ਸ਼ਾਹਕੋਟ, 25 ਨਵੰਬਰ (ਸਚਦੇਵਾ) ਯੰਗ ਸਪੋਰਟਸ ਕਲੱਬ ਭੁੱਲਰ (ਰਜਿ.) ਵੱਲੋਂ ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 23 ਵਾਂ ਕਬੱਡੀ ਟੂਰਨਾਮੈਂਟ 6 ਤੇ 7 ਦਸੰਬਰ ਨੂੰ ਪਿੰਡ ਭੁੱਲਰ (ਨਕੋਦਰ) ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ । ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ 6 ਦਸੰਬਰ ਨੂੰ ਗ੍ਰਾਮ ਪੰਚਾਇਤ ਅਤੇ ਪਤਵੰਤੇ ਸੱਜਣਾਂ ਵੱਲੋਂ ਸਵੇਰੇ 10 ਵਜੇ ਕੀਤਾ ਜਾਵੇਗਾ । ਟੂਰਨਾਮੈਂਟ ਮੌਕੇ ਕਬੱਡੀ ਓਪਨ, ਕਬੱਡੀ 67 ਕਿਲੋ ਅਤੇ ਕਬੱਡੀ 50 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ । ਕਬੱਡੀ 35 ਕਿਲੋ ਦਾ ਸ਼ੋ ਮੈਚ ਕਰਵਾਇਆ ਜਾਵੇਗਾ । ਟੂਰਨਾਮੈਂਟ ਦੇ ਆਖਰੀ ਦਿਨ 7 ਦਸੰਬਰ ਨੂੰ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ. ਗੁਰਪ੍ਰਤਾਪ ਸਿੰਘ ਵਡਾਲਾ ਐਮ.ਐਲ.ਨਕੋਦਰ ਕਰਨਗੇ । ਟੂਰਨਾਮੈਂਟ ਸਬੰਧੀ ਅੱਜ ਪਿੰਡ ਦੇ ਪਤਵੰਤੇ ਸੱਜਣਾ ਅਤੇ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਪੋਸਟਰ ਜਾਰੀ ਕੀਤੇ ਗਏ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਗੁਰਦੇਵ ਸਿੰਘ ਭੁੱਲਰ, ਰੇਸ਼ਮ ਸਿੰਘ ਪੰਚ, ਗੁਰਦੇਵ ਸਿੰਘ ਸੈਕਟਰੀ, ਭੁਪਿੰਦਰ ਸਿੰਘ, ਰੇਸ਼ਮ ਸਿੰਘ ਭੁੱਲਰ, ਫਕੀਰ ਸਿੰਘ, ਗੁਰਮੀਤ ਸਿੰਘ, ਕਸ਼ਮੀਰ ਸਿੰਘ, ਗਿਆਨ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਗੋਪੀ, ਬਲਵੀਰ ਸਿੰਘ ਬਿੱਲੂ ਯੂ.ਕੇ., ਇੰਦਰਜੀਤ ਸਿੰਘ ਗੋਗੀ, ਪਰਵਿੰਦਰ ਸਿੰਘ, ਮਨਜਿੰਦਰ ਸਿੰਘ, ਸੁਖਦੀਪ ਸਿੰਘ, ਨਜ਼ੀਰ ਹੁਸੈਨ, ਮੰਗਲ ਸਿੰਘ, ਸੁਖਵਿੰਦਰ ਸਿੰਘ, ਪਰਦੀਪ ਸਿੰਘ, ਮੋਹਣ ਸਿੰਘ, ਬਲਵੀਰ ਸਿੰਘ ਬਾਲੀ ਆਦਿ ਹਾਜ਼ਰ ਸਨ ।


Post a Comment