ਸ਼ਹਿਣਾ/ਭਦੌੜ 10 ਨਵੰਬਰ (ਸਾਹਿਬ ਸੰਧੂ) ਪਿਛਲੇ ਦਿਨੀ 11 ਸਾਲ ਤੋਂ ਸੰਗਲਾਂ ਨਾਲ ਬੰਨੀ ਇੱਕ ਲੜਕੀ ਚਰਨਜੀਤ ਕੌਰ ਦੀ ਦਰਦਨਾਕ ਦਸਤਾਂ ਮੀਡੀਆ ਰਾਹੀ ਲੋਕਾਂ ਸਾਹਮਣੇ ਲਿਆ ਕਿ ਉਕਤ ਪਰਿਵਾਰ ਦੀ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਸੀ ਤੇ ਇਸ ਵਾਰ ਵੀ ਵਿਦੇਸ਼ਾਂ ਵਿੱਚ ਬੈਠੇ ਪ੍ਰਵਾਸੀ ਪੰਜਾਬੀ ਭਾਈਚਾਰੇ ਨੇ ਇਨਸਾਨੀਅਤ ਦੀ ਮਿਸ਼ਾਲ ਪੇਸ਼ ਕਰਦਿਆਂ ਉਕਤ ਪਰਿਵਾਰ ਨੂੰ ਲੜਕੀ ਦੇ ਇਲਾਜ਼ ਲਈ 25000 ਦੀ ਸਹਾਇਤਾ ਰਾਸ਼ੀ ਭੇਜ਼ੀ ਗਈ। ਇਹ ਰਾਸ਼ੀ ਹਰਪਾਲ ਕੌਰ (ਕਨੇਡਾ) ਵੱਲੋਂ ਭੇਜ਼ੀ ਗਈ। ਜਿਸ ਨੂੰ ਪੰਜਾਬੀ ਗਾਇਕ ਇਕਬਾਲ ਸਿੰਘ ਕਲੇਰ ਅਤੇ ਹਰਦੀਪ ਸਿੰਘ ਨੇ ਖੁੱਦ ਜ¦ਧਰ ਤੋਂ ਆਕੇ ਗੁਰਮਿਤ ਸੇਵਾ ਲਹਿਰ ਦੇ ਪ੍ਰਚਾਰਿਕ ਮੈਂਬਰ ਭਾਈ ਜਗਸੀਰ ਸਿੰਘ ਖਾਲਸਾ ਮੌੜ ਨਾਭਾ ਦੀ ਹਾਜ਼ਰੀ ਵਿੱਚ ਪਰਿਵਾਰ ਨੂੰ ਸਹਾਇਤਾ ਦਿੱਤੀ। ਇਸ ਮੌਕੇ ਉੰਘੇ ਪੰਜਾਬੀ ਗਾਇਕ ਇਕਬਾਲ ਸਿੰਘ ਕਲੇਰ ਅਤੇ ਹਰਦੀਪ ਸਿੰਘ ਨੇ ਆਖਿਆ ਕਿ ਇਹ ਵਧੀਆ ਉਪਰਾਲਾ ਹੈ ਕਿ ਮੀਡੀਆ ਰਾਹੀ ਅਜਿਹੀਆਂ ਲੌੜਵੰਦਾਂ ਦੀਆਂ ਦਾਸਤਾ ਲੋਕਾਂ ਸਾਹਮਣੇ ਆ ਰਹੀਆਂ ਹਨ ਤੇ ਇਸ ਉਪਰਾਲੇ ਸਦਕਾ ਹੀ ਅਜਿਹੇ ਪਰਿਵਾਰਾਂ ਨੂੰ ਯੋਗ ਸਹਾਇਤਾ ਰਾਸ਼ੀਆ ਮਿਲ ਰਹੀਆਂ ਹਨ। ਉਹਨਾਂ ਨੇ ਕਈ ਵਾਰ ਅਜਿਹੀ ਸਹਾਇਤਾ ਦੀ ਹੁੰਦੀ ਦੁਰਵਰਤੋ ਤੇ ਵੀ ਦੁੱਖ ਜ਼ਾਹਿਰ ਕੀਤਾ। ਜ਼ਿਕਰਯੌਗ ਹੈ ਕਿ ਇਹ ਲੜਕੀ ਜੋ ਆਪਣੇ ਭਰਾ ਦੀ ਮੌਤ ਦੇ ਸਦਮੇ ਨਾਲ ਪਾਗਲਾਂ ਵਾਲੀ ਸਥਿਤੀ ਵਿੱਚ ਪਹੁੰਚ ਗਈ ਸੀ ਤੇ ਇਸ ਦੇ ਪਰਿਵਾਰਕ ਮੈਂਬਰਾਂ ਕੋਲ ਇਲਾਜ਼ ਲਈ ਯੌਗ ਰਾਸ਼ੀ ਨਾ ਹੋਣ ਕਾਰਨ ਇਸ ਨੂੰ ਸੰਗਲ ਲਗਾ ਦਿੱਤੇ ਗਏ ਸਨ ਤੇ ਇਸ ਪਰਿਵਾਰ ਦੀ ਸਹਾਇਤਾ ਲਈ ਦਾਨੀ ਵਿਅਕਤੀਆਂ ਅੱਗੇ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਸੀ। ਵਿਦੇਸ਼ਾਂ ਵਿੱਚੋਂ ਪੰਜਾਬੀ ਸਿੱਖ ਸੰਗਤਾਂ ਵੱਲੋਂ ਇਸ ਲੜਕੀ ਦੇ ਇਲਾਜ਼ ਲਈ ਹੋਰ ਰਾਸ਼ੀ ਵੀ ਇੱਕਠੀ ਕੀਤੀ ਜਾ ਰਹੀ ਹੈ।
Post a Comment