ਮਾਨਸਾ 03 ਅਕਤੂਬਰ ( ਸੁਖਵੰਤ ਸਿੰਘ ਸਿੱਧੂ ) ਜਿਲ੍ਹੇ ਦੇ ਪਿੰਡ ਸੀਂਗੋ ਲਹਿਰੀ ਵਿਖੇ ਅੱਖਾਂ ਦਾ ਫਰੀ ਮੈਡੀਕਲ ਕੈਂਪ ਤਲਵੰਡੀ ਸਾਬੋ ਪਾਵਰ ਲਿਮ: ਵੇਦਾਂਤਾ ਗਰੁੱਪ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਆਈ ਐਂਡ ਜਨਰਲ ਹਸਪਤਾਲ ਭਗਤਾ ਭਾਈਕਾ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਕੰਪਨੀ ਦੇ ਸਪੋਕਸਮੈਨ ਕਮਾਂਡਰ ਪੀ.ਸੀ. ਦਾਸ ਨੇ ਦੱਸਿਆ ਕਿ ਪਿੰਡ ਵਿਖੇ ਲਗਾਏ ਕੈਂਪ ਵਿੱਚ 140 ਮਰੀਜਾਂ ਅਤੇ ਛਾਪਿਆਂ ਵਾਲੀ ਵਿਖੇ 93 ਮਰੀਜਾਂ ਦਾ ਚੈੱਕ ਅਪ ਕੀਤਾ ਗਿਆ ਹੈ ਅਤੇ ਫਰੀ ਦਵਾਈਆਂ ਵੰਡੀਆਂ ਗਈਆਂ ਹਨ। ਸਾਡੀ ਕੰਪਨੀ ਵੱਲੋਂ ਲੋਕ ਸੇਵਾ ਨੂੰ ਸਮਰਪਿਤ ਇਹ ਕੈਂਪ ਮਾਨਸਾ ਜਿਲ੍ਹੇ ਦੇ ਪਿੰਡਾਂ ਅੰਦਰ ਲਗਾਏ ਜਾ ਰਹੇ ਹਨ ਅਤੇ ਆਉਂਦੇ ਦਿਨਾਂ ਵਿੱਚ ਵੀ ਇਹ ਕੈਂਪ ਜਾਰੀ ਰਹਿਣਗੇ। ਪਿੰਡਾਂ ਦੇ ਲੋਕਾਂ ਨੂੰ ਕੰਪਨੀ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਲਗਾਏ ਜਾ ਰਹੇ ਫਰੀ ਮੈਡੀਕਲ ਕੈਂਪਾਂ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੀ ਸਰੀਰਕ ਜਾਂਚ ਕਰਵਾਉਣ ਪਿੰਡ ਲਹਿਰੀ ਵਿਖੇ ਲਗਾਏ ਕੈਂਪ ਵਿੱਚ ਡਾ. ਨਿਰਮਲ ਸਿੰਘ , ਸੰਦੀਪ ਕੌਰ, ਸੁਖਦੀਪ ਕੌਰ, ਹਰਜੀਤ ਕੌਰ, ਆਦਿ ਨੇ ਦੱਸਿਆ ਕਿ ਪਿੰਡਾਂ ਦੇ ਬਜੁਰਗਾਂ ਵਿੱਚ ਚਿੱਟਾ ਮੋਤੀਆ ਦੇ ਜਿਆਦਾ ਕੇਸ ਹਨ ਅਤੇ ਬਹੁਤੇ ਲੋਕਾਂ ਦੀ ਨਿਗਾ ਵੀ ਕਮਜੋਰ ਹੁੰਦੀ ਹੈ। ਜਿੰਨ੍ਹਾਂ ਨੂੰ ਵੱਖ-ਵੱਖ ਨੰਬਰ ਦੀਆਂ ਐਨਕਾਂ ਲਗਵਾਉਣ ਸਬੰਧੀ ਦੱਸਿਆ ਜਾਂਦਾ ਹੈ ਅਤੇ ਅੱਖਾਂ ਦੀ ਸਾਂਭ ਸੰਭਾਲ ਅਤੇ ਬਿਮਾਰੀਆਂ ਤੋਂ ਬਚਾਅ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਕੰਪਨੀ ਵੱਲੋਂ ਪਹੁੰਚੇ ਮੈਡਮ ਪ੍ਰੀਤੀ ਰਾਵਤ ਨੇ ਦੱਸਿਆ ਕਿ ਪਿੰਡਾਂ ਦੇ ਲੋਕ ਬੜੇ ਉਤਸ਼ਾਹ ਨਾਲ ਕੰਪਨੀ ਵੱਲੋਂ ਲਗਾਏ ਜਾ ਰਹੇ ਕੈਂਪਾਂ ਵਿੱਚ ਪਹੁੰਚ ਰਹੇ ਹਨ ਅਤੇ ਆਪਣੀ ਸਰੀਰਕ ਜਾਂਚ ਕਰਵਾ ਰਹੇ ਹਨ ਜੋ ਬਹੁਤ ਵਧੀਆ ਉਪਰਾਲਾ ਹੈ। ਸਾਡੀ ਕੰਪਨੀ ਲੋਕ ਸੇਵਾ ਨੂੰ ਆਪਣਾ ਫਰਜ਼ ਸਮਝਦੇ ਹੋਏ ਇਸ ਨੂੰ ਜਾਰੀ ਰੱਖੇਗੀ।


Post a Comment