ਨਾਭਾ 16 ਨਵੰਬਰ ( ਜਸਬੀਰ ਸਿੰਘ ਸੇਠੀ )-ਅੱਜ ਸ੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐਸ.ਓ.ਆਈ ਵੱਲੋਂ ਵਿਸ਼ੇਸ ਮੀਟਿੰਗ ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਦੀ ਪ੍ਰਧਾਨਗੀ ਹੇਠ ਲਾਇਨ ਕਲੱਬ ਨਾਭਾ ਵਿਖੇ ਹੋਈ ਜਿਸ ਵਿਚ ਹਲਕਾ ਨਾਭਾ ਸ਼ਹਿਰੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 20 ਨਵੰਬਰ ਨੂੰ 11:00 ਵਜੇ ਐਸ.ਓ.ਆਈ ਸ਼ਹਿਰੀ ਦਾ ਇੱਕ ਵੱਡਾ ਇਕੱਠ ਪਟਿਆਲਾ ਗੇਟ ਨਾਭਾ ਵਿਖੇ ਕੀਤਾ ਜਾਵੇਗਾ, ਜਿਸ ਵਿਚ ਸ਼ਹਿਰ ਦੇ ਬਣਾਏ 23 ਵਾਰਡਾਂ ਦੇ ਪ੍ਰਧਾਨਾਂ ਦਾ ਅਤੇ ਹੋਰ ਅਹੁਦੇਦਾਰਾਂ ਦਾ ਵਿਸ਼ੇਸ ਸਨਮਾਨ ਕੀਤਾ ਜਾਵੇਗਾ। ਇਸ ਸਮਾਗਮ ਵਿਚ ਐਸ.ਓ.ਆਈ. ਦੇ ਕੌਮੀ ਪ੍ਰਧਾਨ ਅਤੇ ਚੇਅਰਮੈਨ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਜਥੇਬੰਦੀ ਦੇ ਪ੍ਰਮੁੱਖ ਆਗੂ ਵਿਸੇਸ ਤੌਰ ਤੇ ਸ਼ਾਮਲ ਹੋ ਕੇ ਜਿੱਥੇ ਵਾਰਡ ਪ੍ਰਧਾਨਾਂ ਦਾ ਸਨਮਾਨ ਕਰਨੇ ਉ¤ਥੇ ਉਹ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਜਥੇਬੰਦੀ ਦੇ ਸਰਪ੍ਰਸਤ ਵਿਕਰਮ ਸਿੰਘ ਮਜੀਠੀਆ ਦੇ ਦਿਸ਼ਾ-ਨਿਰਦੇਸ਼ਾਂ ਤੇ ਪਹਿਰਾ ਦਿੰਦੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮਾਂ ਦਾ ਵੀ ਵਿਸਥਾਰ ਪੂਰਵਕ ਖੁਲਾਸਾ ਕਰਨਗੇ। ਇਸ ਮੌਕੇ ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ ਚੌਧਰੀਮਾਜਰਾ, ਵਿਵੇਕ ਸਿੰਗਲਾ, ਬਿੱਟੂ ਮੌਲਾ, ਫਾਰੂਕ ਚੌਧਰੀ, ਮੇਸ਼ਾ, ਇਰਫਾਨ ਖਾਨ, ਦਿਲਸ਼ਾਦ, ਕੁਨਾਲ, ਜਸਪ੍ਰੀਤ ਸਿੰਘ, ਐਮ.ਈ. ਇਸ਼ਵਰਪ੍ਰੀਤ ਸਿੰਘ, ਕਰਨ, ਸੋਨੀ, ਕਾਲਾ, ਮਨਿੰਦਰ ਸਿੰਘ, ਸੁਰਿੰਦਰ ਸਿੰਘ, ਅਰਸ਼ਪ੍ਰੀਤ ਸਿੰਘ, ਮੱਲ੍ਹੀ, ਸੂਦ ਆਦਿ ਵੱਡੀ ਗਿਣਤੀ ਵਿਚ ਅਹੁਦੇਦਾਰ ਸ਼ਾਮਲ ਸਨ।
ਸ. ਗੁਰਸੇਵਕ ਸਿੰਘ ਗੋਲੂ ਜਿਲ੍ਹਾ ਪ੍ਰਧਾਨ ਐਸ.ਓ.ਆਈ ਸ਼ਹਿਰੀ ਅਹੁਦੇਦਾਰਾਂ ਦੀ ਮੀਟਿੰਗ ਕਰਨ ਉਪਰੰਤ ਨਾਲ ਖੜੇ ਹੋਏ। ਤਸਵੀਰ-ਜਸਬੀਰ ਸਿੰਘ ਸੇਠੀ

Post a Comment