2ਕਿਲੋ 800 ਗ੍ਰਾਮ ਅਫੀਮ ਸਮੇਤ ਦੋਸ਼ੀ ਕਾਬੂ

Monday, November 19, 20120 comments


ਲੁਧਿਆਣਾ (ਸਤਪਾਲ ਸੋਨੀ ) ਭੈੜੇ ਅਨਸਰਾ, ਨਸ਼ਿਆਂ ਅਤੇ ਨਸ਼ਿਆਂ ਦੇ ਸਮੱਗਲਰਾਂ ਵਿਰੁੱਧ ਚਲਾਈ ਹੋਈ ਮੁਹਿੰਮ ਨੂੰ ਕਲ੍ਹ ਮਿਤੀ 18/11/2012 ਨੂੰ ਦੇਰ ਸ਼ਾਮ ਉਸ ਵੇਲੇ ਭਾਰੀ ਕਾਮਯਾਬੀ ਹਾਸਿਲ ਹੋਈ ਜਦੋ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 2 ਦੀ ਨਿਗਰਾਨੀ ਵਿਚ ਸ.ਥਾਣੇਦਾਰ ਸੰਜੀਵ ਕੁਮਾਰ ਵਧੀਕ ਇੰਚਾਰਜ ਸੀ.ਆਈ.ਏ. ਜੋਨ-1 ਲੁਧਿਆਣਾ ਦੀ ਪੁਲਿਸ ਪਾਰਟੀ ਨੇ ਥਾਣੇਦਾਰ ਪ੍ਰਮਜੀਤ ਸਿੰਘ ਇੰਚਾਰਜ ਚੌਂਕੀ ਆਤਮ ਪਾਰਕ ਲੁਧਿਆਣਾ ਨਾਲ ਖੂਫੀਆ ਇਤਲਾਹ ਮਿਲਣ ਤੇ ਪ੍ਰੀਤ ਪੈਲੇਸ ਕੀਤੀ ਗਈ ਸਾਂਝੀ ਨਾਕਾਬੰਦੀ ਦੋਰਾਨ ਨੂੰ ਮੋਟਰ ਸਾਈਕਲ ਨੰਬਰ ਪੀ.ਬੀ,10-ਸੀ.ਐਫ-1548 ਮਾਰਕਾ ਪੈਸ਼ਨ ਪਲੱਸ ਹੀਰੋ ਹੋਂਡਾ ਸਵਾਰ ਲਵਕੇਸ਼ ਕੁਮਾਰ ਉਰਫ ਵਿੱਕੀ ਪੁੱਤਰ ਕੈਲਾਸ਼ ਕੁਲਦੀਪ ਸ਼ਰਮਾ ਵਾਸੀ ਪੰਡਿਤ ਵਾਲੀ ਗਲੀ ਨਜਦੀਕ ਗੇਟ, ਪਿੰਡ ਦੁੱਗਰੀ ਲੁਧਿਆਣਾ ਨੂੰ ਰੋਕਿਆ ਜਿਸ ਨੇ ਮੋਟਰ ਸਾਈਕਲ ਦੀ ਟੈਂਕੀ ਉਪਰ ਇਕ ਨੀਲੇ ਰੰਗ ਦਾ ਬੈਗ ਰੱਖਿਆ ਹੋਇਆ ਸੀ। ਜਿਸ ਦੀ ਤਲਾਸ਼ੀ ਹਸਬ ਜਾਬਤਾ ਜੇਰ ਨਿਗਰਾਨੀ ਸ਼੍ਰੀ ਰਨਮੀਸ਼ ਚੋਧਰੀ, ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ ਲੁਧਿਆਣਾ ਕੀਤੀ ਤਾਂ ਉਸ ਬੈਗ ਵਿਚੋਂ  2 ਕਿਲੋ 800 ਗ੍ਰਾਮ ਅਫੀਮ ਬ੍ਰਾਮਦ ਕੀਤੀ । ਜਦੋਂ ਉਸ ਨੂੰ ਇਸ ਅਫੀਮ ਬਾਬਤ ਸੱਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਇਹ ਅਫੀਮ ਬਲਵਿੰਦਰ ਸਿੰਘ ਪੁੱਤਰ ਨਗਿੰਦਰ ਸਿੰਘ ਵਾਸੀ 136 ਜੀ- ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ  ਪਾਸੋਂ ਵੇਚਣ ਲਈ ਮਕਸਦ ਨਾਲ ਲੈ ਕਰ ਆਇਆ ਸੀ। ਜਿਸ ਤੇ ਪੁਲਿਸ ਪਾਰਟੀ ਨੇ ਲਵਕੇਸ਼ ਕੁਮਾਰ ਉਕਤ ਦੇ ਮੁਬਾਇਲ ਫੋਨ ਉਪਰ ਬਲਵਿੰਦਰ ਸਿੰਘ ਨੂੰ  ਫੋਨ ਕਰ ਕੇ ਬੁਲਾਇਆ ਗਿਆ। ਜੋ ਉਕਤ ਬਲਵਿੰਦਰ ਸਿੰਘ ਨੂੰ ਮੋਕਾ ਤੇ ਆਉਣ ਪਰ ਕਾਰ ਸ਼ੈਵਰਲੇਟ ਕਰੂਜ ਨੰਬਰ ਪੀ.ਬੀ.03-ਯੂ.ਟੀ- 5932 ਸਮੇਤ ਕਾਬੂ ਕੀਤਾ । ਕਾਰ ਉਕਤ ਦੀ ਤਲਾਸ਼ੀ ਲੈਣ ਤੇ ਕਾਰ ਅੰਦਰ ਚਮੜੇ ਦੇ ਬ੍ਰੀਫਕੇਸ ਵਿਚ ਰੱਖੀ ਨਗਦੀ ਅੱਸੀ ਹਜਾਰ ਰੁਪਏ ਨਗਦ, ਤਿੰਨ ਮੁਬਾਇਲ ਫੌਨ, ਇਕ ਪਾਸਪੋਰਟ , ਚਾਰ ਅਤੀ ਕੀਮਤੀ ਘੜੀਆਂ, 11 ਮੁਬਾਇਲ ਸਿਮ ਕਾਰਡ ਅਤੇ ਡ੍ਰਾਈਵਿੰਗ ਲਾਈਸੈਸ ਦੀ ਕਾਪੀ ਬ੍ਰਾਮਦ ਹੋਈ। ਉਪਰੋਕਤ ਬ੍ਰਾਮਦਗੀ ਸਬੰਧੀ ਮੁੱਕਦਮਾ ਨੰਬਰ 142 ਮਿਤੀ 18/11/2012 ਅ.ਧ. 18/25/22/61/85 ਐਨ.ਡੀ.ਪੀ.ਐਸ. ਐਕਟ ਥਾਣਾ ਮਾਡਲ ਟਾਊਨ, ਲੁਧਿਆਣਾ ਦਰਜ ਰਜਿਸਟਰ ਕੀਤਾ ਜਾ ਚੁਕਾ ਹੈ।ਤਫਤੀਸ਼ ਜਾਰੀ ਹੈ । ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਕਿ ਉਹ ਇੰਨੀ ਭਾਰੀ ਮਾਤਰਾ ਵਿਚ ਅਫੀਮ ਕਿਸ ਪਾਸੋ ਲਿਆਇਆ ਹੈ ਅਤੇ ਅੱਗੇ ਉਹਨਾ ਨੇ ਇਹ ਅਫੀਮ ਕਿਸ ਨੂੰ ਸਪਲਾਈ ਕਰਨੀ ਸੀ। ਇਸ ਤੋ ਇਲਾਵਾ ਇਹ ਵੀ ਪੁੱਛਿਆ ਜਾਵੇਗਾ ਕਿ ਉਹ ਇਸ ਧੰਦੇ ਵਿਚ ਕਿੰਨੇ ਸਮੇਂ ਤੋਂ ਜੁੜਿਆ ਹੋਇਆ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger