ਮਾਨਸਾ, 03 ਅਕਤੂਬਰ ( ਸੁਖਵੰਤ ਸਿੰਘ ਸਿੱਧੂ ) ਖੇਡ ਵਿਭਾਗ ਪੰਜਾਬ ਵੱਲੋ ਪੰਜਾਬ ਰਾਜ ਪੇਡੂ ਖੇਡਾਂ ਲੜਕੀਆਂ ( 16 ਸਾਲ ਤੋ ਘੱਟ ) ਬਠਿੰਡਾ ਵਿਖੇ ਮਿਤੀ 18 ਨਵੰਬਰ ਤੋ 20 ਨਵੰਬਰ ਤੱਕ ਕਰਵਾਈਆ ਜਾ ਰਹੀਆ ਹਨ। ਇਨਾਂ ਖੇਡਾਂ ਵਿੱਚ ਮਾਨਸਾ ਜਿਲ੍ਹੇ ਦੀਆਂ ਟੀਮਾ ਦੇ ਟਰਾਇਲ ਲਏ ਜਾ ਰਹੇ ਹਨ। ਐਥਲੈਟਿਕਸ ਦੇ ਟਰਾਇਲ ਗੁਰੂ ਤੇਗ ਬਹਾਦਰ ਸਟੇਡੀਅਮ ਬੁਢਲਾਡਾ, ਬਾਸਕਟਬਾਲ ਦੇ ਖੇਡ ਵਿਭਾਗ ਸਬ ਸੈਂਟਰ ਸਰਦੂਲਗੜ੍ਹ, ਵਾਲੀਬਾਲ ਦੇ ਸਬ ਸੈਂਟਰ ਸੈਦੇਵਾਲਾ, ਬਾਕਸਿੰਗ ਅਤੇ ਕਬੱਡੀ ਮਲਟੀਪਰਪਜ ਸਪੋਰਟਸ ਸਟੇਡੀਅਮ ਮਾਨਸਾ ਨੇੜੇ ਸਰਕਾਰੀ ਨਹਿਰੂ ਕਾਲਜ ਮਾਨਸਾ, ਜੂਡੋ ਦੇ ਟਰਾਇਲ ਕੋਚਿੰਗ ਸੈਂਟਰ ਸਰਕਾਰੀ ਸੈਕੰਡਰੀ ਸਕੂਲ ਲਕੇ ਮਾਨਸਾ ਵਿਖੇ ਅਤੇ ਹਾਕੀ ਦੇ ਟਰਾਇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਫੜੇ ਭਾਈਕੇ ਟਰਾਇਲ ਲਏ ਜਾਣਗੇ। Øਖਿਡਾਰੀ ਆਪਣੇ ਨਾਲ ਜਨਮ ਦਾ ਸਰਟੀਫਿਕੇਟ ਤਸਦੀਕਸੁਦਾ ਨਾਲ ਲੈ ਕੇ ਆਉਣ ਜ਼ੋ ਖਿਡਾਰੀ ਸਰਟੀਫਿਕੇਟ ਨਹੀ ਲਿਆਵੇਗਾ ਉਹ ਟਰਾਇਲ ਨਹੀ ਦੇ ਸਕਦਾ। ਇਸ ਸਬੰਧੀ ਜਾਣਕਾਰੀ ਜਿਲ੍ਹਾ ਖੇਡ ਅਫਸਰ ਦਰਸ਼ਨ ਸਿੰਘ ਭੁੱਲਰ ਵੱਲੋ ਦਿੱਤੀ ਗਈ।

Post a Comment