ਨਾਭਾ, 1 ਨਵੰਬਰ (ਜਸਬੀਰ ਸਿੰਘ ਸੇਠੀ) -ਨਾਭਾ ਦੀ ਨਵੀਂ ਅਨਾਜ ਮੰਡੀ ਸਥਿਤ ਰਾਈਸ ਮਿੱਲਰਜ ਐਸੋਸੀਏਸ਼ਨ ਦੇ ਦਫਤਰ ਵਿਖੇ ਸਮੁੱਚੇ ਸੈਲਰ ਮਾਲਕਾਂ ਦੀ ਇਕ ਵਿਸੇਸ ਇਕੱਤਰਤਾ ਐਸੋ: ਦੇ ਪ੍ਰਧਾਨ ਸ੍ਰੀ ਅਸੋਕ ਬਾਂਸਲ ਮੈਂਬਰ ਜਨਰਲ ਕੌਸਲ ਅਕਾਲੀ ਦਲ ਬਾਦਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਚੇਅਰਮੈਨ ਦਰਸਨ ਅਰੌੜਾ, ਸਰਪ੍ਰਸਤ ਵੇਦ ਪ੍ਰਕਾਸ ਡੱਲਾ, ਵਾਈਸ ਪ੍ਰਧਾਨ ਭਗਵਾਨ ਦਾਸ, ਸੁਦਰਸਨ ਬਾਂਸਲ, ਸੁਧੀਰ ਕੁਮਾਰ, ਅਮਨ ਗੋਇਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੈਲਰ ਮਾਲਕ ਹਾਜ਼ਰ ਸਨ। ਇਕੱਤਰਤਾ ਦੌਰਾਨ ਝੋਨੇ ਦੀ ਫਸਲ ਦੀ ਸਟੋਰੇਜ ਸਬੰਧੀ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਧਾਨ ਅਸੋਕ ਬਾਸਲ ਨੈ ਕਿਹਾ ਕਿ ਜਿਸ ਵਕਤ ਝੋਨੋ ਵਿੱਚੋਂ ਕੱਢਿਆ ਚਾਵਲ ਡਿੱਪੂ ਵਿੱਚ ਲੱਗਦਾ ਹੈ ਤਾਂ ਕੇਂਦਰ ਵੱਲੋਂ ਚੌਲਾਂ ਦੀ ਨਮੀ ਦੀ ਮਾਤਰਾ 14 ਤੋਂ 15 ਪ੍ਰਤੀਸਤ ਹੁੰਦੀ ਹੈ ਅਤੇ ਉਸ ਸਮੇਂ ਝੋਨੇ ਦੀ ਨਮੀ ਦੀ ਮਾਤਰਾ 16 ਤੋਂ 17 ਪ੍ਰਤੀਸਤ ਹੁੰਦੀ ਸੀ ਪ੍ਰੰਤੂ ਅੱਜਕਲ ਝੋਨੇ ਵਿੱਚ ਨਮੀ ਦੀ ਮਾਤਰਾ 20 ਪ੍ਰਤੀਸਤ ਦੇ ਉਪਰ ਹੀ ਘੁੰਮਦੀ ਹੈ ਇਸ ਲਈ ਚਾਵਲ ਲਗਾਉਣ ਸਮੇਂ ਕੇਂਦਰ ਸਰਕਾਰ ਚੌਲਾਂ ਵਿੱਚ ਨਮੀ ਦੀ ਮਾਤਰਾ 16 ਤੋਂ 17 ਪ੍ਰਤੀਸਤ ਤੱਕ ਦਾ ਵਾਧਾ ਕਰੇ, ਇਸ ਨਾਲ ਜਿੱਥੇ ਕਿਸਾਨਾਂ ਨੂੰ ਰਾਹਤ ਮਿਲੇਗੀ ਉਥੇ ਝੋਨੇ ਦੀ ਛੜਾਈ ਸਮੇ ਸੈਲਰ ਮਾਲਕਾਂ ਨੂੰ ਵੀ ਕੋਈ ਦਿੱਕਤ ਨਹੀਂ ਆਵੇਗੀ।
ਨਾਭੇ ਵਿਖੇ ਸ੍ਰੀ ਅਸੋਕ ਬਾਂਸਲ ਪ੍ਰਧਾਨ ਰਾਈਸ ਮਿੱਲਰਜ ਐਸੋਸੀਏਸਨ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ। ਫੋਟੋ: ਜਸਬੀਰ ਸਿੰਘ ਸੇਠੀ

Post a Comment