ਬਦਲਣ ਲਈ ਝੰਡਾ ਬੁ¦ਦ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਗਦਰੀ ਬਾਬਿਆਂ ਦਾ ਮੰਨਣਾ ਸੀ ਕਿ ਅੰਗਰੇਜ਼ ਸਰਕਾਰ ਵਿਰੁੱਧ ਗਦਰ ਮਚਾਉਣ ਤੋਂ ਬਿਨ•ਾਂ ਕਿਸੇ ਵੀ ਤਰ•ਾਂ ਅਜ਼ਾਦੀ ਮਿਲਣੀ ਸੰਭਵ ਨਹੀਂ ਹੈ ਉਸੇ ਤਰਜ਼ ’ਤੇ ਹੀ ਉਨ•ਾਂ ਜੋਰਦਾਰ ਸੰਘਰਸ਼ ਕੀਤਾ। 
ਗੁਰਮੀਤ ਸਿੰਘ ਜਲੰਧਰ ਨੇ ਕਿਹਾ ਕਿ ਗਦਰੀ ਬੇਸ਼ੱਕ ਗਦਰ ਨਾ ਕਰ ਸਕੇ ਪਰ ਉਨ•ਾਂ ਦੇ ਅਜ਼ਾਦੀ ਦੀ ਜੰਗ ਲੜੀ ਸੀ, ਸੰਪੂਰਨ ਅਜ਼ਾਦੀ ਦਾ ਨਾਅਰਾ  ਸਭ ਤੋਂ ਪਹਿਲਾਂ ਉਨ•ਾਂ ਨੇ ਹੀ ਲਾਇਆ ਸੀ। ਚਿੰਤਕ ਅਮੋਲਕ ਸਿੰਘ ਨੇ ਕਿਹਾ  ਕਿ ਅੱਜ ਫਿਰ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਈਸ਼ਰ ਸਿੰਘ ਵਰਗੇ ਸੂਰਮਿਆਂ ਦੀ ਲੋੜ ਹੈ ਅਤੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਅੱਜ ਪਿੰਡਾਂ ਅਤੇ ਸ਼ਹਿਰਾਂ ਵਿੱਚ ਥਾਂ-ਥਾਂ ਸ਼ਰਾਬ ਦੇ ਠੇਕੇ ਖੁਲ•ੇ ਹਨ ਪਰ ਲੋੜ• ਹੈ ਗਦਰੀਆਂ, ਦੇਸ਼ ਭਗਤਾਂ ਅਤੇ ਆਜ਼ਾਦੀ ਦੇ ਪ੍ਰਵਾਨਿਆਂ ਦੇ ਇਤਿਹਾਸ ਨਾਲ ਭਰੀਆਂ ਲਾਇਬ੍ਰੇਰੀਆਂ ਅਤੇ ਕਲਾ ਕੇਂਦਰ ਖੋਲ•ਣ ਦੀ। ਇਸ ਮੌਕੇ ਅਜ਼ਾਦੀ ਘੁਲਾਟੀਏ ਜਗਤ ਸਿੰਘ ਰਾਮਗੜ•, ਕਾਮਰੇਡ ਪਿਆਰਾ ਸਿੰਘ, ਦਰਸ਼ਨ ਸਿੰਘ ਭੁੱਲਰ, ਪਰਮਜੀਤ ਸਿੰਘ ਪੰਮਾ ਅਤੇ ਜਗਤਾਰ ਸਿੰਘ ਧਾਲੀਵਾਲ ਸਰਪੰਚ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਜਿੱਥੇ ਗਦਰੀ ਬਾਬਿਆਂ ਬਾਰੇ ਭਰਪੂਰ ਜਾਣਕਾਰੀ ਵਾਲਾ ਰੰਗਦਾਰ ਸੋਵੀਨਰ ਜਾਰੀ ਕੀਤਾ ਗਿਆ ਉਥੇ ਮਾਸਟਰ ਹਰੀ ਸਿੰਘ ਢੁੱਡੀਕੇ ਦਾ ਨਾਵਲ ੂਗਦਰੀ ਸੂਰਬੀਰੂ ਵੀ ਡਾ. ਰਘਬੀਰ ਕੌਰ, ਪਵਨ ਹਰਚੰਦਪੁਰੀ ਜਨਰਲ ਸਕੱਤਰ ਕੇਂਦਰੀ ਪੰਜਾਬ ਲੇਖਕ ਸਭਾ ’ਸੇਖੋਂ’, ਗੁਲਜ਼ਾਰ ਸਿੰਘ ਸ਼ੌਂਕੀ, ਜਰਨੈਲ ਸਿੰਘ ਅ¤ਚਰਵਾਲ, ਕਮਲ ਗੁਪਤਾ ਅਤੇ ਸਰਬਜੀਤ ਮੱਲ•ਾ ਨੇ ਲੋਕ ਅਰਪਣ ਕੀਤਾ। ਇਸ ਮੌਕੇ ਵਿਸ਼ੇਸ਼ ਸਖਸ਼ੀਅਤਾਂ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮਾਸਟਰ ਹਰੀ ਸਿੰਘ ਅਤੇ ਦਰਸ਼ਨ ਸਿੰਘ ਭੁੱਲਰ ਜਨਰਲ ਸਕੱਤਰ ਨੇ ਨਿਭਾਈ।

ਗਦਰੀ ਬਾਬਿਆਂ ਦੇ 15ਵੇਂ ਮੇਲੇ ਮੌਕੇ ਸੋਵੀਨਾਰ ਰਿਲੀਜ਼ ਕਰਦੇ ਹੋਏ ਬੁੱਧੀਜੀਵੀ, ਪਤਵੰਤੇ ਅਤੇ ਕਮੇਟੀ ਦੇ ਅਹੁਦੇਦਾਰ। ਫੋਟੋ : ਚਮਕੌਰ ਲੋਪੋਂ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger