ਸ਼ਹਿਣਾ/ਭਦੌੜ 2 ਨਵੰਬਰ (ਸਾਹਿਬ ਸੰਧੂ) ਮਾਪੇ ਆਪਣੇ ਲਾਡਲੇ ਧੀਆਂ ਪੁੱਤਰਾਂ ਨੂੰ ਚੰਗੀ ਵਿਦਿਆ ਗ੍ਰਹਿਣ ਕਰਨ ਲਈ ਉਹਨਾਂ ਨੂੰ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਚੰਗੇ ਸਕੂਲਾਂ ਵਿੱਚ ਪੜ•ਾ ਲਿਖਾ ਰਹੇ ਪੰ੍ਰਤੂ ਇਹਨਾਂ ਸਕੂਲਾਂ ਵੱਲੋਂ ਸਾਰੇ ਕਾਨੂੰਨੀ ਨਿਯਮਾਂ ਨੂੰ ਛਿੱਕੇ ਟੰਗ ਕਈ ਵਾਰੀ ਹਵਾਨੀਅਤ ਦੀਆਂ ਸਾਰੀਆਂ ਹੱਦਾਂ ਪਰ ਕਰ ਲਈਆਂ ਜਾਂਦੀਆਂ ਹਨ। ਇਸ ਤਰਾਂ ਭਦੌੜ ਵਿਖੇ ਆਏ ਦਿਨ ਪ੍ਰਾਇਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਬੇਰਿਹਮੀ ਨਾਲ ਕੁੱਟਮਾਰ ਦਾ ਘਟਨਾਵਾ ਸਾਹਮਣੇ ਆਉਂਦੀਆਂ ਹਨ। ਅਜ਼ੇ ਇੱਕ ਪ੍ਰਇਵੇਟ ਸਕੂਲ ਦੇ ਅਧਿਆਪਕ ਵੱਲੋਂ ਵਿਦਿਆਰਥੀ ਦੀ ਬੁਰੀ ਤਰਾਂ ਨਾਲ ਕੁੱਟਮਾਰ ਦੀ ਘਟਨਾਂ ਨੂੰ ਚਾਰ ਦਿਨ ਨਹੀ ਹੋਏ ਸਨ ਕਿ ਭਦੌੜ ਦੇ ਇੱਕ ਨਾਮੀ ਪ੍ਰਾਇਵੇਟ ਸਕੂਲ ਦੇ ਇੱਕ ਡੀ. ਪੀ ਵੱਲੋਂ ਇੱਕ ਵਿਦਿਆਰਥੀ ਦੇ ਏਨੀ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਗਈ ਕਿ ਉਸ ਨੂੰ ਭਦੌੜ ਦੇ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਉਣਾ ਪਿਆ। ਪੱਤਰਕਾਰਾਂ ਵੱਲੋਂ ਮੌਕੇ ਤੋਂ ਇੱਕਤਰ ਜਾਣਕਾਰੀ ਅਨੁਸਾਰ ਜ਼ੇਰੇ ਇਲਾਜ਼ ਬੈਡ ਤੇ ਪਏ ਵਿਦਿਆਰਥੀ ਦੇ ਪਿਤਾ ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਕਰਨਵੀਰ ਸਿੰਘ ਭਦੌੜ ਦੇ ਪ੍ਰਾਇਵੇਟ ਸਕੂਲ ਵਿਖੇ 7ਵੀਂ ਕਲਾਸ ਦਾ ਵਿਦਿਆਰਥੀ ਹੈ ਤੇ ਅੱਜ਼ ਸਕੂਲ ਦੇ ਡੀ. ਪੀ ਨੇ ਉਸ ਦੀ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਕਿ ਬੱਚੇ ਨੂੰ ਹਸਪਤਾਲ ਵਿਖੇ ਦਾਖਿਲ ਕਰਵਾਉਣਾ ਪਿਆ। ਇਸ ਘਟਨਾਂ ਦੀ ਸੂਚਨਾਂ ਮਿਲਦਿਆਂ ਹੀ ਏ. ਐਸ. ਆਈ ਦਲਬਾਗ ਸਿੰਘ ਅਤੇ ਹੋਲਦਾਰ ਗੁਰਨੰਦ ਸਿੰਘ ਬੱਚੇ ਦੇ ਬਿਆਨ ਲੈਣ ਹਸਪਤਾਲ ਪਹੁੰਚੇ। ਇਸ ਦੌਰਾਨ ਸਕੂਲ ਦੇ ਪ੍ਰਬੰਧਕਾਂ ਨੇ ਪੁਲਿਸ ਕਾਰਵਾਈ ਹੁੰਦੀ ਦੇਖ ਉਕਤ ਵਿਦਿਆਰਥੀ ਦੇ ਪਿਤਾ ਦੇ ਤਰਲੇ ਕਰ ਅਗਲੇ ਦਿਨ ਬੈਠ ਕੇ ਨਿਬੇੜਨ ਅਤੇ ਉਕਤ ਡੀ. ਪੀ ਨੂੰ ਸਖ਼ਤੀ ਨਾਲ ਤਾੜਨ ਅਤੇ ਉਸ ਦੀ ਛੁੱਟੀ ਕਰਨ ਦੀ ਗੱਲ ਆਖੀ। ਇਸ ਸਬੰਧੀ ਏ. ਐਸ. ਆਈ ਦਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਪਿਆਂ ਦੇ ਬਿਆਨਾਂ ਤੇ ਜੋ ਕਾਰਵਾਈ ਬਣਦੀ ਹੋਈ ਓਹ ਕੀਤੀ ਜਾਵੇਗੀ ਅਤੇ ਦੋਸ਼ੀ ਨੂੰ ਬਖ਼ਸ਼ਿਆ ਨਹੀ ਜਾਵੇਗਾ। ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੱਚੇ ਦੀ ਪਹਿਲਾਂ ਵੀ ਕੁੱਟਮਾਰ ਕੀਤੀ ਸੀ ਪੰ੍ਰਤੂ ਉਹਨਾਂ ਨੇ ਇਸ ਵੱਲ ਜਿਆਦਾ ਧਿਆਨ ਨਹੀ ਦਿੱਤਾ। ਜ਼ਿਕਰਯੋਗ ਹੈ ਕਿ ਆਏ ਦਿਨ ਪ੍ਰਾਇਵੇਟ ਸਕੂਲਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਬਿਨਾਂ ਕਿਸੇ ਡਰ ਭੈਅ ਅੰਜਾਮ ਦਿੱਤਾ ਜਾਂਦਾ ਹੈ ਤੇ ਪ੍ਰਸ਼ਾਸਨ ਵੀ ਬਿਨਾਂ ਕੋਈ ਕਾਰਵਾਈ ਕਰੇ ਸਿਰਫ ਸ਼ਬਦੀ ਖਾਨਾਪੂਰਤੀ ਕਰ ਰਿਹਾ ਹੈ।


Post a Comment