ਹੁਸ਼ਿਆਰਪੁਰ 16 ਨਵੰਬਰ (ਨਛ¤ਤਰ ਸਿੰਘ) ਮਸੀਹੀ ਏਕਤਾ ਮੁਹਿੰਮ ਅਧੀਨ ਕ੍ਰਿਸ਼ਚੀਅਨ ਫਰੰਟ ਅਤੇ ਪਾਸਟਰ ਐਸੋਸੀਏਸ਼ਨ ਦੀ ਸਾਂਝੀ ਮੀਟਿੰਗ ਪੰਜਾਬ ਪ੍ਰਧਾਨ ਲਾਰੈਂਸ ਚੌਧਰੀ ਅਤੇ ਪਾਸਟਰ ਸੁਨੀਲ ਨਿਊਟਨ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਪ੍ਰਾਥਨਾ ਨਾਲ ਸ਼ੁਰੂ ਹੋੲੂੀ। ਮੀਟਿੰਗ ਵਿੱਚ 17 ਨਵੰਬਰ ਦਿਨ ਸ਼ਨੀਵਾਰ 2012 ਨੂੰ ਰੋਸ਼ਨ ਗਰਾਂਉਡ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਹੋਣ ਵਾਲੇ ਚੋਥੇ ਜਿਲ•ਾ ਪੱਧਰੀ ਵਿਸ਼ਾਲ ਮਸੀਹੀ ਸਤਿਸੰਗ ਦੀਆਂ ਅਤਿੰਮ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਲਾਰੈਂਸ ਚੌਧਰੀ ਨੇ ਸਤਿਸੰਗ ਦੀਆਂ ਸਾਰੀਆਂ ਤਿਆਰੀਆਂ ਤੇ ਆਪਣੀੌ ਤਸੱਲੀ ਪ੍ਰਗਟ ਕਰਦੇ ਹੋਏ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 17 ਨਵੰਬਰ ਨੂੰ ਸਵੇਰੇ 10 ਵਜੇ ਰੋਸ਼ਨ ਗਰਾਂਉਂਡ ਹੁਸ਼ਿਆਰਪੁਰ ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕਰਨ ਅਤੇ ਸਤਿਸੰਗ ਵਿੱਚ ਪ੍ਰਮੇਸ਼ਵਰ ਦੀ ਬੰਦਗੀ ਦਾ ਆਨੰਦ ਲੈਦੇ ਹੋਏ ਪ੍ਰਭੂ ਦੀਆਂ ਬਰਕਤਾ ਅਤੇ ਸ਼ਾਂਤੀ ਨੂੰ ਪ੍ਰਾਪਤ ਕਰਨ। ਉਹਨਾਂ ਕਿਹਾ ਕਿ ਪ੍ਰਭੂ ਦਾ ਲੰਗਰ ਸੰਗਤਾਂ ਲਈ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਵੇਗਾ। ਮੀਟਿੰਗ ਵਿੱਚ ਸੰਤ ਸੁੰਦਰ ਲਾਲ, ਪਾਸਟਰ ਜੋਨ ਮਸੀਹ ਪਾਸਟਰ ਰੇਸ਼ਮ, ਪਾਸਟਰ ਮਹਿੰਗਾ ਮਸੀਹ. ਪਾਸਟਰ ਕਸ਼ਮੀਰੀ ਲਾਲ, ਪਾਸਟਰ ਮੋਹਣ ਮਸੀਹ ਅਤੇ ਪਾਸਟਰ ਰਾਮ ਜੀ ਆਦਿ ਸ਼ਾਮਿਲ ਹੋਏ।

Post a Comment