ਸ਼ਾਹਕੋਟ, 1 ਨਵੰਬਰ (ਸਚਦੇਵਾ) ਜਿਲ ਸਿੱਖਿਆ ਅਫਸਰ (ਐਲੀਮੈਂਟਰੀ) ਜਲੰਧਰ ਦੇ ਦਿਸ਼ਾਂ-ਨਿਰਦੇਸ਼ਾ ‘ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਾਹਕੋਟ-2 ਪਰਜਿੰਦਰ ਕੌਰ ਦੀ ਅਗਵਾਈ ‘ਚ ਬਲਾਕ ਸ਼ਾਹਕੋਟ-2 ਦੇ ਵੱਖ-ਵੱਖ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦਾ ਪੰਜ ਰੋਜ਼ਾ ਪ੍ਰਵੇਸ਼ ਪ੍ਰੋਜੈਕਟ ਦਾ ਸੈਮੀਨਾਰ ਸਰਕਾਰੀ ਪ੍ਰਾਇਮਰੀ ਸਕੂਲ ਸੈਦਪੁਰ ਝਿੜੀ (ਸ਼ਾਹਕੋਟ) ਵਿਖੇ ਸ਼ੁਰੂ ਗਿਆ ਹੈ । ਇਸ ਸੈਮੀਨਾਰ ‘ਚ ਵੱਖ-ਵੱਖ ਸਕੂਲਾਂ ਦੇ 40 ਅਧਿਆਪਕ ਸਿਖਲਾਈ ਹਾਸਲ ਕਰ ਰਹੇ ਹਨ । ਸੈਮੀਨਾਰ ਦੇ ਪਹਿਲੇ ਦਿਨ ਰਿਸੋਰਸ ਪਰਸਨ ਰਮਨ ਗੁਪਤਾ, ਸੰਤੋਖ ਸਿੰਘ ਅਤੇ ਪਵਨ ਕੁਮਾਰ ਨੇ ਪ੍ਰਾਇਮਰੀ ਸਿੱਖਿਆ ਵਿੱਚ ਨਿਘਾਰ ਪੈਦਾ ਕਰਨ ਦੀਆਂ ਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਇਸ ਮੌਕੇ ਸੂਖਮ ਗਤੀਵਿਧੀਆਂ, ਮੂਕ ਸੰਵਾਦ, ਟੀ.ਐਲ.ਐਮ ਅਤੇ ਪ੍ਰੋਜੈਕਟ ਨਿਰਮਾਣ ‘ਤੇ ਵਿਸੇਸ਼ ਜ਼ੋਰ ਦਿੱਤਾ ਗਿਆ ਅਤੇ ਵਿਸ਼ਿਆਂ ਨਾਲ ਸੰਬੰਧਤ ਗਤੀਵਿਧੀਆਂ ਕਰਵਾਈਆਂ ਗਈਆਂ । ਜਿਸ ਵਿੱਚ ‘ਬੋਲ ਤਾਰੇ ਬੋਲ, ਤੂੰ ਬੋਲਦਾ ਕਿਉ ਨਹੀਂ’ ਗਤੀਵਿਧੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ । ਇਸ ਮੌਕੇ ਵਿਸੇਸ਼ ਤੌਰ ‘ਤੇ ਡਾਕਟਰ ਦਵਿੰਦਰ ਸਿੰਘ ਬੋਹਾ (ਏ.ਐਸ.ਪੀ.ਡੀ) ਅਤੇ ਜਿਲ ਪ੍ਰਵੇਸ਼ ਕੋਆਰਡੀਨੇਟਰ ਨਵਪ੍ਰੀਤ ਸਿੰਘ ਬੱਲੀ ਨੇ ਸੈਮੀਨਾਰ ਦਾ ਨਰੀਖਣ ਕੀਤਾ ਅਤੇ ਤਸੱਲੀ ਪ੍ਰਗਟਾਈ ।
Post a Comment