ਸ਼ਹਿਣਾ/ਭਦੌੜ 2 ਨਵੰਬਰ (ਸਾਹਿਬ ਸੰਧੂ) ਬੀਤੀ ਰਾਤ ਪਿੰਡ ਗਹਿਲ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਤੇ ਪੈਦਲ ਜਾ ਰਹੇ ਵਿਅਕਤੀ ਨਾਲ ਟਕਰਾ ਕੇ ਦੋਵਾਂ ਦੇ ਗੰਭੀਰ ਰੂਪ ‘ਚ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਭਿੰਦਰ ਸਿੰਘ ਵਾਸੀ ਗਹਿਲ ਸ਼ਰਾਬੀ ਹਾਲਤ ‘ਚ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮਾਛੀ ਕੇ ਤੋਂ ਪਿੰਡ ਗਹਿਲ ਪਰਤ ਰਿਹਾ ਸੀ। ਪਿੰਡ ਨਜ਼ਦੀਕ ਪਹੁੰਚਣ ‘ਤੇ ਨਸ਼ੇ ਦੀ ਹਾਲਤ ‘ਚ ਹੋਣ ਕਾਰਨ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਪੈਦਲ ਜਾ ਰਹੇ ਮਜ਼ਦੂਰ ਬਲਵੀਰ ਸਿੰਘ ਵਾਸੀ ਗਹਿਲ ‘ਚ ਜਾ ਵ¤ਜਾ। ਇਸ ਹਾਦਸੇ ਦੌਰਾਨ ਜ਼ਖ਼ਮੀ ਹੋਏ ਦੋਵਾਂ ਵਿਅਕਤੀਆਂ ਨੂੰ ਬਰਨਾਲਾ ਦੇ ਇਕ ਨਿ¤ਜੀ ਹਸਪਤਾਲ ‘ਚ ਭਰਤੀ ਕਰਾਇਆ ਗਿਆ। ਜਿ¤ਥੇ ਡਾਕਟਰਾਂ ਨੇ ਭਿੰਦਰ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਲਈ ਰੈਫ਼ਰ ਕਰ ਦਿ¤ਤਾ।

Post a Comment