ਸਬ ਸੈਂਟਰ ਬੰਦਲੈਹੜੀ ’ਚ ਲਗਿਆ ਮਾਤਾ ਸਿਹਤ ਸੰਭਾਲ ਕੈਂਪ

Monday, November 26, 20120 comments


ਇੰਦਰਜੀਤ ਢਿੱਲੋਂ, ਨੰਗਲ/ਸਬ ਸੈਂਟਰ ਬੰਦਲੈਹੜੀ ’ਚ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਰੂਪਨਗਰ ਅਤੇ  ਐਸ.ਐਮ.ਓ  ਕੀਰਤਪੁਰ ਸਾਹਿਬ ਡਾਕਟਰ ਓ ਪੀ ਗੋਜਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏ ਐਨ ਐਮ ਦਲਜੀਤ ਕੌਰ ਅਤੇ ਏ ਐਨ ਐਮ ਜਸਵਿੰਦਰ ਕੌਰ ਦੀ ਅਗਵਾਈ ਹੇਠ ਮਾਂ ਸਿਹਤ ਸੰਭਾਲ  ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗਰਭਵਤੀ ਔਰਤਾਂ ਨੂੰ ਗਰਭ ਤੋਂ ਜਣੇਪੇ ਤ¤ਕ ਸੰਤੁਲਿਤ ਖ਼ੁਰਾਕ ਖ਼ਾਣ, ਚੰਗੀ ਸਿਹਤ, ਜਲਦੀ ਤੋਂ ਜਲਦੀ ਸਿਹਤ ਕੇਂਦਰ ਵਿਖ਼ੇ ਰਜਿਸਟ੍ਰੇਸ਼ਨ ਅਤੇ ਸਮੇਂ ਸਿਰ ਆਪਣਾ ਚੈਕਅਪ ਕਰਵਾਉਣ , ਸਰਕਾਰ ਦੁਆਰਾ ਚਲਾਈਆਂ ਗਈਆਂ ਸਕੀਮਾਂ ਅਧੀਨ ਜਣੇਪਾ ਸਰਕਾਰੀ ਹਸਪਤਾਲ਼ ਵਿੱਚ ਕਰਵਾਉਣ ਸਮੇਂ ਫ੍ਰੀ ਖਾਣਾ, ਜੇ ਐਸ ਵਾਈੇ ਜਨਨੀ ਸੁਰ¤ਖਿਆ, ਸ਼ਿਸ਼ੂ ਕਾਰਿਆਕ੍ਰਮ, 108 ਨੰਬਰ ਗ¤ਡੀ ਅਤੇ ਕੈਂਸਰ,  ਮਲੇਰੀਆ ਅਤੇ ਡੇਂਗੂ ਬੁਖ਼ਾਰ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਇਸ ਮੌਕੇ ਏ ਐਨ ਐਮ ਦਲਜੀਤ ਕੌਰ, ਏ ਐਨ ਐਮ ਜਸਵਿੰਦਰ ਕੌਰ, ਆਸ਼ਾ ਵਰਕਰ ਸੰਤੋਸ਼, ਰੇਖ਼ਾ, ਸ਼ੁਸ਼ਮਾਂ, ਸੀਤਾ ਅਤੇ ਬੀਨਾਂ ਆਦਿ ਹਾਜ਼ਰ ਸਨ।

 ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਸਿਹਤ ਸੰਭਾਲ ਸਬੰਧੀ ਜਾਣਕਾਰੀ ਲੈਂਦੀਂਆਂ ਹੋਈਆਂ ਔਰਤਾਂ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger