ਸੰਗਰੂਰ, 2 ਨਵੰਬਰ (ਸੂਰਜ ਭਾਨ ਗੋਇਲ)-ਸਾਲ 2011 ਵਿੱਚ ਪੂਰੇ ਦੇਸ਼ ਵਿੱਚ ਲਾਗੂ ਕੀਤੇ ਗਏ ਫੂਡ ਸੇਫਟੀ ਐਕਟ-2006 ਤਹਿਤ ਜ਼ਿਲ ਸੰਗਰੂਰ ਵਿੱਚ ਗੈਰ ਮਿਆਰੀ ਅਤੇ ਗੁਣਵੱਤਾ ਵਿਹੂਣੇ ਖਾਧ ਪਦਾਰਥਾਂ ਲਈ ਭਾਰੀ ਜੁਰਮਾਨੇ ਕੀਤੇ ਜਾ ਰਹੇ ਹਨ, ਜਿਸ ਕਾਰਨ ਸਾਰੇ ਜ਼ਿਲ•ੇ ਵਿੱਚ ਖਾਧ ਪਦਾਰਥਾਂ ਦਾ ਨਜਾਇਜ਼ ਕਾਰੋਬਾਰ ਕਰਨ ਵਾਲੇ ਵਪਾਰੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਵਧੀਕ ਡਿਪਟੀ ਕਮਿਸ਼ਨਰ ਕਮ ਐਡਜੂਕੇਟਿੰਗ ਅਫ਼ਸਰ ਸ੍ਰੀਮਤੀ ਇੰਦੂ ਮਲਹੋਤਰਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਕਟ ਦੀ ਉਲੰਘਣਾ ਕਰਨ ਸੰਬੰਧੀ ਹੁਣ ਤੱਕ ਜ਼ਿਲ•ੇ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚੋਂ 487 ਨਮੂਨੇ ਭਰੇ ਗਏ, ਜਿਨ ਵਿੱਚੋਂ 58 ਨਮੂਨੇ ਫੇਲ• ਪਾਏ ਗਏ ਹਨ, ਜਿਨ•ਾਂ ਦੇ ਆਧਾਰ ’ਤੇ 32 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ 26 ਮਾਮਲਿਆਂ ਵਿੱਚ ਕੇਸ ਦਰਜ ਕਰਨ ਦੀ ਕਾਰਵਾਈ ਚੱਲ ਰਹੀ ਹੈ। ਇਸ ਤਰ•ਾਂ 32 ਮਾਮਲਿਆਂ ਸੰਬੰਧੀ 3,60,000 ਰੁਪਏ ਦੇ ਜੁਰਮਾਨੇ ਕੀਤੇ ਗਏ ਹਨ।
ਉਨ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਅਗਸਤ, 2012 ਤੋਂ 30 ਸਤੰਬਰ, 2012 ਦੇ ਸਮੇਂ ਦੌਰਾਨ ਜ਼ਿਲ ਸਿਹਤ ਅਫ਼ਸਰ ਸ੍ਰੀ ਸੁਰਿੰਦਰ ਸਿੰਗਲਾ ਦੀ ਅਗਵਾਈ ਵਿੱਚ ਵੱਖ-ਵੱਖ ਕਾਰੋਬਾਰਾਂ ਵਿੱਚੋਂ ਭਰੇ ਗਏ ਨਮੂਨਿਆਂ ਵਿੱਚੋਂ ਐ¤ਮ. ਬੀ. ਐ੍ਯ¤ਸ. ਹੈਲਦੀ ਫੂਡਜ਼ ਪ੍ਰਾਈਵੇਟ ਲਿਮਟਿਡ ਧੂਰੀ ਦੇ ਕੋਲਡ ਡਰਿੰਕਸ (ਸੁਪਰ ਕਲੱਬ ਸੋਡਾ) ਦੇ ਦੋ ਨਮੂਨੇ ਫੇਲ• ਹੋਏ ਜਿਸ ਤਹਿਤ ਉਸਨੂੰ 15,000 ਰੁਪਏ ਜੁਰਮਾਨਾ ਕੀਤਾ ਗਿਆ। ਇਸੇ ਤਰ•ਾਂ ਮੋਹਿਤ ਡੇਅਰੀ ਪ੍ਰੇਮ ਬਸਤੀ ਸੰਗਰੂਰ ਦਾ ਦਹੀ ਦਾ ਨਮੂਨਾ ਫੇਲ• ਹੋਣ ’ਤੇ 5000 ਰੁਪਏ ਜੁਰਮਾਨਾ, ਪਾਪੂਲਰ ਫੂਡ ਪ੍ਰੋਡਕਟਸ ਲੁਧਿਆਣਾ ਸੜਕ ਮਲੇਰਕੋਟਲਾ ਦਾ ਸੌਸ (ਚਟਨੀ) ਦਾ ਨਮੂਨਾ ਫੇਲ• ਹੋਣ ’ਤੇ 20000 ਰੁਪਏ ਦਾ ਜੁਰਮਾਨਾ, ਅੰਮ੍ਰਿਤ ਭਾਟੀਆ ਭੰਡਾਰ ਪੁਰਾਣੀ ਦਾਣਾ ਮੰਡੀ ਮਲੇਰਕੋਟਲਾ ਦਾ ਰਿਫਾਈਂਡ ਤੇਲ ਦਾ ਨਮੂਨਾ ਫੇਲ• ਹੋਣ ’ਤੇ 20000 ਰੁਪਏ ਜੁਰਮਾਨਾ, ਸ਼ਾਮ ਲਾਲ ਪੁੱਤਰ ਰਾਮਧਨ ਮਕਾਨ ਨੰਬਰ 320 ਸੁਨਾਮ ਦਾ ਲਕਸ਼ਮੀ ਨਮਕੀਨ ਦਾ ਨਮੂਨਾ ਫੇਲ• ਹੋਣ ’ਤੇ 10000 ਰੁਪਏ ਦਾ ਜੁਰਮਾਨਾ, ਅਗਰਵਾਲ ਇੰਡਸਟ੍ਰੀਜ਼ ਜਗਤਪੁਰ ਦੇ ਸ਼ਰੂਤੀ ਮਿਲਕ ਅਤੇ ਘਿਉ ਦੇ ਤਿੰਨ ਨਮੂਨੇ ਫੇਲ• ਹੋਣ ’ਤੇ 50000 ਰੁਪਏ ਜੁਰਮਾਨਾ, ਦਮਨ ਫਾਸਟ ਫੂਡ ਐਂਡ ਰੈਸਟੋਰੈਂਟ ਭਵਾਨੀਗੜ• ਦਾ ਦਹੀ ਦਾ ਨਮੂਨਾ ਫੇਲ• ਹੋਣ ’ਤੇ 10000 ਰੁਪਏ ਦਾ ਜੁਰਮਾਨਾ, ਕਾਂਸਲ ਕਨਫੈਕਸ਼ਨਰੀ ਭਵਾਨੀਗੜ• ਦਾ ਬੀਕਾਨੇਰੀ ਨਮਕੀਨ ਦਾ ਨਮੂਨਾ ਫੇਲ• ਹੋਣ ’ਤੇ 5000 ਰੁਪਏ ਜੁਰਮਾਨਾ, ਚੰਦਰਭਾਨ ਦੀ ਡੇਅਰੀ ਧੂਰੀ ਦਾ ਪਨੀਰ ਦਾ ਨਮੂਨਾ ਫੇਲ• ਹੋਣ ’ਤੇ 5000 ਰੁਪਏ ਦਾ ਜੁਰਮਾਨਾ, ਜੋਗਿੰਦਰਪਾਲ ਸਰੋਂ ਦਾ ਤੇਲ ਇੰਡਸਟਰੀ ਧੂਰੀ ਦਾ ਸਰੋਂ ਦੇ ਤੇਲ ਦਾ ਨਮੂਨਾ ਫੇਲ• ਹੋਣ ’ਤੇ 10000 ਰੁਪਏ ਜੁਰਮਾਨਾ, ਅਨਮੋਲ ਸਰੋਂ ਦਾ ਤੇਲ ਇੰਡਸਟਰੀ ਚੀਮਾ ਮੰਡੀ ਦਾ ਅਨਮੋਲ ਸਰੋਂ ਦਾ ਤੇਲ ਦਾ ਨਮੂਨਾ ਫੇਲ• ਹੋਣ ’ਤੇ 15000 ਰੁਪਏ ਜੁਰਮਾਨਾ, ਚੰਦ ਕਾਂਤ ਪੁੱਤਰ ਰਾਮ ਕੁਮਾਰ ਰਾਮ ਨਗਰ ਸੰਗਰੂਰ ਦਾ ਸ਼ਵੇਤਾ ਟਾਪ ਬਿਸਕੁਟ ਦਾ ਨਮੂਨਾ ਫੇਲ• ਹੋਣ ’ਤੇ 15000 ਰੁਪਏ ਜੁਰਮਾਨਾ, ਵੀਰਭਾਨ ਦੀ ਡੇਅਰੀ ਦੁੱਲਟ ਪੱਤੀ ਸੰਗਰੂਰ ਦਾ ਪਨੀਰ ਦਾ ਨਮੂਨਾ ਫੇਲ• ਹੋਣ ’ਤੇ 5000 ਰੁਪਏ ਜੁਰਮਾਨਾ, ਮੁਹੰਮਦ ਇਸ਼ਮਦ ਪੁੱਤਰ ਮੁਹੰਮਦ ਬਸ਼ੀਰ ਜਮਾਲਪੁਰ ਮਲੇਰਕੋਟਲਾ ਦਾ ਸੂਜੀ ਟੋਸਟ ਦਾ ਨਮੂਨਾ ਫੇਲ• (ਜੁਰਮਾਨੇ ਦੀ ਕਾਰਵਾਈ ਚੱਲ ਰਹੀ ਹੈ), ਵਿਜੇ ਕੁਮਾਰ ਪੁੱਤਰ ਮਦਨ ਲਾਲ ਸ਼ਿਵਪੁਰੀ ਕਲੋਨੀ ਧੂਰੀ ਦਾ ਗਾਂ ਦਾ ਦੁੱਧ ਦਾ ਨਮੂਨਾ ਫੇਲ• ਹੋਣ ’ਤੇ 7500 ਰੁਪਏ ਜੁਰਮਾਨਾ, ਜਗੀਰ ਸਿੰਘ ਵਾਸੀ ਗਾਂਧੀ ਨਗਰ ਅਲੀਗੜ• ਧੂਰੀ ਦਾ ਦੁੱਧ ਦਾ ਨਮੂਨਾ ਫੇਲ• ਹੋਣ ’ਤੇ 10000 ਰੁਪਏ ਜੁਰਮਾਨਾ, ਵੀਰ ਡੇਅਰੀ ਭਵਾਨੀਗੜ• ਦਾ ਦਹੀ ਦਾ ਨਮੂਨਾ ਫੇਲ• ਹੋਣ ’ਤੇ 10000 ਰੁਪਏ ਜੁਰਮਾਨਾ, ਅਮਨ ਡੇਅਰੀ ਭਵਾਨੀਗੜ• ਦਾ ਦਹੀ ਦਾ ਨਮੂਨਾ ਫੇਲ• ਹੋਣ ’ਤੇ 10000 ਰੁਪਏ ਦਾ ਜੁਰਮਾਨਾ, ਤੇਜਵੰਤ ਸਿੰਘ ਮਕਾਨ ਨੰਬਰ 130 ਸ਼ੇਖਪੁਰਾ ਮਲੇਰਕੋਟਲਾ ਦਾ ਜੈ ਜਗਦੰਬੇ ਨਮਕੀਨ ਦਾ ਨਮੂਨਾ ਫੇਲ• ਹੋਣ ’ਤੇ 10000 ਰੁਪਏ ਦਾ ਜੁਰਮਾਨਾ, ਰਮਨੇਸ਼ ਗੁਪਤਾ ਪੁੱਤਰ ਯਸ਼ਪਾਲ ਗੁਪਤਾ ਫਰੈਂਡਜ਼ ਕਲੋਨੀ ਸੰਗਰੂਰ ਦਾ ਆਈਸ ਕਰੀਮ ਦਾ ਨਮੂਨਾ ਫੇਲ• ਹੋਣ ’ਤੇ 5000 ਰੁਪਏ ਦਾ ਜੁਰਮਾਨਾ, ਬਿੱਟੂ ਰਾਮ ਪੁੱਤਰ ਸਤਪਾਲ ਵਾਸੀ ਸ਼ੇਰੋਂ ਸੁਨਾਮ ਦਾ ਦੁੱਧ ਦਾ ਨਮੂਨਾ ਫੇਲ• ਹੋਣ ’ਤੇ 10000 ਰੁਪਏ ਦਾ ਜੁਰਮਾਨਾ, ਪਵਨ ਕੁਮਾਰ ਪੁੱਤਰ ਕਸਤੂਰੀ ਲਾਲ ਮਿੱਤਲ ਕਰਿਆਨਾ ਸਟੋਰ ਸੁਨਾਮੀ ਗੇਟ ਸੰਗਰੂਰ ਦਾ ਹਲਦੀ ਦਾ ਨਮੂਨਾ ਫੇਲ• ਹੋਣ ’ਤੇ 10000 ਰੁਪਏ ਜੁਰਮਾਨਾ, ਸੰਜੇ ਕੁਮਾਰ ਪੁੱਤਰ ਉਜਾਗਰ ਸੈਨ ਨੇੜੇ ਡਾਕਘਰ ਲਹਿਰਾਗਾਗਾ ਦਾ ਲਾਲ ਮਿਰਚ ਦਾ ਨਮੂਨਾ ਫੇਲ• ਹੋਣ ’ਤੇ 10000 ਰੁਪਏ ਜੁਰਮਾਨਾ, ਮੁਹੰਮਦ ਅਕਸਿਦ ਪੁੱਤਰ ਸ਼ੇਖ਼ ਸੁਲੇਮਾਨ ਭਸੌੜ ਦਾ ਪਨੀਰ ਦਾ ਨਮੂਨਾ ਫੇਲ• (ਜੁਰਮਾਨੇ ਦੀ ਕਾਰਵਾਈ ਚੱਲ ਰਹੀ ਹੈ), ਰਾਜਿੰਦਰ ਕੁਮਾਰ ਪੁੱਤਰ ਸ਼ਾਮੂ ਰਾਮ ਵਾਰਡ ਨੰਬਰ 13 ਭਵਾਨੀਗੜ• ਦਾ ਟਿਮ-ਟਿਮ ਗੋਲਡ ਕੋਲਡ ਡਰਿੰਕਸ ਦਾ ਨਮੂਨਾ ਫੇਲ• ਹੋਣ ’ਤੇ 10000 ਰੁਪਏ ਜੁਰਮਾਨਾ, ਨਰਿੰਦਰ ਕੁਮਾਰ ਪੁੱਤਰ ਹਾਰੂ ਰਾਮ ਚੰਨੋਂ ਦਾ ਦੁੱਧ ਦਾ ਨਮੂਨਾ ਫੇਲ• ਹੋਣ ’ਤੇ 10000 ਰੁਪਏ ਜੁਰਮਾਨਾ, ਓਮ ਪ੍ਰਕਾਸ਼ ਪੁੱਤਰ ਖੁੱਬਾ ਰਾਮ ਨੇੜੇ ਪੁਰਾਣੀ ਤਹਿਸੀਲ ਭਵਾਨੀਗੜ• ਦਾ ਆਈਸ ਕਰੀਮ ਦਾ ਨਮੂਨਾ ਫੇਲ• ਹੋਣ ’ਤੇ 25000 ਰੁਪਏ ਜੁਰਮਾਨਾ, ਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਮੰਨਣਵਾਲਾ ਧੂਰੀ ਦਾ ਪਨੀਰ ਦਾ ਨਮੂਨਾ ਫੇਲ• ਹੋਣ ’ਤੇ 10000 ਰੁਪਏ ਜੁਰਮਾਨਾ, ਨਰੇਸ਼ ਕੁਮਾਰ ਪੁੱਤਰ ਰਿਸ਼ੀਕਾਂਤ ਮਾਲ ਗੋਦਾਮ ਰੋਡ ਸੰਗਰੂਰ ਦਾ ਆਈਸ ਕਰੀਮ ਦਾ ਨਮੂਨਾ ਫੇਲ• ਹੋਣ ’ਤੇ 20000 ਰੁਪਏ ਜੁਰਮਾਨਾ, ਅਸ਼ਵਨੀ ਸਿੰਗਲਾ ਪੁੱਤਰ ਜਸਵੰਤ ਰਾਏ ਸਿੰਘ ਬੱਸ ਸਟੈਂਡ ਰੋਡ ਧੂਰੀ ਦਾ ਲਾਲ ਮਿਰਚ ਚਟਨੀ ਦਾ ਨਮੂਨਾ ਫੇਲ• ਹੋਣ ’ਤੇ 25000 ਰੁਪਏ ਜੁਰਮਾਨਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਗਮਦੂਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸੰਗਾਲੀ ਮਲੇਰਕੋਟਲਾ ਦਾ ਦੁੱਧ ਦਾ ਨਮੂਨਾ, ਅਨਿਲ ਕੁਮਾਰ ਪੁੱਤਰ ਰਾਮ ਕ੍ਰਿਸ਼ਨ ਪੋਹੀੜ ਰੋਡ ਅਹਿਮਦਗੜ• ਦਾ ਆਈਸ ਕਰੀਮ ਦਾ ਨਮੂਨਾ, ਬਲਵਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਹਰੀਗੜ• ਸੁਨਾਮ ਦਾ ਦਹੀ ਦਾ ਨਮੂਨਾ, ਹਰਕਮਲ ਸਿੰਘ ਪੁੱਤਰ ਬਲਜਿੰਦਰ ਸਿੰਘ ਨੇੜੇ ਡਾਕਘ੍ਰਰ ਲਹਿਰਾਗਾਗਾ ਦਾ ਆਟੇ ਦਾ ਨਮੂਨਾ, ਜੀਵਨ ਕੁਮਾਰ ਸਰੂਪ ਚੰਦ ਰਾਮ ਨਗਰ ਸੁਨਾਮ ਦਾ ਪਨੀਰ ਦਾ ਨਮੂਨਾ, ਪਹਿਲਵਾਨ ਸਵੀਟਸ ਸੰਗਾਲਾ ਮਲੇਰਕੋਟਲਾ ਦਾ ਚਮਚਮ ਦਾ ਨਮੂਨਾ, ਯਾਸਿਨ ਖਾਨ ਪੁੱਤਰ ਸਿਦਾਗਰ ਖਾਨ ਮੁਹੰਮਦਗੜ• ਮਲੇਰਕੋਟਲਾ ਦੇ ਲਾਲ ਮਿਰਚ ਅਤੇ ਹਲਦੀ ਦੇ ਦੋ ਨਮੂਨੇ, ਬਲਵੰਤ ਸਿੰਘ ਆਟਾ ਚੱਕੀ ਮਲੇਰਕੋਟਲਾ ਦਾ ਸਰੋਂ ਦੇ ਤੇਲ ਦਾ ਨਮੂਨਾ, ਸਰਤਾਜ ਬੀਕਾਨੇਰ ਭੁਜੀਆ ਭੰਡਾਰ ਕਾਲਜ ਰੋਡ ਮਲੇਰਕੋਟਲਾ ਦੇ ਸਰਤਾਜ ਨਮਕੀਨ, ਸਰਤਾਜ ਸਪੈਸ਼ਨ ਬੀਕਾਨੇਰ ਮਰੂੰਡਾ, ਬੀਕਾਨੇਰੀ ਚਿਪਸ, ਸਰਤਾਜ ਨਮਕੀਨ ਭੁਜੀਆ ਦੇ ਨਮੂਨੇ ਫੇਲ•, ਵਿਜੇ ਕਰਿਆਨਾ ਬਾਈਪਾਸ ਚੌਕ ਧੂਰੀ ਦਾ ਜੈ ਅੰਬੇ ਨਮਕੀਨ ਦਾ ਨਮੂਨਾ, ਡੀਲੀਸ਼ੀਅਸ ਫੂਡਜ਼ ਕਾਲਜ ਰੋਡ ਮਲੇਰਕੋਟਲਾ ਦਾ ਦਹੀ ਦਾ ਨਮੂਨਾ, ਕਮਲ ਕ੍ਰਿਸ਼ਨ ਕੰਟੀਨ ਦੇਸ਼ ਭਗਤ ਕਾਲਜ ਬਰਡਵਾਲ ਦਾ ਦੁੱਧ ਦਾ ਨਮੂਨਾ, ਸੌਣੀ ਰਾਮ ਸ਼ਾਮ ਲਾਲ ਰੌਕਸੀ ਰੋਡ ਸੰਗਰੂਰ ਦੇ ਦਲੀਏ ਦਾ ਨਮੂਨਾ, ਸ਼ਿਵ ਭੋਲੇ ਨਮਕੀਨ ਭੰਡਾਰ ਸੁਨਾਮੀ ਗੇਟ ਸੰਗਰੂਰ ਦਾ ਸਫਲੋ ਪਰਮਲ ਮਰੂੰਡੇ ਦਾ ਨਮੂਨਾ, ਈਜ਼ੀਡੇਅ ਸੁਨਾਮੀ ਗੇਟ ਸੰਗਰੂਰ ਦੇ ਸੇਬ ਅਤੇ ਪੂਜਾ ਬੇਸਣ ਦੇ ਨਮੂਨੇ, ਮੂਨ ਲਾਈਟ ਰੈਸਟੋਰੈਂਟ ਧੂਰੀ ਰੋਡ ਸੰਗਰੂਰ ਦਾ ਦਹੀ ਦਾ ਨਮੂਨਾ, ਰਾਮਧਨ ਐਂਡ ਸੰਨਜ਼ ਗੀਤਾ ਭਵਨ ਰੋਡ ਸੁਨਾਮ ਦਾ ਮਹਾਂਵੀਰ ਬੀਕਾਨੇਰੀ ਨਮਕੀਨ ਦਾ ਨਮੂਨਾ, ਬਾਂਸਲ ਐ¤ਸ. ਟੀ. ਡੀ. ਅਤੇ ਜਨਰਲ ਸਟੋਰ ਸਲਾਈਟ ਲੌਂਗੋਵਾਲ ਦਾ ਅਲਟੋ ਟੂਟੀ ਫਰੂਟੀ ਦਾ ਨਮੂਨਾ, ਗਿੱਲ ਹਰਮਨ ਕੌਫੀ ਸ਼ਾਪ ਸਲਾਈਟ ਲੌਂਗੋਵਾਲ ਦਾ ਬਰੈ¤ਡ ਪਕੌੜੇ ਦਾ ਨਮੂਨਾ ਅਤੇ ਕੂਲ ਸਟੱਫ ਆਈਸ ਕਰੀਮ ਪਾਰਲਰ ਕਾਲਜ ਰੋਡ ਮਲੇਰਕੋਟਲਾ ਦਾ ਵਨੀਲਾ ਆਈਸ ਕਰੀਮ ਦਾ ਨਮੂਨਾ ਫੇਲ• ਪਾਇਆ ਗਿਆ ਹੈ, ਜਿਨ•ਾਂ ’ਤੇ ਜੁਰਮਾਨਾ ਲਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ।
ਜ਼ਿਲ•ਾ ਸਿਹਤ ਅਫ਼ਸਰ ਸ੍ਰੀ ਸੁਰਿੰਦਰ ਸਿੰਗਲਾ ਨੇ ਇਸ ਐਕਟ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਫੂਡ ਸੇਫਟੀ ਐਕਟ ਤਹਿਤ ਖਾਣ ਪੀਣ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਉਸਦੀ ਸਾਲਾਨਾ ਟਰਨਓਵਰ ਮੁਤਾਬਿਕ ਸਿਹਤ ਵਿਭਾਗ ਕੋਲ ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਹੈ। ਜਿੰਨਾਂ ਅਦਾਰਿਆਂ ਦੀ ਸਾਲਾਨਾ ਟਰਨਓਵਰ 12 ਲੱਖ ਰੁਪਏ ਤੋਂ ਘੱਟ ਹੈ, ਉਹ ਸਿਰਫ਼ 100 ਰੁਪਏ ਭਰ ਕੇ ਸਿਹਤ ਵਿਭਾਗ ਤੋਂ ਰਜਿਸਟ੍ਰੇਸ਼ਨ ਲੈ ਸਕਦੇ ਹਨ ਅਤੇ ਜਿੰਨਾਂ ਅਦਾਰਿਆਂ ਦੀ ਸਾਲਾਨਾ ਟਰਨਓਵਰ 12 ਲੱਖ ਰੁਪਏ ਤੋਂ ਵਧੇਰੇ ਹੈ, ਉਨ•ਾਂ ਨੂੰ ਸਿਹਤ ਵਿਭਾਗ ਤੋਂ ਲਾਇਸੰਸ ਲੈਣਾ ਲਾਜ਼ਮੀ ਹੈ, ਤਾਂ ਜੋ ਕਿਸੇ ਵੀ ਖੱਜ਼ਲ ਖੁਆਰੀ ਤੋਂ ਬਚਿਆ ਜਾ ਸਕੇ। ਲਾਇਸੰਸ ਲੈਣ ਦੀ ਆਖਰੀ ਤਰੀਕ 4 ਫਰਵਰੀ, 2013 ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇੱਕ ਲੱਖ ਤੱਕ ਦਾ ਜੁਰਮਾਨਾ ਅਤੇ 6 ਮਹੀਨੇ ਤੱਕ ਦੀ ਸਜ਼ਾ ਜਾਂ ਦੋਵੇਂ ਵੀ ਹੋ ਸਕਦੇ ਹਨ।

Post a Comment