ਅਗਵਾ ਹੋਏ ਵਿਦਿਆਰਥੀ ਦੀ ਲਾਸ਼ 5 ਦਿਨਾਂ ਬਾਅਦ ਧੁੱਸੀ ਬੰਨ• ’ਤੇ ਝਾੜੀਆਂ ’ਚੋਂ ਮਿਲੀ

Sunday, November 11, 20120 comments

ਲਾਸ਼ ਕੋਲੋਂ ਹਥਿਆਰ ਵੀ ਹੋਏ ਬਰਾਮਦ 
ਪੁਲਿਸ ਵੱਲੋਂ ਮਾਮਲੇ ’ਚੋਂ 2 ਵਿਅਕਤੀ ਕਾਬੂ, ਜਾਂਚ-ਪੜਤਾਲ ਜਾਰੀ
ਸ਼ਾਹਕੋਟ, 12 ਨਵੰਬਰ (ਸਚਦੇਵਾ) ਮੰਗਲਵਾਰ ਸਵੇਰੇ ਘਰੋਂ ਸਕੂਲੇ ਪੜ•ਨ ਲਈ ਗਏ 9ਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਅੱਜ ਸ਼ਾਮ ਇਥੋਂ ਥੋੜ•ੀ ਦੂਰੀ ’ਤੇ ਪੈਂਦੇ ਪਿੰਡ ਬਾਊਪੁਰ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ• ’ਤੇ ਝਾੜੀਆਂ ਵਿੱਚ ਕਾਫੀ ਮਾੜੀ ਹਾਲਤ ਵਿੱਚ  ਪਈ ਮਿਲੀ ।  ਪ੍ਰਾਪਤ ਜਾਣਕਾਰੀ ਮੁਤਾਬਕ ਵਿਜੇ (13) ਪੁੱਤਰ ਸਤਪਾਲ ਵਾਸੀ ਮੁੱਹਲਾ ਬਾਗਵਾਲਾ ਸ਼ਾਹਕੋਟ, ਜੋ ਕਿ 9ਵੀਂ ਜਮਾਤ ਵਿੱਚ ਪੜ•ਦਾ ਸੀ। ਇਸੇ ਹਫਤੇ  ਮੰਗਲਵਾਰ ਸਵੇਰੇ ਘਰੋਂ ਪੜ•ਨ ਲਈ ਸਕੂਲ ਗਿਆ ਸੀ । ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਜੇ ਦਾ ਆਪਣੀ ਮਾਂ ਨੂੰ ਦੁਪਹਿਰ ਵੇਲੇ ਫੋਨ ਆਇਆ ਕਿ ਮੰਮੀ ਤੂੰ ਚਾਹ ਬਣਾ ਕੇ ਰੱਖ ਮੈਂ ਟੂਰਨਾਮੈਂਟ ਤੋਂ ਟਰੌਫੀ ਜਿੱਤ ਕੇ ਲਿਆਇਆ ਹਾਂ । ਪਰਿਵਾਰਕ ਮੈਂਬਰ ਆਪਣੇ ਪੁੱਤ ਦੀ ਉਡੀਕ ਵਿੱਚ ਬੈਠੇ ਸਨ । ਪਰ ਉਹ ਦੇਰ ਸ਼ਾਮ ਤੱਕ ਨਾ ਮੁੜਿਆ ।  ਜਿਸ ਤੋਂ ਬਾਅਦ ਅਸੀਂ ਵਿਜੇ ਦੀ ਭਾਲ ਸ਼ੁਰੂ ਕਰ ਦਿੱਤੀ,  ਪਰ ਉਸਦਾ ਕੁੱਝ ਪਤਾ ਨਾ ਲੱਗਿਆ । ਉਨ•ਾਂ ਦੱਸਿਆ ਕਿ ਸਾਨੂੰ ਅਗਵਾਕਾਰਾਂ ਵੱਲੋਂ ਫੋਨ ਆਇਆ ਕਿ ਤੁਹਾਡਾ ਲੜਕਾ ਸਾਡੇ ਪਾਸ ਹੈ ਤੇ ਉਸਨੂੰ ਮਾਰ ਦਿੱਤਾ ਗਿਆ ਹੈ ।  ਜਿਸ ਬਾਰੇ ਅਸੀਂ ਫਿਰ ਪੁਲਿਸ ਨੂੰ ਸੂਚਿਤ ਕੀਤਾ । ਪੁਲਿਸ ਵੱਲੋਂ ਸਾਨੂੰ ਭਾਲ ਸ਼ੁਰੂ ਕਰ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ ।
 ਅੱਜ ਸ਼ਾਮ ਵਿਜੇ ਦੀ ਲਾਸ਼ ਪਿੰਡ ਬਾਊਪੁਰ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ• ’ਤੇ ਝਾੜੀਆਂ ਵਿੱਚ ਕਾਫੀ ਮਾੜੀ ਹਾਲਤ ਵਿੱਚ ਪੁਲਿਸ ਨੂੰ ਬਰਾਮਦ ਹੋਈ । ਜਿਸ ਉੱਪਰ ਕਾਫੀ ਬੁਰੀ ਤਰ•ਾਂ ਵਾਰ ਕੀਤੇ ਹੋਏ ਸਨ । ਲਾਸ਼ ਦੇ ਕੋਲ ਇੱਕ ਖੰਡਾ ਤੇ ਇੱਕ ਬੈਲਟ ਵੀ ਬਰਾਮਦ ਹੋਈ ਹੈ । ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ-ਪੜਤਾਲ ਲਈ ਫਿੰਗਰ ਪ੍ਰਿੰਟਸ ਐਕਸਪਰਟ ਦੀ ਟੀਮ  ਨੂੰ ਬੁਲਾਇਆ ਗਿਆ । ਵਿਜੇ ਦੀ ਮੌਤ ਦੀ ਖ਼ਬਰ ਸੁਣਦੇ ਸਾਰ ਹੀ ਉਸਦੇ ਘਰ ਵਿੱਚ ਚੀਕ-ਚਿਹਾੜਾ ਪੈ ਗਿਆ ਤੇ ਇਲਾਕੇ ਵਿੱਚ ਇਸ ਖ਼ਬਰ ਨਾਲ ਸ਼ੌਕ ਦੀ ਲਹਿਰ ਦੌੜ ਪਈ । ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਇਸ ਘਟਨਾ ਦੇ ਮਾਮਲੇ ’ਚ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ  । ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਨਕੋਦਰ ਭੇਜ ਦਿੱਤੀ ਗਈ ਹੈ ।


ਪਿੰਡ ਬਾਊਪੁਰ ਵਿਖੇ ਧੁੱਸੀ ਬੰਨ• ’ਤੇ ਝਾੜੀਆਂ ’ਚੋਂ ਬਰਾਮਦ ਹੋਈ ਲਾਸ਼ ਕੋਲ ਜਾਂਚ-ਪੜਤਾਲ ਕਰਦੀ ਪੁਲਿਸ । (ਸੱਜੇ) ਵਿਰਲਾਪ ਕਰਦੇ ਵਿਜੇ ਦੇ ਰਿਸ਼ਤੇਦਾਰ । (ਇੰਸੈਟ ’ਚ) ਮ੍ਰਿਤਕ ਵਿਜੇ ਦੀ ਫਾਈਲ ਫੋਟੋ ।
 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger