ਨਾਭਾ 17 ਨਵੰਬਰ ( ਜਸਬੀਰ ਸਿੰਘ ਸੇਠੀ )-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬਿਨਾਹੇੜੀ (ਨਾਭਾ) ਵਿਖੇ ਬਾਲ ਦਿਵਸ ਬੜੇ ਧੂਮ-ਧਾਮ ਅਤੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਨਰਸਰੀ ਤੋਂ ਲੈ ਕੇ ਤੀਸਰੀ ਜਮਾਤ ਤੱਕ ਦੇ ਬੱਚਿਆਂ ਦਾ ਇੱਕ ਫੈਸੀਂ ਡਰੈ¤ਸ ਕੰਪੀਟੀਸ਼ਨ ਕਰਵਾਇਆ ਗਿਆ। ਇਸ ਮੌਕੇ ਤੇ ਬੱਚਿਆਂ ਨੇ ਵੱਖ-ਵੱਖ ਕਰੈਕਟਰਾਂ ਦਾ ਰੂਪ ਪੇਸ਼ ਕੀਤਾ ਜਿਵੇਂ ਕਿ ਕੋਈ ਬੱਚਾ ਅੰਨਾ ਹਜਾਰੇ, ਭਗਤ ਸਿੰਘ, ਲਕਸ਼ਮੀ ਮਾਤਾ, ਕ੍ਰਿਸ਼ਨ ਭਗਵਾਨ, ਪੁਲਿਸ, ਮਿਲਟਰੀ ਆਦਿ ਦੇ ਰੂਪ ਵਿਚ ਆਪਣੇ ਆਪ ਨੂੰ ਪੇਸ ਕੀਤਾ। ਇਸ ਤਰ੍ਹਾਂ ਸਭ ਦਾ ਬਹੁਤ ਜਿਆਦਾ ਮੰਨੋਰੰਜਨ ਕੀਤਾ। ਤੀਸਰੀ ਤੋਂ ਉ¤ਪਰਲੀ ਜਮਾਤ ਦੇ ਬੱਚਿਆਂ ਨੇ ਕੈਂਡਲ ਮੈਕਿੰਗ, ਪੋਟ ਡੈਕੋਰੇਸ਼ਨ ਅਤੇ ਰੰਗੋਲੀ ਮੇਕਿੰਗ ਕੰਪਟੀਸ਼ਨ ਵਿਚ ਭਾਗ ਲਿਆ ਅਤੇ ਬਹੁਤ ਹੀ ਸੁੰਦਰ ਆਕ੍ਰਤੀਆਂ ਪੇਸ਼ ਕੀਤੀਆਂ। ਸੀਨੀਅਰ ਬੱਚਿਆਂ ਨੇ ਖੇਤੀਬਾੜੀ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਆਪਣੇ ਆਪ ਨੂੰ ਪਰਿਆਵਰਨ ਬਾਰੇ ਰੁਬਰੂ ਕੀਤਾ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਸ. ਭਰਪੂਰ ਸਿੰਘ, ਤੇਜਿੰਦਰ ਸਿੰਘ ਚੱਢਾ, ਐਮ.ਡੀ. ਸ. ਭੁਪਿੰਦਰ ਸਿੰਘ ਚੱਢਾ ਨੇ ਬੱਚਿਆਂ ਤਿਉਹਾਰਾ ਮਨਾਉਣ ਬਾਰੇ ਜਾਣਕਾਰੀ ਦਿੱਤੀ ਅਤੇ ਚਾਚਾ ਨਹਿਰੂ ਦੇ ਜੀਵਨ ਕਾਲ ਅਤੇ ਉਨ੍ਹਾਂ ਦੀਆਂ ਕੀਤੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਬੱਚਿਆਂ ਨੇ ਚਾਚਾ ਨਹਿਰੂ ਦੇ ਜੀਵਨ ਕਾਲ ਬਾਰੇ ਵਿਚਾਰ ਕੀਤੇ ਅਤੇ ਉਨ੍ਹਾਂ ਦੇ ਜੀਵਨ ਸਬੰਧੀ ਲੋਕ ਗੀਤ ਪੇਸ਼ ਕੀਤੇ।
ਚੇਅਰਮੈਨ ਭਰਪੂਰ ਸਿੰਘ, ਤੇਜਿੰਦਰ ਸਿੰਘ, ਐਮ.ਡੀ. ਭੁਪਿੰਦਰ ਸਿੰਘ ਚੱਢਾ ਆਦਿ ਫੈਂਸੀ ਡਰੈ¤ਸ ਬੱਚਿਆਂ ਦੇ ਨਾ ਖੜੇ ਹੋਏ। ਤਸਵੀਰ-ਜਸਬੀਰ ਸਿੰਘ ਸੇਠੀ

Post a Comment