ਹੁਸ਼ਿਆਰਪੁਰ 16 ਨਵੰਬਰ (ਨਛ¤ਤਰ ਸਿੰਘ) ਸੋਸ਼ਲਿਸਟ ਪਾਰਟੀ (ਇੰਡੀਆ) ਦਾ ਦੂਸਰਾ ਸਥਾਪਨਾ ਸਮਾਗਮ 17,18 ਮਈ 2013 ਨੂੰ ਕੇਰਲ ਸਟੇਟ ਦੀ ਰਾਜਧਾਨੀ ਟ੍ਰਿਵਿੰਡਰਮ ਵਿੱਚ ਹੋਵੇਗਾ। ਇਸ ਵਿੱਚ ਪੰਜਾਬ ਤੋਂ 70 ਡੈਲੀਗੇਟ ਭਾਗ ਲੈਣਗੇ। ਇਥੇ ਜਿਲਾ ਪਾਰਟੀ ਵਿੱਚ ਹਫਤਾਵਾਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ. ਬਲਵੰਤ ਸਿੰਘ ਖੇੜਾ ਨੇ ਦੱਸਿਆ ਕਿ ਰਾਸ਼ਟਰੀ ਸੇਵਾ ਦਲ ਦੇ 7, 8 ਨਵੰਬਰ, 2012 ਰਾਜਗੀਰ (ਬਿਹਾਰ) ਵਿੱਚ ਹੋਏ ਸਮਾਗਮ ਵਿੱਚ ਪੰਜ ਪ੍ਰਾਂਤਾਂ ਦੇ 5000/ ਨੌਜਵਾਨਾਂ ਨੇ ਭਾਗ ਲਿਆ। ਉਨ•ਾਂ ਇਹ ਵੀ ਦੱਸਿਆ ਕਿ ਪਾਰਟੀ ਵਲੋਂ ਅਗਲੇ ਮਹੀਨੇ ਭਾਰਤ ਭਰ ਵਿੱਚ ਸਿੱਖਿਆ ਅਧਿਕਾਰ ਅਭਿਆਨ ਚਲਾਇਆ ਜਾਵੇਗਾ। ਬੈਠਕ ਦੀ ਪ੍ਰਧਾਨਗੀ ਸ੍ਰੀ ਲਾਲ ਚੰਦ ਬੱਗਾ ਨੇ ਕੀਤੀ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਿਲ•ਾ ਸਿੱਖਿਆ ਅਧਿਕਾਰ ਮੰਚ ਦੇ ਪ੍ਰਧਾਨ ਸ. ਲਖਵਿੰਦਰ ਸਿੰਘ ਪੰਡੋਰੀ ਖਜੂਰ ਅਤੇ ਜਨਰਲ ਸਕੱਤਰ, ਸ. ਅਵਤਾਰ ਸਿੰਘ ਖਡਿਆਲਾ ਸੈਣੀਆਂ ਸ਼ਾਮਿਲ ਹੋਏ।ਇਸ ਮੌਕੇ ਤੇ ਸਰਵ ਸ੍ਰੀ ਸੰਤ ਸਿੰਘ, ਹਰਭਜਨ ਸਿੰਘ, ਧਰਮਪਾਲ, ਬਾਬਾ ਬਿੱਕਰ ਸਿੰਘ, ਚਮਨ ਲਾਲ ਜੀ ਪੁਰੀ ਅਤੇ ਗੁਰਬਖਸ਼ ਜੱਸ ਹਾਜਰ ਸਨ।ਸ੍ਰੀ ਓਮ ਸਿੰਘ ਸਟਿਆਣਾ ਸੂਬਾ ਜਨਰਲ ਸਕੱਤਰ ਨੇ ਹੋਈ ਕਾਰਵਾਈ ਵਾਰੇ ਦੱਸਿਆ ਕਿ ਇੱਕ ਮਤੇ ਰਾਂਹੀ ਮਹਾਰਾਸ਼ਟਰ ਵਿੱਚ ਹੱਕੀ ਸੰਘਰਸ਼ ਕਰ ਰਹੇ ਕਿਸਾਨਾਂ ਤੇ ਗੋਲੀ ਚਲਾਉਣ ਦੀ ਘੋਰ ਨਿੰਦਿਆ ਕੀਤੀ। ਦੂਸਰੇ ਫੈਸਲੇ ਵਿੱਚ 21 ਨਵੰਬਰ ਦਿਨ ਬੁੱਧਵਾਰ ਨੂੰ ਜਿਲੇ ਅੰਦਰ ਵਿਗੜ ਰਹੀ ਕਾਨੂੰਨੀ ਹਾਲਤ ਅਤੇ ਟਾਂਡਾ ਪੁਲੀਸ ਵੱਲੋਂ ਕੰਧਾਲਾ ਜੱਟਾਂ ਦੇ ਸ. ਨਿਰਮਲ ਸਿੰਘ ਮਰਵਾਹਾ ਦੇ ਘਰ ਚਾਰ ਮਹੀਨੇ ਪਹਿਲੇ ਹੋਈ ਚੋਰੀ ਦਾ ਖੁਰਾ ਖੋਜ ਨਾ ਕੱਢਣ ਵਾਲੇ ਦੇ ਵਿਰੋਧ ਵਿੱਚ ਵਿਖਾਵਾ ਜਿਲ•ਾ ਕਚਹਿਰੀਆਂ ਚੌਕ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ।

Post a Comment