ਸੰਗਰੂਰ, ਨਵੰਬਰ (ਸੂਰਜ ਭਾਨ ਗੋਇਲ)-ਅ¤ਜ ਸਟੇਟ ਬੈਂਕ ਆਫ਼ ਪਟਿਆਲਾ, ਲੀਡ ਬੈਂਕ ਵਲੋਂ ਜ਼ਿਲ ਸੰਗਰੂਰ ਦੀ ਜ਼ਿਲ ਸਲਾਹਕਾਰ ਕਮੇਟੀ ਦੀ 152ਵੀਂ ਮੀਟਿੰਗ ਸ੍ਰੀ ਕੁਮਾਰ ਰਾਹੁਲ ਡਿਪਟੀ ਕਮਿਸ਼ਨਰ ਸੰਗਰੂਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਾਲ 2012-13 ਦੀ ਦੂਜੀ ਤਿਮਾਹੀ ਦੀ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਅਤੇ ਸਰਕਾਰ ਦੀਆਂ ਵਖ-ਵਖ ਸਕੀਮਾਂ ਬਾਰੇ ਬੈਠਕ ਨੂੰ ਜਾਣੂ ਕਰਵਾਇਆ ਗਿਆ।
ਸ੍ਰੀ ਆਰ. ਕੇ. ਗਰਗ ਚੀਫ਼ ਮੈਨੇਜਰ ਲੀਡ ਬੈਂਕ ਸੰਗਰੂਰ ਨੇ ਬੈਠਕ ਨੂੰ ਦਸਿਆ ਕਿ ਸਤੰਬਰ 2012 ਤ¤ਕ ਬੈਕਾਂ ਨੇ ਤਰਜੀਹੀ ਖੇਤਰ ਵਿਚ 2097 ਕਰੋੜ ਰੁਪਏ ਦੇ ਕਰਜ਼ੇ ਵੰਡੇ ਹਨ, ਜਿਸ ਵਿਚ ਸਭ ਤੋਂ ਜਿਆਦਾ ਖੇਤੀਬਾੜੀ ਦੇ ਖੇਤਰ ਵਿੱਚ 1793 ਕਰੋੜ ਰੁਪਏ ਦੇ ਕਰਜ਼ੇ ਵੰਡੇ। ਜ਼ਿਲ ਸੰਗਰੂਰ ਦੀ ਜਮ ਰਾਸ਼ੀ 30/9/2012 ਤ¤ਕ 5966 ਕਰੋੜ ਅਤੇ ਕਰਜ਼ਿਆਂ ਦੀ ਰਾਸ਼ੀ 5624 ਕਰੋੜ ਰੁਪਏ ਹੋ ਗਈ। ਨਬਾਰਡ ਸਕੀਮ ਤਹਿਤ ਜ਼ਿਲ ਵਿਚ ਜਨਰਲ ਵਰਗ ਦੇ 1101 ਸੈਲਫ ਹੈਲਪ ਗਰੁੱਪ ਬਣਾਏ ਗਏ ਹਨ, ਜਿਨ ਵਿੱਚੋਂ 993 ਗਰੁੱਪਾਂ ਦੇ ਖ਼ਾਤੇ ਬੈਂਕਾਂ ਵਿਚ ਖੋਲ ਗਏ ਹਨ ਤੇ 300 ਗਰੁੱਪਾਂ ਨੂੰ ਬੈਂਕਾਂ ਵਲੋਂ ਕਰਜ਼ੇ ਦਿਤੇ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਆਖਿਆ ਕਿ ਜਨਰਲ ਵਰਗ ਦੇ ਬਣਾਏ ਗਏ ਗਰੁੱਪਾਂ ਨੂੰ ਬੈਂਕਾਂ ਨਾਲ ਜੋੜਨ ਵਾਸਤੇ ਠੋਸ ਕਦਮ ਚੁੱਕੇ ਜਾਣ। ਜ਼ਿਲ ਲੀਡ ਬੈਂਕ ਮੈਨੇਜਰ ਨੇ ਮੀਟਿੰਗ ਵਿਚ ਦਸਿਆ ਕਿ ਰਿਜ਼ਰਵ ਬੈਂਕ ਵਲੋਂ ਦਿਤੇ ਗਏ ਤਰਜੀਹੀ ਖੇਤਰ ਵਿਚ ਕਰਜ਼ਿਆਂ ਦੇ ਸਾਰੇ ਟੀਚੇ ਪੂਰੇ ਕਰ ਲਏ ਗਏ ਹਨ, ਜਿਨ ਵਿਚੋਂ ਕਮਜ਼ੋਰ ਵਰਗ, ਪ¤ਛੜੀਆਂ ਸ਼੍ਰੇਣੀਆਂ ਅਤੇ ਘ¤ਟ ਗਿਣਤੀ ਤਬਕੇ ਨੂੰ ਕਰਜ਼ਾ ਦੇਣ ਦੇ ਟੀਚੇ ਵੀ ਪੂਰੇ ਕੀਤੇ ਗਏ ਹਨ। ਮੀਟਿੰਗ ਵਿਚ ਸ੍ਰੀ ਕੁਮਾਰ ਰਾਹੁਲ ਨੇ ਸਾਰੇ ਬੈਂਕਾਂ ਨੂੰ ਮਿਥੇ ਸਮੇਂ ਵਿ¤ਚ ਸਰਕਾਰੀ ਸਕੀਮਾਂ ਤਹਿਤ ਸਪਾਂਸਰ ਕੀਤੇ ਗਏ ਕੇਸਾਂ ਦਾ ਨਿਪਟਾਰਾ ਕਰਨ ਬਾਰੇ ਜ਼ੋਰ ਦਿਤਾ। ਮੀਟਿੰਗ ’ਚ ਸ੍ਰੀ ਜਤਿੰਦਰ ਸਿੰਘ ਤੁੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਮਨੋਹਰ ਲਾਲ ਡੀ. ਡੀ. ਐਮ ਨਬਾਰਡ, ਸ੍ਰੀ ਨਦੀਮ ਕੁਰੈਸ਼ੀ ਐਲ. ਡੀ. ਓ. ਰਿਜ਼ਰਵ ਬੈਂਕ ਆਫ਼ ਇੰਡੀਆ, ਸ੍ਰੀ ਕੇ. ਐਸ. ਢੀਂਡਸਾ ਸਹਾਇਕ ਮਹਾਂਪ੍ਰਬੰਧਕ (ਖੇਤੀਬਾੜੀ) ਸਟੇਟ ਬੈਂਕ ਆਫ਼ ਪਟਿਆਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਡਿਪਟੀ ਕਮਿਸ਼ਨਰ ਕੁਮਾਰ ਰਾਹੁਲ ਸਟੇਟ ਬੈਂਕ ਆਫ਼ ਪਟਿਆਲਾ, ਲੀਡ ਬੈਂਕ ਜ਼ਿਲ•ਾ ਸੰਗਰੂਰ ਦੀ ਜ਼ਿਲ•ਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰ੍ਰਧਾਨਗੀ ਕਰਦੇ ਹੋਏ। ਸੂਰਜ ਭਾਨ ਗੋਇਲ


Post a Comment