ਸ਼ਹਿਣਾ/ਭਦੌੜ 10 ਨਵੰਬਰ (ਸਾਹਿਬ ਸੰਧੂ) ਦਾਜ਼ ਦੀ ਦਿਨ ਵ ਦਿਨ ਵਧ ਰਹੀ ਰੋਜ਼ਾਨਾ ਮਾਪਿਆਂ ਦੀਆਂ ਲਾਡਲੀਆਂ ਧੀਆਂ ਦੀ ਬਲੀ ਲੈ ਰਹੀ ਹੈ ਪੰ੍ਰਤੂ ਦੋਸ਼ੀਆਂ ਨੂੰ ਸਖ਼ਤ ਸਜਾਵਾ ਨਾ ਮਿਲ ਕਾਰਨ ਇਹ ਦੁਰਘਟਨਾਵਾ ਵਧਦੀਆਂ ਹੀ ਜਾ ਰਹੀਆਂ ਹਨ। ਇਸ ਤਰਾਂ ਪਿੰਡ ਜਗਜੀਤਪੁਰੇ ਇੱਕ ਹੋਰ ਪੰਜਾਬ ਦੀ ਧੀ ਦਾਜ਼ ਦੀ ਬਲੀ ਚੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੁਲਿਸ ਕੋਲ ਦਰਜ਼ ਕਰਵਾਏ ਆਪਣੇ ਬਿਆਨਾਂ ਵਿੱਚ ਜੁਗਰਾਜ਼ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਦੁੱਲੇਵਾਲ(ਬਠਿੰਡਾਂ) ਨੇ ਦੱਸਿਆ ਕਿ ਉਹਨਾਂ ਦੀ ਲੜਕੀ ਜਸਪ੍ਰੀਤ ਕੌਰ ਜੋ ਦੋ ਸਾਲ ਪਹਿਲਾਂ ਜਗਦੇਵ ਸਿੰਘ ਪੁੱਤਰ ਅਜੈਬ ਸਿੰਘ ਵਾੀ ਜਗਜੀਤਪੁਰਾ ਬਰਨਾਲਾ ਨਾਲ ਵਿਆਹੀ ਹੋਈ ਸੀ ਤੇ ਸਹੁਰਾ ਪਰਿਵਾਰ ਅਕਸਰ ਉਸ ਨੂੰ ਦਾਜ਼ ਦਹੇਜ਼ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਬੀਤੇ ਦਿਨ ਲੜਕੀ ਦੇ ਸਹੁਰਾ ਪਰਿਵਾਰ ਨੇ ਲੜਕੀ ਨੂੰ ਕੋਈ ਜ਼ਹਿਰੀਲੀ ਦਿਵਾਈ ਪਿਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਬਿਆਨਾਂ ਦੇ ਅਧਾਰ ਤੇ ਜਗਦੇਵ ਸਿੰਘ, ਪੰਮਾ ਸਿੰਘ, ਹਰਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ, ਅਜੈਬ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਲਾਭ ਕੌਰ ਪਤਨੀ ਅਜੈਬ ਸਿੰਘ ਖਿਲਾਫ ਮੁੱਕਦਮਾ ਨੰ 52 ਮਿਤੀ 09/11/12 ਨੂੰ ਦਰਜ਼ ਕਰਕੇ ਉਕਤ ਪਰਿਵਾਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾਂ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਸੀ। ਐਸ. ਐਚ. ਓ ਹਰਵਿੰਦਰ ਸਰਮਾ ਇਸ ਕੇਸ਼ ਦੀ ਜਾਂਚ ਵਿੱਚ ਜੁੱਟੇ ਹੋਏ ਹਨ।
Post a Comment