ਸ਼ਹਿਣਾ/ਭਦੌੜ 2 ਨਵੰਬਰ (ਸਾਹਿਬ ਸੰਧੂ) ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਜੋਰਾ ਸਿੰਘ ਥਿੰਦ ਨੇ ਅ¤ਜ ਮਾਰਕੀਟ ਕਮੇਟੀ ਮਹਿਲ ਕਲਾਂ ਨਾਲ ਸਬੰਧਿਤ ਖ਼ਿਆਲੀ, ਮਨਾਲ, ਕੁਰੜ, ਮਾਂਗੇਵਾਲ, ਵਜੀਦਕੇ ਕਲਾਂ ਆਦਿ ਮੰਡੀਆਂ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਦੀ ਮੁਸ਼ਕਿਲਾਂ ਨੂੰ ਸੁਣਿਆ। ਉਨ ਸੁਕੇ ਝੋਨੇ ਦੀ ਤੁਰੰਤ ਬੋਲੀ ਲਗਾਉਣ ਦੀ ਹਦਾਇਤਾਂ ਜਾਰੀ ਕੀਤੀਆਂ। ਇਸ ਉਪਰੰਤ ਉਨ ਦਸਿਆ ਕਿ ਸਮੁ¤ਚੇ ਜ਼ਿਲ• ਬਰਨਾਲਾ ਅੰਦਰ ਝੋਨੇ ਦੀ ਖ਼ਰੀਦ ਕੰਮ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਤੇਜ਼ੀ ਨਾਲ ਚ¤ਲ
ਰਿਹਾ ਤੇ ਕਿਸਾਨਾਂ ਨੂੰ ਇਸ ਸੰਬੰਧੀ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿ¤ਤੀ ਜਾਵੇਗੀ। ਇਸ ਸਮੇਂ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਗੋਪਾਲ ਸਿੰਘ ਦਰਦੀ, ਗੁਰਮੀਤ ਸਿੰਘ, ਰਾਕੇਸ਼ ਕੁਮਾਰ ਪਾਲੀ ਆੜ•ਤੀਏ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਵਧੀਕ ਡਿਪਟੀ ਕਮਿਸ਼ਨਰ ਦੀ ਫੇਰੀ ਸਮੇਂ ਕਿਸੇ ਵੀ ਖ਼ਰੀਦ ਏਜੰਸੀ ਦਾ ਕੋਈ ਅਧਿਕਾਰੀ ਮੌਕੇ ਹਾਜ਼ਰ ਨਹੀਂ ਸੀ।

Post a Comment