Friday, November 02, 20120 comments


ਪਟਿਆਲਾ, 2 ਨਵੰਬਰ  (ਪਟਵਾਰੀ)  ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਇਹ ਗੱਲ ਸਪੱਸ਼ਟ ਰੂਪ ’ ਕਹੀ ਹੈ ਕਿ ਕਾਂਗਰਸ ਦੀ ਅਗਵਾਈ ਹੇਠਲੀ ਯੂ.ਪੀ.ਸਰਕਾਰ ਦੇ ਹੱਥਾਂ ’ ਦੇਸ਼ ਕਿਸੇ ਵੀ ਪੱਖੋਂ ਸੁਰੱਖਿਅਤ ਨਹੀਂ ਰਿਹਾ ਬਾਦਲ ਨੇ ਕਿਹਾ ਕਿ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਨੂੰ ਬਰਕਰਾਰ ਰੱਖਣ ਦੇ ਮਾਮਲੇ ’ ਕੇਂਦਰ ਸਰਕਾਰ ਬੁਰੀ ਤਰ ਅਸਫ਼ਲ ਰਹੀ ਹੈ ਅਤੇ ਦੇਸ਼ ਨੂੰ ਮਹਿੰਗਾਈਗਰੀਬੀਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੀ ਦਲਦਲ ’ ਸੁੱਟਣ ਕਾਰਨ ਯੂ.ਪੀ.ਸਰਕਾਰ ਨੇ ਦੇਸ਼ ਨੂੰ ਤਬਾਹੀ ਦੇ ਕੰਢੇ ਲਿਆ ਖੜ ਕੀਤਾ ਹੈ ਮੁੱਖ ਮੰਤਰੀ ਅੱਜ ਪਬਲਿਕ ਕਾਲਜ ਸਮਾਣਾ ਵਿਖੇ 1.36 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਜਾਣ ਵਾਲੇ ਇੰਨਡੋਰ ਸਟੇਡੀਅਮ ਅਤੇ ਸਮਾਣਾ ਦੇ ਸ਼ਮਸ਼ਾਨ ਘਾਟ ਵਿਖੇ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਪਾਰਕ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਬਾਦਲ ਨੇ ਕਿਹਾ ਕਿ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਦੇਸ ਵਾਸੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਇਸ ਲਈ ਲੋਕ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਤੇ ਇਸਦੀਆਂ ਭਾਈਵਾਲ ਪਾਰਟੀਆਂ ਦਾ ਦੇਸ਼ ਵਿੱਚੋਂ ਸਫਾਇਆ ਕਰ ਦੇਣਗੇ ਇਸ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਉਨ ਦੇ ਨਾਲ ਮੌਜੂਦ ਸਨ
                         ਇਸ ਮੌਕੇ ਬਾਦਲ ਨੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜੁਆਬ ’ ਕਿਹਾ ਕੇਂਦਰ ਨੇ ਫਸਲਾਂ ਦੇ ਭਾਅ ਮਿੱਥਣ ਅਤੇ ਹੋਰ ਸਹੂਲਤਾਂ ਦੇਣ ਸਮੇਂ ਪੰਜਾਬ ਦੇ ਕਿਸਾਨਾਂ ਪ੍ਰਤੀ ਹਮੇਸ਼ਾ ਨਾ ਪੱਖੀ ਰਵੱਈਆ ਅਪਣਾਇਆ ਹੈਜਦਕਿ ਖੇਤੀ ਲਾਗਤਾਂ ਵਧਣ ਕਾਰਨ ਕਿਸਾਨੀ ਅੱਜ ਆਰਥਿਕ ਸੰਕਟ ਨਾਲ ਜੂਝ ਰਹੀ ਹੈ ਬਾਦਲ ਨੇ ਮਨਪ੍ਰੀਤ ਬਾਦਲ ਦੇ ਕਾਂਗਰਸ ’ ਜਾਣ ਦੀਆਂ ਲੱਗ ਰਹੀਆਂ ਕਿਆਸਅਰਾਈਆਂ ਸਬੰਧੀ ਪੁੱਛੇ ਸਵਾਲ ਦੇ ਜੁਆਬ ’ ਕਿਹਾ ਕਿ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨੁਕਸਾਨ ਨਹੀਂ ਹੋਣਾ ਉਨ ਕਿਹਾ ਕਿ ਮਨਪ੍ਰੀਤ ਆਪਣੀ ਪਾਰਟੀ ’ ਵੀ ਇਕੱਲਾ ਹੀ ਰਹਿ ਗਿਆ ਹੈ ਤੇ ਉਸਦੇ ਕਿਸੇ ਦੂਜੀ ਪਾਰਟੀ ’ ਜਾਣ ਨਾਲ ਉਨ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ ਉਨ ਕਿਹਾ ਕਿ ਮਨਪ੍ਰੀਤ ਨੂੰ ਉਨ ਵੱਲੋਂ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਗਿਆ ਸੀ ਅਤੇ ਆਪਣੀ ਵਜ਼ਾਰਤ ’ ਬੜੀ ਮੁੱਖ ਭੂਮਿਕਾ ਦਿੰਦਿਆਂ ਬਤੌਰ ਵਿੱਤ ਮੰਤਰੀ ਵੱਢੀ ਜੁੰਮੇਵਾਰੀ ਦਿੱਤੀ ਗਈ ਸੀਪਰ ਉਸ ਨੇ ਆਪਣੀ ਮਾਂ ਪਾਰਟੀ ਅਕਾਲੀ ਦਲ ਨਾਲ ਹੀ ਦਗਾ ਕਮਾਇਆ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਜਮਾਨਤ ਮਿਲਣ ਮਗਰੋਂ ਉਨ ਨੂੰ ਮੁੜ ਪੰਜਾਬ ਵਜ਼ਾਰਤ ’ ਸ਼ਾਮਲ ਕੀਤੇ ਜਾਣ ਦੇ ਸਵਾਲ ਦੇ ਜੁਆਬ ’ ਕਿਹਾ ਕਿ ਜੋ ਵੀ ਸੰਵਿਧਾਨਕ ਤੌਰ ’ਤੇ ਉਚਿਤ ਹੋਵੇਗਾ ਉਹੋ ਕੀਤਾ ਜਾਵੇਗਾ ਉਨ ਭ੍ਰਿਸ਼ਟਾਚਾਰ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜੁਆਬ ’ ਕਿਹਾ ਕਿ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਣ ’ਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ
                         ਇਸ ਤੋਂ ਪਹਿਲਾਂ ਪਬਲਿਕ ਕਾਲਜ ਵਿਖੇ ਕਰਵਾਏ ਗਏ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਰਾਜ ’ ਯੋਜਨਾਬੱਧ ਵਿਕਾਸ ਕਰਵਾਉਣਾ ਉਨ ਦੀ ਮੁੱਖ ਤਰਜੀਹ ਹੈਜਿਸ ਤਹਿਤ ਸਿੱਖਿਆਸਿਹਤ ਅਤੇ ਪੀਣ ਵਾਲੇ ਪਾਣੀ ਨੂੰ ਪਹਿਲ ਦੇ ਅਧਾਰ ’ਤੇ ਲਿਆ ਜਾ ਰਿਹਾ ਹੈ ਬਾਦਲ ਨੇ ਦੱਸਿਆ ਕਿ ਲੋਕਾਂ ਨੂੰ ਸ਼ੁੱਧ ਜਲ ਮੁਹੱਈਆ ਕਰਵਾਉਣ ਲਈ ਰਾਜ ਦੇ ਸਾਰੇ ਪਿੰਡਾਂ ’ ਪੀਣ ਵਾਲੇ ਪਾਣੀ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਜਿਥੇ ਲੋੜ ਪਈ ¤ਥੇ ਆਰ.ਸਿਸਟਮ ਲਗਾਏ ਜਾਣਗੇ ਬਾਦਲ ਨੇ ਕਿਹਾ ਕਿ ਜਿੱਥੇ 5 ਸਾਲ ਪਹਿਲਾਂ ਪੰਜਾਬ ਸਿੱਖਿਆ ਪੱਖੋਂ ਦੇਸ਼ ’ ਚੌਦਵੇਂ ਸਥਾਨ ’ਤੇ ਸੀ ਅਤੇ ਉਥੇ ਉਨਾਂ ਦੀਆਂ ਕੋਸ਼ਿਸਾਂ ਸਦਕਾ ਅੱਜ ਪਹਿਲੇ ਸਥਾਨ ’ਤੇ  ਗਿਆ ਹੈ ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ’ 9 ਨਵੀਆਂ ਯੂਨੀਵਰਸਿਟੀਆਂ, 18 ਨਵੇਂ ਕਾਲਜ ਤੇ 224 ਨਵੇਂ ਸਕੂਲ ਖੋਲ ਗਏ, 1059 ਸਕੂਲ ਅਪਗ੍ਰੇਡ ਕੀਤੇ ਅਤੇ 72 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈਜਦਕਿ 3168 ਕਰੋੜ ਰੁਪਏ ਸਕੂਲ ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਖਰਚੇ ਗਏ ਹਨ ਉਨਾਂ ਕਿਹਾ ਕਿ ਜਿਸ ਤਰ ਰਾਜ ਸਿੱਖਿਆ ਪੱਖੋਂ ਮੋਹਰੀ ਬਣਿਆ ਹੈ ਉਵੇਂ ਹੀ ਪੰਜਾਬ ਰਾਜ ਲੜਕੀਆਂ ਨੂੰ ਉਚੇਰੀ ਸਿੱਖਿਆ ਦੇਣ ’ ਅੱਜ ਦੇਸ਼ ਭਰ ’ ਤੀਜੇ ਸਥਾਨ ’ਤੇ  ਗਿਆ ਹੈ ਅਤੇ ਆਉਂਦੇ ਸਮੇਂ ’ ਪਹਿਲੇ ਸਥਾਨ ’ਤੇ   ਜਾਵੇਗਾ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸਵੈ ਰੁਜਗਾਰ ਦੀ ਮੁਹਾਰਤ ਦੇਣ ਲਈ ਉਨਾਂ ’ ਮਲਟੀ ਸਕਿਲ ਵਿਕਸਤ ਕਰਨ ਲਈ 250 ਕਰੋੜ ਰੁਪਏ ਦੀ ਲਾਗਤ ਨਾਲ ਰਾਜ ’ ਜਰਮਨ ਦੀ ਕੰਪਨੀ ਜੀ.ਆਈ.ਜ਼ੈਡ ਦੇ ਸਹਿਯੋਗ ਨਾਲ 4 ਕੇਂਦਰ ਖੋਲ ਜਾ ਰਹੇ ਹਨ
ਬਾਦਲ ਨੇ ਕਿਹਾ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਤੋਂ ਬਾਖੂਬੀ ਜਾਣੂ ਹਨਇਸ ਲਈ ਉਨਾਂ ਨੇ ਇਕ ਵਿਸ਼ੇਸ਼ ਯੋਜਨਾ ਬਣਾਈ ਹੈਜਿਸ ਨਾਲ ਪੰਜਾਬ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ਅੰਦਰ 100 ਫੀਸਦੀ ਸੀਵਰੇਜਸ਼ੁੱਧ ਜਲ ਸਪਲਾਈ ਅਤੇ ਸਟਰੀਟ ਲਾਇਟਾਂ ਸਮੇਤ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਉਨਾਂ ਕਿਹਾ ਕਿ ਇਸ ਤੋਂ ਇਲਾਵਾ ਜਿਵੇਂ ਪਹਿਲਾਂ ਸਾਰੀਆਂ ਢਾਣੀਆਂ ਅਤੇ ਡੇਰਿਆਂ ਨੂੰ 24 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਸੀਉਸੇ ਤਰਾਂ ਹੀ ਹੁਣ ਆਉਂਦੇ ਦੋ ਸਾਲਾਂ ਅੰਦਰ ਸਾਰੇ ਡੇਰਿਆਂ ਅਤੇ ਢਾਣੀਆਂ ਨੂੰ ਜਾਂਦੇ ਕੱਚੇ ਰਸਤੇ ਪੱਕੇ ਕਰ ਦਿੱਤੇ ਜਾਣਗੇ ਬਾਦਲ ਨੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਰਾਜ ’ ਅਮਨ ਸ਼ਾਂਤੀਭਾਈਚਾਰਕ ਸਾਂਝ ਅਤੇ ਵਿਕਾਸ ਨੂੰ ਮੁੱਖ ਮੁੱਦਾ ਬਣਾਇਆ ਸੀਜਿਸ ਲਈ ਲੋਕਾਂ ਨੇ ਇਤਿਹਾਸ ਸਿਰਜਦਿਆਂ ਦੂਜੀ ਵਾਰ ਉਨਾਂ ਨੂੰ ਸੇਵਾ ਦਾ ਮੌਕਾ ਦਿੱਤਾਇਸ ਲਈ ਲੋਕਾਂ ਦੀਆਂ ਸਾਰੀਆਂ ਉਮੀਦਾਂ ਪੂਰੀਆਂ ਕੀਤੀਆਂ ਜਾਣਗੀਆਂ ਉਨਾਂ ਕਿਹਾ ਕਿ ਇਹ ਵੀ ਦੇਸ਼ ਦਾ ਇਤਿਹਾਸ ਹੈ ਕਿ ਜਿੱਥੇ ਕਾਂਗਰਸ ਦੋ ਵਾਰ ਸਤ ਤੋਂ ਬਾਹਰ ਹੋਈ ¤ਥੇ ਕਾਂਗਰਸ ਖਤਮ ਹੋ ਜਾਂਦੀ ਹੈ ਤੇ ਹੁਣ ਪੰਜਾਬ ’ ਵੀ ਇਸ ਦਾ ਨਾਮੋ ਨਿਸ਼ਾਨ ਨਹੀਂ ਰਹਿਣਾ
ਮੁੱਖ ਮੰਤਰੀ ਬਾਦਲ ਨੇ ਕੇਂਦਰ ਸਰਕਾਰ ਦੀਆਂ ਵਧੀਕੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਰਾਜਾਂ ਨੂੰ ਦਬਾਈ ਰੱਖਣ ਦੀ ਨੀਤੀ ਅਪਣਾਈ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਉਹ ਖ਼ੁਦ ¦ਮੇ ਸਮੇਂ ਤੋਂ ਦੇਸ਼ ਵਿੱਚ ਮਜ਼ਬੂਤ ਸੰਘੀ ਢਾਂਚੇ ਦੀ ਵਕਾਲਤ ਕਰਦੇ  ਰਹੇ ਹਨਕਿਉਂਕਿ ਇਸ ਦੇ ਮਜਬੂਤ ਹੋਣ ਨਾਲ ਹੀ ਰਾਜਾਂ ਦੀ ਖੁਦਮੁਖਤਿਆਰੀ ਬਹਾਲ ਹੋ ਸਕੇਗੀ ਉਨਾਂ ਕਿਹਾ ਕਿ ਸੂਬਿਆਂ ’ਚੋਂ ਕੇਂਦਰ ਵੱਲੋਂ ਟੈਕਸਾਂ ਰਾਹੀਂ ਲਿਜਾਏ ਜਾਂਦੇ ਧਨ ਵਿੱਚੋਂ ਕੇਵਲ 30 ਫੀਸਦੀ ਹੀ ਵਾਪਸ ਕੀਤਾ ਜਾਂਦਾ ਹੈਜਿਸ ਲਈ ਰਾਜਾਂ ਦੀ ਵਿੱਤੀ ਹਾਲਤ ਸੁਖਾਲੀ ਨਹੀਂ ਰਹੀ ਉਨਾਂ ਕਿਹਾ ਕਿ ਉਹ ਖ਼ੁਦ ਪ੍ਰਧਾਨ ਮੰਤਰੀ ਅਤੇ ਕੇਂਦਰ ਦੇ ਹੋਰ ਮੰਤਰੀਆਂ ਨੂੰ ਮਿਲਕੇ ਪੰਜਾਬ ਦਾ ਮਸਲਾ ਉਨਾਂ ਮੂਹਰੇ ਰੱਖਦੇ ਰਹਿੰਦੇ ਹਨਪ੍ਰੰਤੂ ਕੇਂਦਰ ਨੇ ਕਦੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਇਸ ਮੌਕੇ ਬਾਦਲ ਨੇ ਸਮਾਣਾ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ
                         ਇਸ ਤੋਂ ਪਹਿਲਾਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਬਾਦਲ ਦੇ ਪੰਜਵੀਂ ਵਾਰ ਮੁੱਖ ਮੰਤਰੀ ਬਨਣ ਤੋਂ ਬਾਅਦ ਪਹਿਲੀ ਵਾਰ ਸਮਾਣਾ ਪੁੱਜਣ ’ਤੇ ਇਲਾਕਾ ਨਿਵਾਸੀਆਂ ਵੱਲੋਂ ਉਨਾਂ ਦਾ ਸਵਾਗਤ ਕਰਦਿਆਂ ਉਨਾਂ ਵੱਲੋਂ ਪੰਜਾਬ ਦੇ ਚੌਂਹਪੱਖੀ ਵਿਕਾਸ ਲਈ ਲਗਾਤਾਰ ਕੀਤੇ ਜਾ ਰਹੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ ਰੱਖੜਾ ਨੇ ਹਲਕਾ ਸਮਾਣਾ ਦੇ ਵਿਕਾਸ ਅਤੇ ਹਲਕੇ ਅੰਦਰ ਡੇਰਿਆਂ ਤੇ ਢਾਣੀਆਂ ਨੂੰ ਜਾਂਦੇ ਕੱਚੇ ਰਸਤੇ ਪੱਕੇ ਕਰਵਾਉਣ ਦੀ ਮੰਗ ਵੀ ਮੁੱਖ ਮੰਤਰੀ ਅੱਗੇ ਰੱਖੀ
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਡਾਲਕਸ਼ਮਣ ਦਾਸ ਸੇਵਕ ਨੇ ਪੁੱਜੀਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਵੱਲੋਂ ਸਮਾਣਾ ਇਲਾਕੇ ਦੇ ਵਿਕਾਸ ਲਈ ਖੁਲਦਿਲੀ ਵਿਖਾਉਣ ਲਈ ਉਨਾਂ ਦਾ ਧੰਨਵਾਦ ਕੀਤਾ ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਸ਼੍ਰੀ ਕਪੂਰ ਚੰਦ ਨੇ ਸਮਾਣਾ ਸ਼ਹਿਰ ਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਪਬਲਿਕ ਕਾਲਜ ਦੇ ਪ੍ਰਿੰਸੀਪਲ ਡਾਅਰਵਿੰਦ ਮੋਹਨ ਨੇ ਕਾਲਜ ਵੱਲੋਂ ਵੱਖ-ਵੱਖ ਖੇਤਰਾਂ ’ ਕੀਤੀਆਂ ਪ੍ਰਾਪਤੀਆਂ ਦਸਦਿਆਂ ਕਾਲਜ ਦੀ ਰਿਪੋਰਟ ਪੇਸ਼ ਕੀਤੀ ਇਸ ਮੌਕੇ ਕਾਲਜ ਦੇ ਵੱਖ-ਵੱਖ ਖੇਤਰਾਂ ’ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਅਤੇ ਖਿਡਾਰੀਆਂ ਦਾ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮਗਰੋਂ ਕਾਲਜ ਪ੍ਰਬੰਧਕ ਕਮੇਟੀਸਮਾਣਾ ਸ਼ਹਿਰ ਅਤੇ ਹੋਰ ਕਈ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਬਾਦਲ ਦਾ ਸਨਮਾਨ ਕੀਤਾ ਗਿਆ
                         ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਕ੍ਰਿਪਾਲ ਸਿੰਘ ਬਡੂੰਗਰਪ੍ਰਵਾਸੀ ਭਾਰਤੀ ਚਰਨਜੀਤ ਸਿੰਘ ਰੱਖੜਾਪਨਸੀਡ ਪੰਜਾਬ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾਐਸ.ਐਸ.ਐਸਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂਸਾਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰਮੁਲਾਜਮ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਪਹਿਲਵਾਨਜ਼ਿਲ ਦਿਹਾਤੀ ਪ੍ਰਧਾਨ ਫੌਜਇੰਦਰ ਸਿੰਘ ਮੁੱਖਮੈਲਪੁਰਮੇਅਰ ਨਗਰ ਨਿਗਮ ਪਟਿਆਲਾ ਜਸਪਾਲ ਸਿੰਘ ਪ੍ਰਧਾਨਜ਼ਿਲ ਪ੍ਰੀਸ਼ਦ ਦੇ ਚੇਅਰਮੈਨ ਮਹਿੰਦਰ ਸਿੰਘ ਲਾਲਵਾਵਾਈਸ ਚੇਅਰਮੈਨ ਜਸਪਾਲ ਸਿੰਘ ਕਲਿਅਣਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਸਾਬਕਾ ¤ ਚੇਅਰਮੈਨ ਹਰਜੀਤ ਸਿੰਘ ਅਦਾਲਤੀਵਾਲਾਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਸਿੰਘ ਨੱਸੂਪੁਰਨਿਰਮਲ ਸਿੰਘ ਹਰਿਆਉਲਾਭ ਸਿੰਘ ਦੇਵੀਨਗਰਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪ੍ਰੀਤਇੰਦਰ ਸਿੰਘਸ਼੍ਰੀ ਛੱਜੂ ਰਾਮ ਸੋਫ਼ਤਸਾਬਕਾ ਚੇਅਰਮੈਨ ਸ਼੍ਰੀ ਅਸ਼ੋਕ ਮੋਦਗਿੱਲਨਗਰ ਕੌਂਸਲਰ ਦੇ ਸਾਬਕਾ ਪ੍ਰਧਾਨ ਸ਼੍ਰੀ ਤਰਸੇਮ ਸਿੰਗਲਾਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਸ਼੍ਰੀ ਵਿੱਕੀ ਗੋਇਲਸ਼੍ਰੀ ਸੰਜੀਵ ਕੌਸ਼ਿਕਸ਼੍ਰੀ ਪਰਦੀਪ ਸ਼ਰਮਾਸ਼੍ਰ੍ਰੀ ਰਤਨ ਲਾਲ ਸਿੰਗਲਾਸ਼੍ਰੀ ਰਾਮੇਸ਼ਵਰ ਦਾਸ ਮਿਸ਼ਰਾਸ਼੍ਰੀ ਸ਼ਿਆਮ ਲਾਲ ਗਰਗਸ਼੍ਰੀ ਸਤੀਸ਼ ਸਿੰਗਲਾ ਪੱਪੀਇਸਤਰੀ ਅਕਾਲੀ ਦਲ ਦੀ ਜ਼ਿਲ ਪ੍ਰਧਾਨ ਸ਼੍ਰੀਮਤੀ ਜਸਪਾਲ ਕੌਰ ਧਾਰਨੀਬੀਬੀ ਰਾਜ ਨਾਗਰਾਕਾਲਜ ਦੇ ਸਕੱਤਰ ਇੰਦਰਜੀਤ ਸਿੰਘ ਵੜੈਚਚੇਅਰਮੈਨ ਅਮਨਦੀਪ ਸਿੰਘ ਮਾਨਸੁਰਜਨ ਸਿੰਘ ਫਤਿਹਪੁਰਸ਼੍ਰੀ ਗੋਪਾਲ ਸ਼ਰਮਾਅਮਰਜੀਤ ਸਿੰਘ ਪੰਜਰਥਹਰਵਿੰਦਰ ਸਿੰਘ ਕੁਲਬੁਰਛਾਂਸ਼੍ਰੀ ਰਵੀ ਆਹਲੂਵਾਲੀਆਡਾਨਵੀਨ ਸਾਰੋਂਵਾਲਾਇੰਜੀਗੁਰਵਿੰਦਰ ਸਿੰਘ ਸ਼ਕਤੀਮਾਨਸ਼੍ਰੀ ਦੇਵਰਾਜ ਧਨੇਠਾਪ੍ਰਿੰਸੀਪਲ ਐਸ.ਐਸਸੋਢੀਜਸਵਿੰਦਰ ਸਿੰਘ ਚੀਮਾਗੁਰਚਰਨ ਸਿੰਘ ਵੜੈਚਾਂਭਗਵੰਤ ਸਿੰਘ ਲਾਲੀ ਪੰਨੂੰਬਲਵਿੰਦਰ ਸਿੰਘ ਬਰਸਟਪਰਗਟ ਸਿੰਘ ਵਜੀਦਪੁਰਗੁਰਧਿਆਨ ਸਿੰਘ ਭਾਨਰੀਹਰਵਿੰਦਰ ਸਿੰਘ ਸੈਦੀਪੁਰਵੱਡੀ ਗਿਣਤੀ ’ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਨੁਮਾਇੰਦੇਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਸਮੇਤ ਇਲਾਕੇ ਦੇ ਲੋਕ ਵੀ ਮੌਜੂਦ ਸਨ ਇਸ ਮੌਕੇ ਆਈ.ਜੀਪਰਮਜੀਤ ਸਿੰਘ ਗਿੱਲਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਪਬਲਿਕ ਕਾਲਜ ਜੀ.ਕੇਸਿੰਘਐਸ.ਐਸ.ਪੀਸੰਗਰੂਰ ਹਰਚਰਨ ਸਿੰਘ ਭੁੱਲਰਐਸ.ਡੀ.ਐਮਸਮਾਣਾ ਸੁਖਵਿੰਦਰ ਸਿੰਘ ਗਿੱਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger