ਮਾਨਸਾ, 03 ਅਕਤੂਬਰ ( ਸੁਖਵੰਤ ਸਿੰਘ ਸਿੱਧੂ ) ਜਲ ਸਪਲਾਈ ਅਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ ਯੂਨੀਅਨ ਪੰਜਾਬ ਜਿਲ੍ਹਾ ਮਾਨਸਾ ਦੀ ਮੀਟਿੰਗ ਜਵਾਹਰਕੇ ਵਿਖੇ ਮੱਖਣ ਸਿੰਘ ਗੇਹਲੇ ਪ੍ਰਧਾਨ ਅਤੇ ਹਰਪ੍ਰੀਤ ਸਿੰਘ ਬੋੜਾਵਾਲ ਜਨਰਲ ਸਕੱਤਰ ਦੀ ਸਾਂਝੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਜ਼ਸਵੰਤ ਸਿੰਘ ਭਾਈਦੇਸਾ ਤੇ ਦਰਸ਼ਨ ਸਿੰਘ ਭਾਦੜਾ ਨੇ ਬੇਰੁਜਗਾਰ ਲਾਈਨਮੈਨਾਂ ਤੇ ਕੀਤੇ ਗਏ ਪੁਲਿਸ ਪ੍ਰਸ਼ਾਸਨ ਵੱਲੋ ਮਰਨ ਵਰਤ ਤੇ ਬੈਠੇ ਸਾਥੀਆਂ ਨੂੰ ਜਬਰੀ ਚੁੱਕਣ ਤੇ ਧੱਕੇਸ਼ਾਹੀ ਕਰਨ ਤੇ ਪੰਜਾਬ ਸਰਕਾਰ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਗਈ। ਉਨਾਂ ਕਿਹਾ ਕਿ ਜੇਕਰ ਬੇਰੁਜਗਾਰ ਲਾਈਨਮੈਨਾਂ ਦੇ ਸਾਥੀ ਮਰਨ ਵਰਤ ਤੇ ਬੈਠੇ ਹੋਏ ਸਾਥੀਆਂ ਦਾ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਤਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਮਸਟਰੋਲ ਯੂਨੀਅਨ ਪੰਜਾਬ ਜਿਲ੍ਹਾ ਮਾਨਸਾ ਵੱਲੋ ਸਘੰਰਸ਼ ਵਿੱਚ ਸ਼ਾਮਿਲ ਹੋਣ ਦੀ ਪੂਰਨ ਹਮਾਇਤ ਕੀਤੀ ਜਾਵੇਗੀ।

Post a Comment