ਨਾਭਾ, 2 ਨਵੰਬਰ (ਜਸਬੀਰ ਸਿੰਘ ਸੇਠੀ)-ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਖੇਡ ਕਲੱਬਾਂ ਨੂੰ ਵੱਡੀਆਂ ਗਰਾਂਟਾਂ ਨਾਲ ਨਿਵਾਜਿਆ ਜਾ ਰਿਹਾ ਹੈ ਤਾਂ ਜੋ ਸੂਬੇ ਦਾ ਨੌਜਵਾਨ ਨਸੇ ਦੀ ਭੈੜੀ ਲਾਹਨਤ ਤੋਂ ਬਚ ਸਕੇ। ਇਹ ਵਿਚਾਰ ਸ. ਬਲਕਾਰ ਸਿੰਘ ਬਾਰਨ ਨੇ ਮਾਲਵਾ ਸਪੋਰਟਸ ਕਲੱਬ ਬੌੜਾਂ ਕਲਾਂ ਨੂੰ ਸ. ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਵੱਲੋਂ ਭੇਜਿਆ 5 ਲੱਖ ਰੁਪਏ ਦਾ ਚੈਕ ਦੇਣ ਉਪਰੰਤ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਹੇ। ਸ. ਬਾਰਨ ਨੇ ਕਿਹਾ ਕਿ ਪਿਛਲੇ ਦਿਨੀਂ ਖੇਡ ਮੇਲੇ ਦੇ ਮੁੱਖ ਮਹਿਮਾਨ ਸਨ ਭੂੰਦੜ ਵੱਲੋਂ ਪਿੰਡ ਦੇ ਸਟੇਡੀਅਮ ਦੀ ਉਸਾਰੀ ਲਈ ਪਿਛਲ ਮਾਲੀ ਮੱਦਦ ਦੇਣ ਦਾ ਐਲਾਨ ਕੀਤਾ ਸੀ ਜਿਸ ਤਹਿਤ ਇਹ ਚੈਕ ਅੱਜ ਕਲੱਬ ਪ੍ਰਧਾਨ ਲਖਵਿੰਦਰ ਸਿੰਘ ਸਰਾਓ ਨੂੰ ਸੌਪਿਆ ਗਿਆ ਹੈ। ਸ. ਭੂੰਦੜ ਦਾ ਧੰਨਵਾਦ ਕਰਦਿਆਂ ਕਲੱਬ ਦੇ ਚੇਅਰਮੈਨ ਸੇਰ ਸਿੰਘ ਅਤੇ ਪ੍ਰਧਾਨ ਸ. ਲਖਵਿੰਦਰ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਸ. ਬਾਰਨ ਵੱਲੋਂ ਕੀਤਾ ਗਿਆ ਸੀ ਜੋ ਕਿ ਬਹੁਤ ਹੀ ਸਰਾਹੁਣਯੋਗ ਹੈ, ਇਸ ਲਈ ਨੌਜਵਾਨ ਵਰਗ ਹਮੇਸਾਂ ਹੀ ਸ. ਭੂੰਦੜ ਦੇ ਨਾਲ ਚੱਟਾਂਨ ਵਾਂਗ ਖੜਾ ਹੈ। ਇਸ ਮੌਕੇ ਚਮਕੌਰ ਸਿੰਘ ਨਿੱਕੂ, ਬੇਅੰਤ ਸਿੰਘ, ਪਰਮਜੀਤ ਸਿੰਘ ਪੰਮਾ, ਸੋਹਨ ਸਿੰਘ ਸਰਪੰਚ, ਹਰਵਿੰਦਰ ਸਿੰਘ ਖਰੌੜ, ਪਾਰਾ ਸਿੰਘ, ਸੰਦੀਪ ਸੋਹੀ, ਮਨਜੀਤ ਸਿੰਘ ਆਦਿ ਕਲੱਬ ਮੈਂਬਰ ਸ਼ਾਮਲ ਸਨ।
ਯੂਥ ਅਕਾਲੀ ਆਗੂ ਸ. ਬਲਕਾਰ ਸਿੰਘ ਬਾਰਨ ਕਲੱਬ ਪ੍ਰਧਾਨ ਲਖਵਿੰਦਰ ਸਿੰਘ ਸਰਾਓ ਨੂੰ 5 ਲੱਖ ਰੁਪਏ ਦਾ ਚੈਕ ਦਿੰਦੇ ਹੋਏ। ਫੋਟੋ: ਜਸਬੀਰ ਸਿੰਘ ਸੇਠੀ

Post a Comment