ਪਰਕਸ ਵਲੋਂ ਲਾਇਬਰੇਰੀ ਐਕਟ ਫੌਰੀ ਪਾਸ ਕਰਨ ਦੀ ਮੰਗ

Friday, November 16, 20120 comments


ਅੰਮ੍ਰਿਤਸਰ 16 ਨਵੰਬਰ(ਡਾ: ਚਰਨਜੀਤ ਸਿੰਘ ਗੁਮਟਾਲਾ ) ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ( ਪਰਕਸ)ਲੁਧਿਆਣਾ/ਅੰਮ੍ਰਿਤਸਰ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਡਾ: ਬਿਕਰਮ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਸੁਸਾਇਟੀ ਦੇ ਮੈਨੇਜਿੰਗ ਡਾਇਰੈਕਟਰ ਡਾ: ਚਰਨਜੀਤ ਸਿੰਘ ਗੁਮਟਾਲਾ ਦੇ ਗ੍ਰਹਿ ਵਿਖੇ ਹੋਈ। ਇਸ ਵਿਚ ਮਤਾ ਪਾਸ ਕਰਕੇ  ਮੰਗ ਕੀਤੀ ਗਈ ਕਿ ਲਾਇਬਰੇਰੀ ਐੈਕਟ ਫੌਰੀ ਪਾਸ ਕੀਤਾ ਜਾਵੇ ਜਿਸਦਾ ਖਰੜਾ ਪਿਛਲੇ ਸਾਲ ਉਸ ਸਮੇਂ ਦੇ ਸਿ¤ਖਿਆ ਮੰਤਰੀ ਸ. ਸੇਵਾ ਸਿੰਘ ਸੇਖਵਾਂ ਦੀ ਅਗਵਾਈ ਵਿਚ ਪਾਸ ਕੀਤਾ ਗਿਆ ਸੀ। ਇਹ ਵੀ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਰਾਜਾ ਰਾਮ ਮੋਹਨ ਰਾਇ ਫਾਊਂਡੇਸ਼ਨ ਨੂੰ ਮੈਚਿੰਗ ਗ੍ਰਾਂਟ ਵਜੋਂ 40% ਲੋੜੀਂਦੀ ਰਾਸ਼ੀ ਜਾਰੀ ਕਰੇ ਤਾਂ ਜੋ ਫਾਊਂਡੇਸ਼ਨ ਪੰਜਾਬ ਦੀਆਂ ਲਾਇਬਰੇਰੀਆਂ ਨੂੰ ਮੁਫ਼ਤ ਕਿਤਾਬਾਂ ਭੇਜ ਸਕੇ। ਜਦ ਦੀ ਅਕਾਲੀ ਸਰਕਾਰ ਬਣੀ ਹੈ, ਇਸ ਸਰਕਾਰ ਨੇ ਪਿਛਲੇ 6 ਸਾਲਾਂ ਵਿਚ ਬਣਦੀ ਰਾਸ਼ੀ ਜਾਰੀ ਨਹੀਂ ਕੀਤੀ ਇਸ ਲਈ ਪਿਛਲੇ 6 ਸਾਲਾਂ ਵਿਚ ਇਕ ਵੀ ਪੁਸਤਕ ਨਹੀਂ ਖਰੀਦੀ ਗਈ।ਜਿਵੇਂ ਸਰਕਾਰ ਖੇਡਾਂ ,ਹੈਲੀਕਾਪਟਰਾਂ  ਤੇ ਹੋਰ ਕੰਮਾਂ ਲਈ  ਰਕਮ ਖਰਚ ਕਰ ਰਹੀ ਹੈ,ਉਸੇ ਤਰ•ਾਂ ਪੁਸਤਕਾਂ ਦੀ ਖਰੀਦ ਉ¤ਪਰ ਵੀ ਖਰਚ ਕਰਨਾ ਚਹੀਦਾ ਹੈ।ਇਕ ਮਤੇ ਰਾਹੀਂ ਸੁਸਾਇਟੀ ਦੇ ਸਰਗਰਮ ਮੈਂਬਰ ਸ. ਜਸਬੀਰ ਸਿੰਘ ਜ¤ਸ ,ਹਾਸ ਵਿਅੰਗ ਸ. ਜਸਪਾਲ ਸਿੰਘ ਭ¤ਟੀ ਤੇ ਅਸ਼ੋਕਾ ਸੀ. ਸੈ. ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਯੋਗੇਂਦਰਪਾਲ ਸਿੰਘ ਗੁਪਤਾ ਦੇ ਅਕਾਲ ਚਲਾਣੇ ‘ਤੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ।  ਡਾ: ਚਰਨਜੀਤ ਸਿੰਘ ਗੁਮਟਾਲਾ ਦੀ ਪੁਸਤਕ ‘ਭਗਤ ਰਵਿਦਾਸ ਜੀਵਨ ਤੇ ਰਚਨਾ‘ ਅਤੇ ‘ਪੰਜਾਬੀ ਕਿ¤ਸਾ-ਕਾਵਿ ਦੀਆਂ ਕਥਾਨਕ ਰੂੜੀਆਂ‘ ਰਲੀਜ਼ ਕੀਤੀਆਂ ਗਈਆਂ।ਇਸ ਮੌਕੇ ‘ਤੇ ਡਾ: ਗੁਲਜ਼ਾਰ ਸਿੰਘ ਕੰਗ, ਸ. ਜੋਧ ਸਿੰਘ ਚਾਹਲ, ਡਾ: ਚਰਨਜੀਤ ਸਿੰਘ ਗੁਮਟਾਲਾ, ਪ੍ਰਿ: ਅੰਮ੍ਰਿਤ ਲਾਲ ਮੰਨਣ, ਪ੍ਰੋ: ਮੋਹਨ ਸਿੰਘ, ਸ੍ਰੀ ਮਤੀ ਜਸਬੀਰ ਕੌਰ, ਸ੍ਰੀ ਮਤੀ ਪ੍ਰਵੀਨ ਨਾਗਪਾਲ ਤੇ ਸ੍ਰੀ ਨਿਖਲ ਨਾਗਪਾਲ ਹਾਜ਼ਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger