ਸ੍ਰੀ ਮੁਕਤਸਰ ਸਾਹਿਬ, 8 ਨਵੰਬਰ ( ਪੰਜਾਬ ਖੇਡ ਵਿਭਾਗ ਵੱਲੋਂ ਪੰਜਾਬ ਪੇਂਡੂ ਖੇਡ ਮੁਕਾਬਲੇ (ਲੜਕੀਆਂ 16 ਸਾਲ ਤੋਂ ਘੱਟ) ਮਿਤੀ 18 ਤੋਂ 20 ਨਵੰਬਰ 2012 ਤੱਕ ਬਠਿੰਡਾ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਿਲਆਂ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਐਥਲੈਟਿਕਸ, ਬਾਸਕਟਬਾਲ, ਹਾਕੀ, ਕਬੱਡੀ, ਖੋ‑ਖੋ, ਹੈਂਡਬਾਲ, ਵਾਲੀਬਾਲ ਅਤੇ ਬਾਕਸਿੰਗ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਨ੍ਹਾਂ ਟੀਮਾਂ ਦੀ ਚੋਣ ਲਈ ਟ੍ਰਾਇਲ ਮਿਤੀ 15 ਨਵੰਬਰ 2012 ਨੂੰ 11:00 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਲਏ ਜਾਣਗੇ।ਇਹ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਖੇਡ ਅਫਸਰ, ਸ੍ਰ: ਬਲਵੰਤ ਸਿੰਘ ਨੇ ਦੱਸਿਆ ਕਿ ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ 31‑12‑2012 ਨੂੰ 16 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਭਾਵ ਖਿਡਾਰਨ ਦਾ ਜਨਮ 1‑1‑1997 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ । ਜੋ ਖਿਡਾਰਨ ਸਕੂਲ ਵਿੱਚ ਪੜ੍ਹਦੀ ਹੈ ਉਸ ਦੇ ਜਨਮ ਦਾ ਸਰਟੀਫਿਕੇਟ ਸਕੂਲ ਮੁੱਖੀ ਅਤੇ ਜੋ ਖਿਡਾਰਨ ਕਿਸੇ ਸਕੂਲ ਨਹੀਂ ਜਾਂਦੀ ਉਸ ਦਾ ਜਨਮ ਸਰਟੀਫਿਕੇਟ ਸਰਪੰਚ ਵੱਲੋਂ ਤਸਦੀਕ ਸੁਦਾ ਹੋਣਾ ਚਾਹੀਦਾ ਹੈ । ਟ੍ਰਾਇਲਾਂ ਵਿਚ ਭਾਗ ਲੈਣ ਵਾਲੀਆਂ ਖਿਡਾਰਨਾਂ ਕੰਪਲੀਟ ਸਪੋਰਟਸ ਕਿੱਟ ਵਿੱਚ ਹੋਣੀਆਂ ਚਾਹੀਦੀਆਂ ਹਨ।

Post a Comment