ਸ਼ਹਿਣਾ/ਭਦੌੜ 1 ਨਵੰਬਰ (ਸਾਹਿਬ ਸੰਧੂ) ਪਰਵੀਨ ਕੁਮਾਰ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਬਰਨਾਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋ ਆਮ ਜਨਤਾ ਵਿੱਚ ਸੋਲਰ ਗੀਜਰ ਅਤੇ ਸੋਲਰ ਫੋਟੋਵੋਲਟਿਕ ਉਪਕਰਨਾ ਸਬੰਧੀ ਜਾਣਕਾਰੀ ਦੇਣ ਲਈ ਮਿਤੀ 2 ਨਵੰਬਰ ਤੋ 3 ਨਵੰਬਰ 2012 ਤੱਕ ਇੱਕ ਪ੍ਰਦਰਸ਼ਨੀ ਮਹਾਰਾਜਾ ਅਗਰਸੇਨ ਚੋਂਕ ਬਰਨਾਲਾ ਵਿਖੇ ਲਗਾਈ ਜਾ ਰਹੀ ਹੈ। ਉਹਨਾਂ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਦਰਸ਼ਨੀ ਦੋਰਾਨ ਸੋਲਰ ਗੀਜਰ ਬਲਸਿਡੀ ਉਪਰ ਵੀ ਬੁੱਕ ਕੀਤੇ ਜਾਣਗੇ।
.
Post a Comment