ਪੰਜਾਬ ਸਰਕਾਰ ਵੱਲੋਂ ਸਿੰਜਾਈ ਵਿਭਾਗ ਦੇ 6 ਨਿਗਰਾਨ ਇੰਜੀਨੀਅਰ ਨੂੰ ਤਰੱਕੀ; ਮੁੱਖ ਇੰਜੀਨੀਅਰ ਬਣਾਏ

Monday, November 19, 20120 comments



ਚੰਡੀਗੜ੍ਹ 19 ਨਵੰਬਰ (ਰਣਜੀਤ ਸਿੰਘ ਧਾਲੀਵਾਲ) - ਪੰਜਾਬ ਸਰਕਾਰ ਵੱਲੋਂ ਸਿੰਜਾਈ ਵਿਭਾਗ ਦੇ 6 ਨਿਗਰਾਨ ਇੰਜੀਨੀਅਰਾਂ ਨੂੰ ਤਰੱਕੀ ਦੇ ਕੇ ਮੁੱਖ ਇੰਜੀਨੀਅਰ ਬਣਾਇਆ ਗਿਆ ਹੈ। ਨਵੇਂ ਬਣੇ ਮੁੱਖ ਇੰਜੀਨੀਅਰਾਂ ਨੂੰ ਨਵੀਆਂ ਥਾਵਾਂ ’ਤੇ ਤੈਨਾਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿੰਜਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਨਿਗਰਾਨ ਇੰਜੀਨੀਅਰ ਤੋਂ ਤਰੱਕੀ ਦੇ ਕੇ ਮੁੱਖ ਇੰਜੀਨੀਅਰ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਸ੍ਰੀ ਦੀਪਕ ਕੁਮਾਰ ਨਿਝਾਵਨ ਨੂੰ ਤਰੱਕੀ ਦੇ ਕੇ ਬਤੌਰ ਮੁੱਖ ਇੰਜੀਨੀਅਰ, ਚੌਕਸੀ ਅਤੇ ਕੁਆਲਿਟੀ ਕੰਟੋਰਲ, ਸਿੰਜਾਈ ਕਾਰਜ ਵਿਭਾਗ, ਸ੍ਰੀ ਸੁਭਾਸ਼ ਕੁਮਾਰ ਨਾਭ ਨੂੰ ਮੁੱਖ ਇੰਜੀਨੀਅਰ, ਸ਼ਾਹਪੁਰ ਕੰਢੀ ਪ੍ਰਾਜੈਕਟ ਡਿਜ਼ਾਈਨ ਚੰਡੀਗੜ੍ਹ ਅਤੇ ਵਾਧੂ ਚਾਰਜ ਰਣਜੀਤ ਸਾਗਰ ਡੈਮ ਪ੍ਰਾਜੈਕਟ, ਸ਼ਾਹਪੁਰ ਕੰਢੀ, ਸ੍ਰੀ ਸ਼ਵਿੰਦਰਪਾਲ ਸਿੰਘ ਸੈਣੀ ਨੂੰ ਮੁੱਖ ਇੰਜੀਨੀਅਰ ਲਾਈਨਿੰਗ, ਸ੍ਰੀ ਗੁਰਦੇਵ ਸਿੰਘ ਸਿਆਨ ਨੂੰ ਮੈਨੇਜਿੰਗ ਡਾਇਰੈਕਟਰ, ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਵਿਕਾਸ ਕਾਰਪੋਰੇਸ਼ਨ ਲਿਮਟਿਡ, ਸ੍ਰੀ ਬਲਦੇਵ ਸਿੰਘ ਚੋਪੜਾ ਨੂੰ ਬੀ.ਬੀ.ਐਮ.ਬੀ. ਅਤੇ ਸ੍ਰੀ ਕੁਲਦੀਪ ਸਿੰਘ ਤਕਸੀ ਨੂੰ ਤਰੱਕੀ ਦੇ ਕੇ ਡਾਇਰੈਕਟਰ, ਸਿੰਜਾਈ ਅਤੇ ਬਿਜਲੀ ਖੋਜ ਸੰਸਥਾ ਅੰਮ੍ਰਿਤਸਰ ਅਤੇ ਮੁੱਖ ਇੰਜੀਨੀਅਰ ਰਣਜੀਤ ਸਾਗਰ ਡੈਮ ਡਿਜ਼ਾਈਨ ਚੰਡੀਗੜ੍ਹ ਲਾਇਆ ਗਿਆ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger