ਕੋਟਕਪੂਰਾ/17 ਨਵੰਬਰ/ ਜੇ.ਆਰ.ਅਸੋਕ/ਪੰਜਾਬ ਸਿਹਤ ਵਿਭਾਗ ਵੱਲੋ ਜਿਲ੍ਰਾ ਫਰੀਦਕੋਟ ਦੇ ਸਿਵਲ ਸਰਜਨ ਫਰੀਦਕੋਟ ਦੀਆ ਹਦਾਇਤਾ ਤੇ ਨੋਡਲ ਅਫਸਰ ਕੁਲਦੀਪ ਧੀਰ ਦੀ ਅਗਵਾਈ ਵਿੱਚ ਨਿਯੂਕੱਤ ਟੀਮ ਨੇ ਜਿਲ•ਾਂ ਫਰੀਦਕੋਟ ਦੀਆ ਤਿੰਨ ਡਵੀਜਨ ੇ ਫਰੀਦਕੋਟ, ਕੋਟਕਪੂਰਾ, ਜੈਤੋ ਅਤੇ ਮਾਡਰਨ ਜੇਲ ਸਮੇਤ ਅਗਰਵਾਲ ਸਭਾ ਕੋਟਕਪੂਰਾ ਵਿਖੇ 24ਵਾਂ ਡੈਂਟਲ ਪੰਦਰਵਾੜਾ ਭਾਰਤ ਵਿਕਾਸ ਪ੍ਰਸਿੱਧ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ । ਇਸ ਕੈਂਪ ਦੇ ਮੁੱਖ ਮਹਿਮਾਨ ਮਨਤਾਰ ਸਿੰਘ ਬਰਾੜ ਮੁੱਖ ਪਾਰਲੀਮਾਲੀ ਸਕੱਤਰ ਪੰਜਾਬ ਲੇ ਸਮੂਲੀਅਤ ਕੀਤੀ। ਇਸ ਸਮਾਰੋਹ ਵਿੱਚ ਡਾਕਟਰ ਕੁਲਦੀਪ ਧੀਰ ਨੇ ਕਿਹਾ ਕਿ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਲੋੜਵੰਦ ਵਿਅੱਕਤੀਆ ਨੂੰ 30 ਡੈਚਰ ਲਗਾਏ ਗਏ। ਉਨ•ਾਂ ਨੇ ਕਿਹਾ ਸਿਵਲ ਹਸਪਤਾਲ ਫਰੀਦਕੋਟ ਵਿਖੇ 15 ਤੇ ਮਾਡਰਨ ਜੇਲ ਦੇ ਹਸਪਤਾਲ ਵਿਖੇ 15 ਡੈਂਚਰ ਲਗਾਏ ਗਏ। ਉਨ•ਾਂ ਨੇ ਕਿਹਾ ਸਿਹਤ ਵਿਭਾਗ ਵੱਲੋ 60 ਲੋੜਵੰਦ ਵਿਅੱਕਤੀਆ ਦੇ ਲਗਾਏ ਗਏ। ਉਨ•ਾਂ ਨੇ ਕਿਹਾ ਕਿ ਭਾਰਤ ਵਿਕਾਸ ਪ੍ਰਸਿੱਦ ਦੇ ਸਹਿਯੋਗ ਨਾਲ ਨਿਯੁਕੱਤ ਡਾਕਟਰਾ ਦੀ ਟੀਮ ਵੱਲੋ ਜਿਲ•ੇ ਦੇ ਵੱਖ ਵੱਖ ਸਕੂਲਾ ਵਿੱਚ ਦੰਦਾ ਦੀ ਚੈੱਕ ਅੱਪ ਅਤੇ ਦੰਦਾਂ ਦੀਆ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਮਨਤਾਰ ਸਿੰਘ ਬਰਾੜ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਨੇ ਕਿਹਾ ਕਿ ਭਾਰਤ ਦੇ ਕਿਸੇ ਵੀ ਕੋਨੇ ਤੇ ਅਣਸੁਖਾਵੀ ਘਟਨਾ ਵਰਤਣ ਤੇ ਉਕਤ ਸਮਾਜ ਸੇਵੀ ਸੰਸਥਾਂ ਵੱਧ ਵੱਧ ਚੜ ਕੇ ਹਿੱਸਾ ਲੈਂਦੀ ਹੈ। ਉਨ•ਾਂ ਨੇ ਕਿਹਾ ਪਹਿਲਾ ਡੈਚਰ ਪੰਦਰਵਾੜਾ ਸਮਾਜ ਸੇਵੀ ਸਹਿਯੋਗ ਲਿਆ ਜਾਦਾ ਸੀ। ਇਸ ਸਾਲ ਸਾਰੇ ਡੇਂਚਰ ਪੰਜਾਬ ਸਰਕਾਰ ਦੁਆਰਾ ਲਗਾਏ ਜਾਦੇ ਹਨ। ਉਨ•ਾਂ ਨੇ ਕਿਹਾ ਦੰਦਾਂ ਦੀ ਬੀੜ ਆਪਣਾ ਸਥਾਨ ਬਣਾਉਣ ਲਈ ਸਮਾ ਲੱਗਦਾ ਹੈ। ਉਨ•ਾਂ ਨੇ ਕਿਹਾ ਡਾਕਟਰਾ ਦੀ ਸਲਾਹ ਲੈਣੀ ਚਾਹੀਦੀ ਹੈ। ਅਲਕਤ ਆਉਣ ਤੇ ਮੁਫਤ ਸਮਝ ਕੇ ਬੇਕਾਰਕਰੇ ਸੁਟ ਨਹੀ ਦੇਣਾ। ਸ੍ਰ. ਬਰਾੜ ਲੋੜਵੰਦ ਵਿਅੱਕਤੀਆ ਨੂੰ ਡੈਚਰ ਵੰਡੇ ਅਤੇ ਡਾਕਟਰਾ ਦੀ ਟਂਮ ਨੂੰ ਸਨਮਾਨਤ ਪੱਤਰ ਦਿੱਤੇ। ਅਖੀਰ ਵਿੱਚ ਜੈਪਾਲ ਗਰਗ ਨੇ ਆਈਆ ਮਹਾਨ ਸਖਤੀਅਤਾਂ ਅਤੇ ਆਏ ਮਹਿਮਾਨਾ ਸਵਾਗਤ ਕਰਦਿਆ ਜੀ ਆਇਆ ਕਿਹਾ । ਤੇ ਸਟੇਜ ਦੀ ਕਾਰਵਾਈ ਬਾ ਖੂਬੀ ਨਾਲ ਨਿਭਾਈ। ਇਸ ਮੋਕੇ ਟੀ.ਆਰ.ਅਰੋੜਾ, ਰਾਮ ਕੁਮਾਰ , ਰਵਿੰਦਰ ਕਪੂਰ, ਸੰਦੀਪ ਕੁਮਾਰ, ਸ਼ਾਮ ਲਾਲ ਮੈਂਗੀ, ਪਰਵੀਨ ਗੁਪਤਾ ਸਾਮਲ ਸਨ। ਅਤੇ ਸਿਵਲ ਹਸਪਤਾਲ ਦੇ ਸਮੂਹ ਸਟਾਫ ਹਾਜਰ ਸਨ।


Post a Comment