ਸੁਨਾਮ, ਨਵੰਬਰ (ਸੂਰਜ ਭਾਨ ਗੋਇਲ)-ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਮਿਤੀ 30 ਅਕਤੂਬਰ, 2012 ਤੋਂ 30 ਨਵੰਬਰ, 2012 ਤਕ ਮਾਸ ਕੌਸਲਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਤਹਿਸੀਲ ਪ¤ਧਰ ਦੀ ਕਿ¤ਤਾ ਕਾਨਫਰੰਸ ਦਾ ਆਯੋਜਨ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ. ਸੁਨਾਮ ਵਿਖੇ ਅਜ ਜ਼ਿਲ ਰੋਜ਼ਗਾਰ ਜਨਰੇਸ਼ਨ ਐਂਡ ਟਰੇਨਿੰਗ ਅਫ਼ਸਰ, ਸੰਗਰੂਰ ਮੈਡਮ ਹਰਪ੍ਰੀਤ ਕੌਰ ਸਰਾਓ ਦੀ ਅਗਵਾਈ ਅਧੀਨ ਕੀਤਾ ਗਿਆ, ਜਿਸ ਵਿਚ ਉਹਨਾਂ ਵਲੋਂ ਵਿਦਿਆਰਥੀਆਂ ਨੂੰ ਉਹਨਾਂ ਦੇ ਭਵਿਖ ਮੁੱਖੀ ਕਿਤਿਆਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਸੈਨਿਕ ਵੈਲਫੇਅਰ ਅਫ਼ਸਰ, ਸੰਗਰੂਰ ਤੋਂ ਸ. ਗੁਰਦੀਪ ਸਿੰਘ ਢਿਲੋਂ, ਡੇਅਰੀ ਡਿਵੈਲਪਮੈਟ ਅਫ਼ਸਰ, ਸੰਗਰੂਰ ਸ. ਜਸਪਾਲ ਸਿੰਘ, ਮਛੀ ਪ੍ਰਸਾਰ ਅਫ਼ਸਰ ਸੰਗਰੂਰ ਸ੍ਰੀ ਸੰਜੀਵ ਸਿੰਗਲਾ ਅਤੇ ਬੈਂਕ ਵਲੋਂ ਸ. ਜਸਵੰਤ ਸਿੰਘ ਭਾਟੀਆ ਵਲੋਂ ਵਿਦਿਆਰਥੀਆਂ ਨੂੰ ਜਾਣਕਾਰੀ ਦਿਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਮਹਿਮਾਨਾਂ ਨੂੰ ਜੀ ਆਇਆਂ ਆਖਿਆਂ। ਸਮਾਰੋਹ ਦੇ ਅੰਤ ਵਿ¤ਚ ਬੀ. ਏ., ਬੀ. ਕਾਮ, ਬੀ. ਐਸ. ਸੀ, ਬੀ. ਸੀ. ਏ. ਭਾਗ (ਤੀਜਾ) ਅਤੇ ਐਮ. ਐਸ.ਸੀ., ਐਮ. ਏ. ਦੇ ਤਕਰੀਬਨ 250 ਵਿਦਿਆਰਥੀਆਂ ਨੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਮੰਚ ਸੰਚਾਲਕ ਪ੍ਰੋ. ਨਰਦੀਪ ਸਿੰਘ ਨੇ ਬਾਖੂਬੀ ਨਿਭਾਇਆ। ਜ਼ਿਲ ਪ੍ਰਸਾਸ਼ਨ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤੀ ਗਈ ਇਹ ਕਾਨਫਰੰਸ ਬੇਹੱਦ ਲਾਹੇਵੰਦ ਸਾਬਿਤ ਹੋਈ।

Post a Comment