ਮਾਨਸਾ, 26 ਨਵੰਬਰ ( ) : ਜਗਾ ਬਰਾਂਚ ਅਤੇ ਭੈਣੀ ਰਜਵਾਹੇ ਦੇ ਪੁਲ ਅਤੇ ਹੈਡ ਰੈਗੂਲੇਟਰ ਦੇ ਪੱਕੇ ਸਟਰੱਕਚਰਾਂ ਦਾ ਕੰਮ ਕਰਵਾਉਣ ਲਈ ਰੱਲਾ ਹੈਡ ਤੋਂ ਨਿਕਲਦੀ ਭੈਣੀ ਡਿਸਟੀਬਿਊਟਰੀ, ਇਸਦੇ ਸੱਦਾ ਸਿੰਘ ਵਾਲਾ ਹੈਡ ਤੋਂ ਨਿਕਲਦੀ ਜਗਾ ਬਰਾਂਚ ਅਤੇ ਸੰਦੋਹਾ ਬਰਾਂਚ 3 ਦਸੰਬਰ ਤੋਂ 21 ਦਸੰਬਰ ਤੱਕ ਬੰਦ ਰਹਿਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਪਿੰਡ ਬਣਾਂਵਾਲੀ ਵਿਖੇ ਬਣ ਰਹੇ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਇਸ ਮਹਿਕਮੇ ਵੱਲੋਂ ਜਗਾ ਬਰਾਂਚ ਦੀ ਬੁਰਜੀ 24030/ਖੱਬਾ ਤੋਂ ਪਾਣੀ ਦੇਣ ਲਈ ਭੈਣੀ ਰਜਵਾਹਾ ਅਤੇ ਜਗਾ ਬਰਾਂਚ ਦੀ ਲਾਈਨਿੰਗ ਦੇ ਕੰਮ ਪਹਿਲਾਂ ਆ ਚੁੱਕੀ ਬੰਦੀ ਦੌਰਾਨ ਮੁਕੰਮਲ ਕਰ ਦਿੱਤੇ ਗਏ ਸਨ। ਸ਼੍ਰੀ ਢਾਕਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਰਜਵਾਹਿਆਂ ਨਾਲ ਸਬੰਧਿਤ ਵਾਟਰ ਸਪਲਾਈ ਸਕੀਮਾਂ ਵਿੱਚ ਲੋੜ ਅਨੁਸਾਰ ਪਾਣੀ ਜਮ੍ਹਾਂ ਕਰ ਲਿਆ ਜਾਵੇ ਤਾਂ ਕਿ ਬੰਦੀ ਦੌਰਾਨ ਉਥੋ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਾ ਆਵੇ।

Post a Comment