ਪਸ਼ੂ ਪਾਲਣ ਵਿਭਾਗ ਦੇ ਕੱਚੇ ਵਰਕਰਾਂ ਨੇ ਕੀਤਾ ਸੰਘਰਸ਼ ਦਾ ਪਹਿਲਾ ਪੜਾਅ ਖਤਮ

Sunday, November 11, 20120 comments

ਨਾਭਾ, 12 ਨਵੰਬਰ (ਜਸਬੀਰ ਸਿੰਘ ਸੇਠੀ) - ਅੱਜ ਅਹਿਮ ਮੀਟਿੰਗ ਪਸ਼ੂ ਪਾਲਣ ਵਿਭਾਗ ਸੀਮਨ ਬੈਂਕ ਨਾਭਾ ਵਿੱਚ ਸ. ਕਸਮੀਰ ਸਿੰਘ ਗਦਾਈਆ ਪ੍ਰਧਾਨ ਸਰਵ ਭਾਰਤ ਨੌਜਵਾਨ ਸਭਾ ਪੰਜਾਬ , ਸੋਹਣ ਸਿੰਘ ਸਿੱਧੂ ਜਨ. ਸਕੱਤਰ ਟ੍ਰੈਡ ਯੂਨੀਅਨ ਕੌਸਲ ਨਾਭਾ ਤੇ ਸਰਕਲ ਆਗੂ ਬਿਜਲੀ ਬੋਰਡ ਏਟਕ ਪਟਿਆਲਾ, ਬੰਤ ਸਿੰਘ ਭੋੜੇ ਜਨ. ਸਕੱਤਰ ਐਫ.ਸੀ.ਆਈ. ਪੱਲੇਦਾਰ ਯੂਨੀਅਨ ਨਾਭਾ, ਦਰਸਨ ਸਿੰਘ ਲੱਧਾਹੇੜੀ ਪ੍ਰਧਾਨ ਸੀ.ਆਈ.ਟੀ.ਯੂ. , ਬਲਵੀਰ ਸਿੰਘ ਬਰਾਜ ਪ੍ਰਧਾਨ ਪੱਲੇਦਾਰ ਯੂਨੀਅਨ ਆਜਾਦ, ਰਫੀਕ ਮੁਹੰਮਦ ਸਕੱਤਰ ਨਰੇਗਾ ਰੁਜਗਾਰ ਪ੍ਰਾਪਤ ਯੂਨੀਅਨ ਨਾਭਾ, ਜਸਵੀਰ ਸਿੰਘ ਸਕੱਤਰ ਰੇਹੜੀ ਯੂਨੀਅਨ ਨਾਭਾ, ਰਛਪਾਲ ਗੋਇਲ ਫੈਡਰੇਸ਼ਨ ਮੰਡਲ ਡਵੀਜਨ ਨਾਭਾ ਏਟਕ ਆਦਿ ਇੱਕ ਭਰਵੀਂ ਮੀਟਿੰਗ ਵਿੱਚ ਪਹੁੰਚੇ। ਪ੍ਰਧਾਨ ਬਲਵਿੰਦਰ ਸਿੰਘ, ਜਨ. ਸਕੱਤਰ ਚਮਕੌਰ ਸਿੰਘ ਧਾਰੋਂਕੀ ਨੇ ਬੋਲਦਿਆਂ ਕਿਹਾ ਕਿ ਜਿਹੜਾ ਸਾਡਾ ਸੰਘਰਸ਼ 7 ਤੋਂ 8 ਵਜੇ ਤੱਕ ਡਿਊਟੀ ਤੋਂ ਪਹਿਲਾਂ ਸਾਡੀਆਂ ਮੰਗਾਂ ਪਿਛਲੇ 16 ਸਾਲਾਂ ਤੋਂ ਕੰਮ ਕਰਦੇ ਕੱਚੇ ਦਿਹਾੜੀਦਾਰ ਵਰਕਰਾਂ ਨੂੰ ਪੱਕੇ ਕਰਵਾਉਣਾ, ਸਕਿੱਲਡ ਵਰਕਰ ਦੀ ਤਨਖਾਹ ਲਾਗੂ ਕਰਵਾਉਣ ਬਾਰੇ, ਈ.ਪੀ.ਐਫ. ਫੰਡ ਲਾਗੂ ਕਰਵਾਉਣਾ, ਫੰਡ ਦਾ ਪਿਛਲਾ ਬਕਾਇਆ ਲੈਣ ਬਾਰੇ ਆਦਿ ਮੰਗਾਂ ਸਬੰਧੀ ਚੱਲ ਰਿਹਾ ਸੀ ਜਿਸਦਾ ਟਾਇਮ ਮੁਤਾਬਿਕ ਪਹਿਲਾ ਪੜਾਅ 1 ਤਾਰੀਖ ਤੋਂ ਲੈਕੇ 10 ਤਾਰੀਖ ਤੱਕ ਦਾ ਸੀ , ਹੁਣ ਉਹ ਪੜਾਅ ਪੂਰਾ ਹੋ ਗਿਆ ਹੈ। ਇਹ ਸੰਘਰਸ ਅਸੀਂ ਆਪਣੀ ਡਿਊਟੀ ਤੋਂ ਪਹਿਲਾਂ ਸਾਂਤਮਈ ਢੰਗ ਨਾਲ ਕਰਦੇ ਸੀ ਅਤੇ ਫਿਰ ਆਪਣੀ ਡਿਊਟੀ ਤਨਦੇਹੀ ਨਾਲ ਕਰਦੇ ਸੀ। ਇਹਨਾਂ ਮੰਗਾਂ ਕਰਕੇ ਅੱਜ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਆਗੂ ਇਕੱਠੇ ਹੋਏ। ਆਗੂਆਂ ਨੇ ਅੱਗੇ ਕਿਹਾ ਕਿ ਜਿਹੜੀ ਪਸੂ ਪਾਲਣ ਵਿਭਾਗ ਨਾਭਾ ਦੀ ਮੈਨੇਜਮੈਂਟ ਘਟੀਆ ਹੱਥਕੰਡੇ ਵਰਕਰਾਂ ਉਤੇ ਅਪਣਾ ਰਹੀ ਹੈ, ਇਹਨਾਂ ਸਬੰਧੀ ਜਲਦੀ ਹੀ ਸਾਰੇ ਜਥੇਬੰਦੀਆਂ ਦੇ ਆਗੂਆਂ ਦਾ ਇੱਕ ਵਫਦ ਡਿਪਟੀ ਕਮਿਸਨਰ ਪਟਿਆਲਾ ਅਤੇ ਡਾਇਰੈਕਟਰ ਪਸੂ ਪਾਲਣ ਵਿਭਾਗ ਚੰਡੀਗੜ੍ਹ ਨੂੰ ਮਿਲੇਗਾ, ਇਸ ਤੋਂ ਬਾਅਦ ਹੀ ਵਰਕਰ ਅਗਲਾ ਪੜਾ ਵਿੱਢਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਅਮਨਦੀਪ, ਜਸਵੀਰ ਸਿੰਘ, ਗੁਰਜੰਟ ਸਿੰਘ  ਰਣਜੀਤ ਸਿੰਘ, ਰਜਿੰਦਰ ਸਿੰਘ,  ਸੁਖਬੀਰ ਸਿੰਘ, ਰਾਜੂ, ਗੁਰਮੀਤ ਸਿੰਘ, ਸਤਗੁਰ ਸਿੰਘ, ਸ ਗੁਰਜੰਟ ਸਿੰਘ ਪ੍ਰਚਾਰ ਸਕੱਤਰ, ਸੱਤਨਾਮ ਸਿੰਘ ਖਜਾਨਚੀ, ਆਤਮਾ ਸਿੰਘ, ਜਗਤਾਰ ਸਿੰਘ, ਸਮਸੇਰ ਦਾਸ, ਮਹਿੰਦਰ ਪ੍ਰਤਾਪ, ਸਰਜੂ ਪ੍ਰਸਾਦ, ਰਾਮ ਸਿੰਘ, ਮੁਖਤਿਆਰ ਸਿੰਘ, ਸਤਗੁਰ ਸਿੰਘ, ਅਮਨਦੀਪ ਸਿੰਘ, ਸੁਭਾਸ ਨਿਸਾਦ, ਹਰਜਿੰਦਰ ਕੁਮਾਰ, ਭਗਵੰਤ ਸਿੰਘ ਆਦਿ ਵੱਖ-ਵੱਖ ਜਥੇਬੰਦੀਆਂ ਦੇ ਵਰਕਰ ਹਾਜ਼ਰ ਸਨ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger