ਜੋਧਾਂ, 20 ਨਵੰਬਰ (ਦਲਜੀਤ ਰੰਧਾਵਾ/ ਸੁਖਵਿੰਦਰ ਅੱਬੂਵਾਲ ) ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਖੰਡੂਰ ਦੇ ਸਰਕਾਰੀ ਹਾਈ ਸਕੂਲ ਨੂੰ ਨਗਰ ਦੇ ਦਾਨੀ ਸੱਜਣਾ ਸ: ਮਨਜੀਤ ਸਿੰਘ,ਜਗਜੀਤ ਸਿੰਘ ਅਤੇ ਹਰਜੀਤ ਵਲੋਂ ਆਪਣੇ ਸਵ: ਪਿਤਾ ਸ: ਸੱਜਣ ਸਿੰਘ ਦੀ ਯਾਦ ਨੂੰ ਸਮਰਪਿਤ 1 ਲੱਖ ਰੁਪਏ ਦਾ ਚੈਂਕ ਸਕੂਲ ਦੀ ਮੁੱਖ ਅਧਿਆਪਕਾ ਸ੍ਰੁੀਮਤੀ ਤਪਿੰਦਰਪਾਲ ਕੌਰ ਅਤੇ ਸਰਪੰਚ ਫਕੀਰ ਸਿੰਘ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਸਰਪੰਚ ਫਕੀਰ ਸਿੰਘ ਅਤੇ ਸ੍ਰੀਮਤੀ ਤੰਿਪਦਰਪਾਲ ਕੌਰ ਨੇ ਦਾਨੀ ਪ੍ਰੀਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੈਸੇ ਸਕੂਲ ਦੇ ਕਮਰਿਆਂ ਦੀਆਂ ਛੱਤਾ ਜੋ ਕਿ ਕਾਫੀ ¦ਮੇ ਸਮੇਂ ਤੋਂ ਢਹਿਣ ਵਾਲੀਆਂ ਸਨ ਜਿੰਨ•ਾਂ ਦੇ ਥੱਲੇ ਬੱਚੇ ਪੜਾਈ ਨਹੀਂ ਸਨ ਕਰ ਸਕਦੇ ਹੁਣ ਇਨ•ਾਂ ਪੈਸਿਆਂ ਨਾਲ ਉਨ•ਾਂ ਕਮਰਿਆਂ ਦੀਆਂ ਛੱਤਾ ਨਵੀਆਂ ਪਾਈਆਂ ਜਾਣਗੀਆਂ। ਇਸ ਮੌਕੇ ਸਰਪੰਚ ਖੰਡੂਰ ਨੇ ਕਿਹਾ ਕਿ ਵਿਦਿਆ ਦੇ ਖੇਤਰ ਨੂੰ ਓੁੱਚਾ ਚੁੱਕਣ ਲਈ ਸਾਨੂੰ ਵੀ ਜਿਹੇ ਉਦਮ ਕਰਨੇ ਚਾਹੀਦੇ ਹਨ। ਇਸ ਸਮੇਂ ਸਮੂਹ ਸੁਕਲ ਸਟਾਫ,ਪਤੰਵਤੇ ਅਤੇ ਨਗਰ ਨਿਵਾਸੀ ਹਾਜਰ ਸਨ।


Post a Comment