ਸਮਰਾਲਾ 16 ਨਵੰਬਰ ( ਮੁਨੀਸ਼ ਵਰਮਾ ) ਇੱਥੋਂ ਨਜ਼ਦੀਕੀ ਪਿੰਡ ਘੁਲਾਲ ਦੇ ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ, ਗ੍ਰਾਮ ਪੰਚਾਇਤ, ਐਨ.ਆਰ.ਆਈ. ਭਰਾਵਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਰੋਜਾ ਖੇਡ ਮੇਲਾ 20, 21 ਅਤੇ 22 ਨਵੰਬਰ ਨੂੰ ਪਿੰਡ ਘੁਲਾਲ ਦੇ ਸਟੇਡੀਅਮ ਵਿਖੇ ਬਾਬਾ ਜੋਗਿੰਦਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ । ਇਸ ਖੇਡ ਮੇਲੇ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮਾਂਗਟ ਅਤੇ ਤਰਨਜੀਤ ਸਿੰਘ ਨੇ ਦੱਸਿਆ ਕਿ ਇਸ ਖੇਡ ਮੇਲ ਵਿਚ ਕਬੱਡੀ 32 ਕਿਲੋਂ, 42, 47, 55, 62, 70 ਕਿਲੋਂ, ਕਬੱਡੀ ਇੱਕ ਪਿੰਡ ਦੋ ਖਿਡਾਰੀ ਬਾਹਰਲੇ, ਰੱਸਾ ਕੱਸੀ, ਤਾਸ਼ ਸੀਪ, ਟਰਾਲੀ ਬੈਕ, ਦਸਤਾਰ ਮੁਕਾਬਲੇ, ਬਾਲੀਵਾਲ ਸੂਟਿੰਗ, ਬੈਲ ਗੱਡੀਆਂ ਦੀਆਂ ਦੌੜਾਂ, ਕੁੱਤਿਆਂ ਦੀਆਂ ਦੌੜਾਂ ਦੇ ਦਿਲਕਸ਼ ਮੁਕਾਬਲੇ ਹੋਣਗੇ । ਟੂਰਨਾਂਮੈਂਟ ਦਾ ਉਦਘਾਟਨ ਅਰਜਨ ਸਿੰਘ ਸਾਬਕਾ ਸਰਪੰਚ ਕਰਨਗੇ । ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ਼ਰਨਜੀਤ ਸਿੰਘ ਢਿੱਲੋਂ ਕੈਬਨਿਟ ਮੰਤਰੀ ਪੰਜਾਬ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਸੰਤਾ ਸਿੰਘ ਉਮੈਦਪੁਰੀ, ਪਵਨਦੀਪ ਸਿੰਘ ਮਾਦਪੁਰ ਪ੍ਰਧਾਨ ਟਰੱਕ ਯੂਨੀਅਨ, ਅਜਮੇਰ ਸਿੰਘ ਭਾਗਪੁਰਾ ਚੇਅਰਮੈਨ ਮਿਲਕ ਪਲਾਂਟ ਲੁਧਿਆਣਾ, ਅਵਤਾਰ ਸਿੰਘ ਮਾਂਗਟ ਟਰਾਂਸਪੋਰਟਰ, ਸੁਰਜੀਤ ਸਿੰਘ ਵਰਮਾ ਐਸ.ਕੇ. ਜਿਊਲਰ ਵਾਲੇ ਕਰਨਗੇ । 22 ਨਵੰਬਰ ਨੂੰ ਪੰਜਾਬ ਦੀ ਪ੍ਰਸਿੱਧ ਅਵਾਜ ਦੀਪ ਢਿੱਲੋਂ ਅਤੇ ਜਸਮੀਨ ਜੱਸੀ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ । ਇਸ ਸਮੇਂ ਗੁਰੂ ਕਾ ¦ਗਰ ਅਟੁੱਟ ਵਰਤੇਗਾ ।


Post a Comment