ਮਾਨਸਾ, 03 ਅਕਤੂਬਰ ( ਸੁਖਵੰਤ ਸਿੰਘ ਸਿੱਧੂ ) ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋ ਮਾਨਯੋਗ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸ੍ਰ ਕਾਹਨ ਸਿੰਘ ਪੰਨੂੰ ਦੀ ਰਹਿਨਮਾਈ ਹੇਠ ਪ੍ਰਾਇਮਰੀ ਵਿੱਦਿਆ ਸੁਧਾਰ ਪ੍ਰਜੈਕਟ ਪ੍ਰਵੇਸ਼ ਰਾਜ ਭਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਸੁਰੂ ਕਰਨ ਲਈ ਅਧਿਆਪਕਾਂ ਨੂੰ ਟਰੇਨਿੰਗ ਦੇਣ ਦਾ ਸਿਲਸਿਲਾ ਸੁਰੂ ਹੋ ਚੁਕਿਆ ਹੈ। ਇਸੇ ਲੜੀ ਤਹਿਤ ਮਾਨਸਾ ਬਲਾਕ ਦੇ ਅਧਿਆਪਕਾਂ ਦੀ ਪੰਜ ਰੋਜ਼ਾ ਟਰੇਨਿੰਗ ਸਰਕਾਰੀ ਪ੍ਰਾਇਮਰੀ ਸਕੂਲ ( ਲੜਕੇ ) ਮਾਨਸਾ ਦੇ ਰਿਸੋਰਸ਼ ਰੂਮ ਵਿਖੇ ਸੁਰੂ ਹੋਈ। ਟਰੇਨਿੰਗ ਦਾ ਉਦਘਾਟਨ ਕਰਨ ਪਹੁੰਚੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਟਰੀ ਸਿੱਖਿਆ ਰਾਜਿੰਦਰਪਾਲ ਮਿੱਤਲ ਨੇ ਅਧਿਆਪਕਾਂ ਨੂੰ ਪ੍ਰਵੇਸ਼ ਪ੍ਰੋਜ਼ੈਕਟ ਸਫਲ ਬਣਾਉਣ ਲਈ ਆਪਣਾ ਫਰਜ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਆ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਦੁਆਰਾ ਪ੍ਰਵੇਸ਼ ਦਾ ਪੰਜਾਬੀ ਮੈਨੂਅਲ ਅਤੇ ਪੋਸਟਰ ਵੀ ਜਾਰੀ ਕੀਤਾ ਗਿਆ। ਪੰਜਾਬੀ, ਅੰਗਰੇਜੀ, ਹਿੰਦੀ, ਰੇਡੀਓ, ਪ੍ਰਬੰਧ ਆਦਿ ਵਿਸ਼ਿਆ ਸਬੰਧੀ ਟਰੇਨਿੰਗ ਦੇਣ ਲਈ ਰਿਸੋਰਸ ਪਰਸਨ ਮੈਡਮ ਜਗਦੀਪ ਕੌਰ, ਜਗਤਾਰ ਔਲਖ, ਨਿਤਿਨ ਸੋਢੀ ਦੇ ਨਾਲ ਕੁੰਜ ਬਿਹਾਰੀ ਅਤੇ ਬੀ ਆਰ ਪੀ ਹੀਰਾ ਲਾਲ ਵੀ ਮੌਜੂਦ ਸਨ। ਇਸ ਮੌਕੇ ਕੁਲਵੰਤ ਰਾਏ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਨਾਜਰ ਸਿੰਘ ਨੇ ਵੀ ਸੰਬੋਧਨ ਕੀਤਾ।

Post a Comment