ਸ਼ਹਿਣਾ/ਭਦੌੜ 16 ਨਵੰਬਰ (ਸਾਹਿਬ ਸੰਧੂ) ਸ਼ਹਿਰ ਬਰੇਟਾ ਵਿਖੇ ਲਗਭਗ ਦੋ ਸਾਲ ਪਹਿਲਾ ਵਿਆਹੀ ਅਮਨਦੀਪ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਪਿੰਡ ਦਾਤਾ ਸਿੰਘ ਵਾਲਾ ਜਿਲ•ਾ ਜੀਦ ਦੇ ਪਿਤਾ ਅਤੇ ਹੋਰ ਪਰਿਵਾਰਿਕ ਮੈਬਰਾ ਨੇ ਲੜਕੀ ਦੇ ਸਹੁਰਾ ਪਰਿਵਾਰ ਤੇ ਲੜਕੀ ਨੂੰ ਕੋਈ ਜਹਿਰੀਲੀ ਵਸਤੂ ਦੇਣ ਦੇ ਦੋਸ਼ ਲਗਾਉਦਿਆ ਮਾਨਸਾ ਜਿਲ•ਾ ਪੁਲਿਸ ਪ੍ਰਸ਼ਾਸ਼ਨ ਖਿਲਾਫ਼ ਵੀ ਰੋਸ ਪ੍ਰਗਟ ਕੀਤਾ ਹੈ। ਮ੍ਰਿਤਕ ਲੜਕੀ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ ਦਾ ਵਿਆਹ ਬਰੇਟਾ ਦੇ ਕਰਨਵੀਰ ਸਿੰਘ ਸੋਨੀ ਪੁੱਤਰ ਮਿੱਠੂ ਸਿੰਘ ਨਾਲ 10 ਮਾਰਚ 2010 ਨੂੰ ਹੋਇਆ ਸੀ। ਬੀਤੇ 10 ਨਵੰਬਰ ਨੂੰ ਉਸਦਾ ਜਵਾਈ ਕਰਨਵੀਰ ਸਿੰਘ ਲੜਕੀ ਅਮਨਦੀਪ ਕੌਰ ਨੂੰ ਉਸਦੇ ਪੇਕੇ ਪਿੰਡ ਘਰ ਦੇ ਗੇਟ ਅੱਗੇ ਉਤਾਰ ਗਿਆÐ ਗੇਟ ਖੜਕਾਉਣ ਤੇ ਜਦ ਉਹਨਾ ਗੇਟ ਖੋਲਿਆ ਤਾ ਅਮਨਦੀਪ ਕੌਰ ਦੀ ਹਾਲਤ ਤਰਸਯੋਗ ਸੀ। ਪਰਿਵਾਰ ਵੱਲੋ ਲੜਕੀ ਨੂੰ ਟੋਹਾਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰ ਨੇ ਹਾਲਤ ਨੂੰ ਗੰਭੀਰ ਦੇਖਦਿਆ ਪੀ. ਜੀ. ਆਈ. ਚੰਡੀਗੜ• ਲਈ ਰੈਫ਼ਰ ਕਰ ਦਿੱਤਾ। ਜ਼ਦੋ ਚੰਡੀਗੜ• ਲਈ ਜਾ ਰਹੇ ਸਨ ਤਾ ਪਟਿਆਲਾ ਕੋਲ ਜਾ ਕੇ ਹਾਲਤ ਨੂੰ ਜਿਆਦਾ ਗੰਭੀਰ ਹੁੰਦਿਆ ਦੇਖ ਕੇ ਅਮਨਦੀਪ ਕੌਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਨੇੜੇ ਪੈਦੇ ਪੁਲਿਸ ਥਾਣੇ ਗੜ•ੀ ਵਿੱਚ ਇਸ ਸੰਬੰਧੀ ਸ਼ਿਕਾਇਤ ਵੀ ਦਰਜ ਕਰਵਾਈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਥਾਣਾ ਬਰੇਟਾ ਦੇ ਏ. ਐ¤ਸ. ਆਈ ਕੁਲਦੀਪ ਸਿੰਘ ਅਤੇ ਹੌਲਦਾਰ ਅਵਤਾਰ ਸਿੰਘ ਜਦੋ ਲੜਕੀ ਦੇ ਬਿਆਨ ਲੈਣ ਪਹੁੰਚੇ ਤਾ ਲੜਕੀ ਬਿਆਨ ਦੇਣ ਦੀ ਹਾਲਤ ਵਿੱਚ ਨਹੀ ਸੀ ਅਤੇ ਲੜਕੀ ਦੇ ਪਿਤਾ ਨੇ ਉਹਨਾ ਨੂੰ ਸਾਰੀ ਜਾਣਕਾਰੀ ਦਿੱਤੀ ਕਿ ਸਹੁਰਾ ਪਰਿਵਾਰ ਵੱਲੋ ਕੋਈ ਜਹਿਰੀਲੀ ਵਸਤੂ ਦਿੱਤੀ ਗਈ ਹੈ। 14 ਨਵੰਬਰ ਨੂੰ ਰਾਜਿੰਦਰਾ ਹਸਪਤਾਲ ਦੇ ਐਮਰਜੈਸੀ ਵਾਰਡ ਵਿੱਚ ਜਿੰਦਗੀ ਮੌਤ ਦੀ ਲੜਾਈ ਲੜਦਿਆ ਉਸ ਨੇ 14 ਨਵੰਬਰ ਨੂੰ ਆਖਰੀ ਸਾਹ ਲਏ। ਦੂਸਰੇ ਪਾਸੇ ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ ਤੇ ਘਟੀਆ ਕਾਰਗੁਜ਼ਾਰੀ ਦਾ ਦੋਸ਼ ਲਾਉਦਿਆ ਲੜਕੀ ਦੀ ਲਾਸ਼ ਲੈ ਕੇ ਪੁਲਿਸ਼ ਥਾਣਾ ਬਰੇਟਾ ਅੱਗੇ ਧਰਨਾ ਲਾਉਣ ਲਈ ਆ ਰਹੇ ਸਨ ਜਿਸਦਾ ਪਤਾ ਪੁਲਿਸ ਨੂੰ ਲੱਗਣ ਤੇ ਪੁਲਿਸ ਵੱਲੋ ਐਸ. ਪੀ. (ਐ¤ਚ) ਮਾਨਸਾ, ਡੀ. ਐ¤ਸ. ਪੀ ਬੁਢਲਾਡਾ ਬਲਵਿੰਦਰ ਸਿੰਘ, ਐ¤ਸ ਐ¤ਚ ਓ ਬਰੇਟਾ ਚੰਨਣ ਸਿੰਘ ਨੇ ਭਾਰੀ ਪੁਲਿਸ ਫ਼ੋਰਸ ਸਮੇਤ ਲੜਕੀ ਪਰਿਵਾਰ ਨੂੰ ਮਾਨਸਾ ਜਿਲ•ੇ ਵਿੱਚ ਵੜਨ ਤੇ ਪਿੰਡ ਬਖਸੀਵਾਲਾ ਕੋਲ ਘੇਰ ਲਿਆ। ਉਸ ਤੋ ਬਾਅਦ ਲੜਕੀ ਪਰਿਵਾਰ ਵਾਲੇ ਲਾਸ਼ ਨੂੰ ਲੈ ਕੇ ਅੱਗੇ ਗਏ ਤਾ ਕਾਹਨਗੜ• ਦੇ ਬੱਸ ਸਟੈਡ ਤੇ ਪੁਲਿਸ ਨੇ ਰੋਕ ਲਏ। ਲੋਕਾਂ ਦੇ ਭਾਰੀ ਇਕੱਠ ਨੇ ਪੁਲਿਸ ਦਾ ਘੇਰਾ ਤੋੜ ਦਿੱਤਾ ਜਿਸ ਨੂੰ ਪੁਲਿਸ ਨੇ ਫ਼ਿਰ ਸ਼ੇਖੂਪੁਰ ਖੁਡਾਲ ਨੇੜੇ ਰੋਕ ਲਿਆ। ਇਲਾਕੇ ਵਿੱਚ ਭਾਰੀ ਰੋਸ ਹੈ ਕਿ ਪੁਲਿਸ ਦੋਸ਼ੀਆ ਦੀ ਮੱਦਦ ਕਰ ਰਹੀ ਹੈ। ਖਬਰ ਲਿਖੇ ਜਾਣ ਤੱਕ ਰੋਸ ਪ੍ਰਗਟ ਕਰ ਰਹੇ ਲੋਕਾ ਨੂੰ ਪੁਲਿਸ ਨੇ ਘੇਰਿਆ ਹੋਇਆ ਸੀ ਅਤੇ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਸੀ ਪੁਲਿਸ ਵੱਲੋਂ ਲੋੜ ਪੈਣ ਤੇ ਲਾਠੀਚਾਰਜ਼ ਕਰਨ ਲਈ ਵੀ ਮੁਲਾਜਮਾਂ ਤਿਆਰ ਬਰ ਤਿਆਰ ਕੀਤਾ ਹੋਇਆ ਸੀ।


Post a Comment