ਪੰਜਾਬ ਸਿਵਲ ਸਕੱਤਰੇਤ ਦੇ ਪਾਰਕਿੰਗ ਸਟਿੱਕਰ-2'13 ਲਈ ਅਰਜ਼ੀਆਂ ਮੰਗੀਆਂ

Monday, November 19, 20120 comments



ਚੰਡੀਗੜ੍ਹ 19 ਨਵੰਬਰ (ਰਣਜੀਤ ਸਿੰਘ ਧਾਲੀਵਾਲ) - ਪੰਜਾਬ ਸਿਵਲ ਸਕੱਤਰੇਤ ਦੇ ਪ੍ਰਸ਼ਾਸਨ ਵੱਲੋਂ ਸਾਲ 2'13 ਲਈ ਪਾਰਕਿੰਗ ਲੇਬਲ (ਸਟਿੱਕਰ) ਜਾਰੀ ਕਰਨ ਲਈ ਯੋਗ ਅਧਿਕਾਰੀਆਂ ਕੋਲੋਂ 15 ਦਸੰਬਰ, 2'12 ਤੱਕ ਬੇਨਤੀਆਂ ਮੰਗੀਆਂ ਗਈਆਂ ਹਨ। ਆਮ ਰਾਜ ਪ੍ਰਬੰਧ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਿਵਲ ਸਕੱਤਰੇਤ-1 ਅਤੇ ਪੰਜਾਬ ਸਿਵਲ ਸਕੱਤਰੇਤ-2 ਵਿਖੇ ਸਰਕਾਰੀ/ਨਿੱਜੀ ਵਾਹਨਾਂ ਦੀ ਪਾਰਕਿੰਗ ਲਈ ਸਾਲ 2'13 ਲਈ ਸਟਿੱਕਰ ਜਾਰੀ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਸਟਿੱਕਰਾਂ ਦਾ ਆਕਾਰ ਅਤੇ ਰੰਗ ਬਦਲ ਦਿੱਤਾ ਗਿਆ ਹੈ, ਇਸ ਲਈ ਸਮੂਹ ਵਿਭਾਗਾਂ ਦੇ ਯੋਗ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 15 ਦਸੰਬਰ, 2'12 ਤੱਕ ਬੇਨਤੀਆਂ ਭੇਜ ਦੇਣ। ਉਨ੍ਹਾਂ ਦੱਸਿਆ ਕਿ ਬੇਨਤੀ ਵਿੱਚ ਅਧਿਕਾਰੀ ਦਾ ਨਾਂ, ਅਹੁਦਾ, ਕਾਡਰ ਅਤੇ ਉਨ੍ਹਾਂ ਨਾਲ ਅਟੈਚ ਸਰਕਾਰੀ ਕਾਰਾਂ ਦਾ ਸੂਚੀ ਨੂੰ ਸ਼ਾਮਲ ਕੀਤਾ ਜਾਣਾ ਲਾਜ਼ਮੀ ਹੈ। ਬੁਲਾਰੇ ਮੁਤਾਬਕ ਨਵਾਂ ਸਟਿੱਕਰ ਲੈਣ ਲਈ ਸਾਲ 2'12 ਵਾਸਤੇ ਜਾਰੀ ਸਟਿੱਕਰ ਹਰ ਹਾਲਤ ਵਿੱਚ ਜਮ੍ਹਾਂ ਕਰਾਉਣਾ ਹੋਵੇਗਾ। ਇਹ ਪਾਰਕਿੰਗ ਸਟਿੱਕਰ ਪ੍ਰਸ਼ਾਸਕੀ ਅਫ਼ਸਰ-2 ਸ਼ਾਖਾ, ਕਮਰਾ ਨੰਬਰ-1'4, ਪੰਜਾਬ ਸਿਵਲ ਸਕੱਤਰੇਤ-2, ਸੈਕਟਰ-9 ਵੱਲੋਂ ਜਾਰੀ ਕੀਤਾ ਜਾਵੇਗਾ, ਜੋ 5 ਜਨਵਰੀ ਤੋਂ 12 ਜਨਵਰੀ, 2'13 ਦਰਮਿਆਨ ਕਿਸੇ ਵੀ ਕੰਮ ਵਾਲੇ ਦਿਨ ਪ੍ਰਾਪਤ ਕੀਤਾ ਜਾ ਸਕਦਾ ਹੈ। ਬੁਲਾਰੇ ਨੇ ਇਹ ਵੀ ਦੱਸਿਆ ਕਿ ਸਟਿੱਕਰ ਪ੍ਰਾਪਤ ਕਰਨ ਲਈ ਦਰਜਾ-4 ਕਰਮਚਾਰੀਆਂ ਨੂੰ ਨਾ ਭੇਜ ਕੇ ਕਿਸੇ ਹੋਰ ਸਮਰੱਥ ਅਧਿਕਾਰੀ ਨੂੰ ਅਥਾਰਿਟੀ ਪੱਤਰ ਦੇ ਕੇ ਭੇਜਿਆ ਜਾਵੇ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger