ਜੋਧਾਂ, 20 ਨਵੰਬਰ (ਦਲਜੀਤ ਰੰਧਾਵਾ/ ਸੁਖਵਿੰਦਰ ਅੱਬੂਵਾਲ ) :ਗੁ: ਮੇਲਸਰ ਸਾਹਿਬ ਪ੍ਰਬੰਧਕ ਕਮੇਟੀ ,ਸਹੀਦ ਬਾਬਾ ਸੰਗਤ ਸਿੰਘ ਜੀ ਨੌਜਵਾਨ ਸਪੋਰਟਸ ਅਤੇ ਵੈਲਫੇਅਰ ਕਲੱਬ,ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਮਹਾਨ ਸਹੀਦ ਬਾਬਾ ਸੰਗਤ ਸਿੰਘ ਜੀ ਦਾ ਸਹੀਦੀ ਦਿਹਾੜਾ ਮਿਤੀ 22 ਨੰਵਬਰ ਤੋਂ ਗੁ: ਮੇਲਸਰ ਸਾਹਿਬ ਵਿਖੇ ਸੁਰੂ ਹੋਵੇਗਾ ਅਤੇ 24 ਨਵੰਬਰ ਨੂੰ ਸਮਾਪਤੀ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਸ: ਸਵਰਨ ਸਿੰਘ ਨੇ ਪ੍ਰੈਸ ਨੂੰ ਜਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਪੰਥ ਦੇ ਮਹਾਨ ਸਹੀਦ ਬਾਬਾ ਸੰਗਤ ਸਿੰਘ ਜੀ ਦੀ ਸਿੱਖ ਪੰਥ ਅੰਦਰ ਮਹਾਨ ਕੁਰਬਾਨੀ ਹੈ ਜਿੰਨ•ਾਂ ਨੇ ਕੱਚੀ ਗੜ•ੀ ਚਮਕੌਰ ਸਾਹਿਬ ਵਿਖੇ ਮੁਗਲਾਂ ਨਾਲ ਦੋ ਹੱਥ ਕੀਤੇ ਅਤੇ ਸਹੀਦੀ ਜਾਮ ਪੀ ਗਏ, ਬਾਬਾ ਸੰਗਤ ਸਿੰਘ ਜੀ ਦੇ ਸਹੀਦੀ ਸਮਾਗਮਾਂ ਦੌਰਾਨ 22 ਨਵੰਬਰ ਦਿਨ ਵੀਰਵਾਰ ਨੂੰ ਮਹਾਨ ਨਗਰ ਕੀਤਨ ਸਜਾਏ ਜਾਣਗੇ ਜੋ ਕਿ ਪਿੰਡ ਹਸਨਪੁਰ ,ਭਨੋਹੜ,ਬੱਦੋਵਾਲ,ਝਾਡੇਂ,ਲਲਤੋਂ ਖੁਰਦ,ਲਲਤੋਂ ਕਲਾਂ,ਮਨਸੂਰਾਂ ,ਜੋਧਾਂ,ਰਤਨ,ਛੋਕਰ,ਪਮਾਲੀ ਆਦਿ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਵਾਪਿਸ ਪਰਤੇਗਾ, ਇਸ ਮੌਕੇ ਸ੍ਰੀ ਮੁਨੀਸ ਤਿਵਾੜੀ,ਮਨਪ੍ਰੀਤ ਸਿੰਘ ਇਆਲੀ,ਦਰਸਨ ਸਿੰਘ ਸਿਵਾਲਿਕ,ਬਿਕਮਜੀਤ ਸਿੰਘ ਖਾਲਸਾ,ਜਸਬੀਰ ਸਿੰਘ ਜੱਸੀ ਖੰਗੂੜਾ,ਹਰਿਦਰ ਸਿੰਘ ਖਾਲਸਾ,ਮਲਕੀਤ ਦਾਖਾ,ਸੁਰਿੰਦਰਪਾਲ ਸਿੰਘ ਬੱਦੋਵਾਲ,ਕਤਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਵੀ ਰਾਜਨੀਤਕ ,ਧਾਰਮਿਕ ਆਗੂ ਹਾਜਰੀਆਂ ਭਰਨਗੇ।

Post a Comment