ਨਾਭਾ, 2 ਨਵੰਬਰ (ਜਸਬੀਰ ਸਿੰਘ ਸੇਠੀ) -ਰਾਜਿਆਂ ਦੀ ਨਗਰੀ ਨਾਭਾ ਦੇ ਮੈਹਸ ਗੇਟ ਸਥਿਤ ਸ਼ਹਿਰਾਂ ਵਾਸੀਆਂ ਨੇ ਉਸ ਸਮੇਂ ਸੁਖ ਦਾ ਸਾਹ ਲਿਆ ਜਦੋਂ ਲੰਮੇ ਅਰਸੇ ਬਾਅਦ ਮੈਹਸ ਗੇਟ ਸਥਿਤ ਸੜਕ ਬਣਨੀ ਸੁਰੂ ਹੋ ਗਈ। ਸਹਿਰ ਦੀਆਂ ਸਾਰੀਆਂ ਸੜਕਾਂ ਤਕਰੀਬਨ ਮੁਕੰਮਲ ਹੋ ਚੁੱਕੀਆਂ ਹਨ ਅਤੇ ਮੈਹਸ ਗੇਟ ਤੋਂ ਕੋਤਵਾਲੀ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਨੂੰ ਦੇਖਦਿਆਂ ਨਗਰ ਕੌਸਲ ਵੱਲੋਂ ਇਹ ਕੰਮ ਸੁਰੂ ਕੀਤਾ ਗਿਆ ਹੈ। ਨਵੀਂ ਬਣ ਰਹੀ ਸੜਕ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਨਗਰ ਕੌਸਲ ਦੇ ਪ੍ਰਧਾਨ ਗੁਰਬਖਸੀਸ ਸਿੰਘ ਭੱਟੀ ਨੇ ਕਿਹਾ ਕਿ ਇਹ ਸੜਕ ਕਰੀਬ 7 ਸਾਲ ਪਹਿਲਾਂ ਬਣੀ ਸੀ ਅਤੇ ਉਸਤੋਂ ਬਾਅਦ ਕਿਸੇ ਨੇ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ ਅਤੇ ਰਾਜਾ ਨਰਿੰਦਰ ਸਿੰਘ ਸਾਬਕਾ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਸਹਿਰ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਸ਼ੁਰੂ ਹੋਏ ਹਨ ਜਿਨ੍ਹਾਂ ਵਿੱਚ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਸਗੋਂ ਆਉਣ ਵਾਲੇ ਦਿਨਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਵਾਗੇ। ਸ. ਭੱਟੀ ਨੇ ਕਿਹਾ ਕਿ ਸ਼ਹਿਰ ਅੰਦਰ ਲੁੱਕ ਨਾਲ ਬਣਨ ਵਾਲੀਆਂ ਸੜਕਾ ਦਾ ਕੰਮ ਜਾਰੀ ਹੈਂ ਜਿਸ ਵਿੱਚ ਮੈਂਹਸ ਗੇਟ ਰੋਡ, ਐਫ.ਸੀ.ਆਈ ਰੋਡ (ਕਾਲਾ ਪਹਾ), ਦੁਲੱਦੀ ਗੇਟ, ਪ੍ਰੀਤ ਵਿਹਾਰ ਅਤੇ ਹੋਰ ਰਹਿੰਦੀਆਂ ਸੜਕਾ ਦਾ ਕੰਮ ਜਲਦ ਹੀ ਪੂਰਾ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਪੰਜਾਬ ਅੰਦਰ ਡੇਂਗੂ ਫੈਂਲਣ ਦੇ ਮੱਦੇਨਜ਼ਰ ਨਾਭਾ ਸ਼ਹਿਰ ਅੰਦਰ ਵੀ ਰੋਜਾਨਾ ਫੋਗਿੰਗ ਅਤੇ ਡੀ.ਟੀ ਛਿੜਕੀ ਜਾ ਰਹੀ ਹੈਂ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਬਚਾਅ ਹੋ ਸਕੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਤਿਉਹਾਰਾਂ ਦੇ ਮੱਦੇਨਜ਼ਰ ਸਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਨਗਰ ਕੌਸਲ ਨੂੰ ਸਹਿਯੋਗ ਦੇਣ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਰਾਜੇਸ਼ ਬਬਲਾ, ਸੁਰਿੰਦਰ ਗਰਗ ਅਤੇ ਮਹੁੱਲਾ ਨਿਵਾਸੀ ਮੌਜੂਦ ਸਨ।

Post a Comment