ਮਲਸੀਆਂ, 25 ਨਵੰਬਰ (ਸਚਦੇਵਾ) ਇਲਾਕੇ ਦੀ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਰਤੀ ਜਾ ਰਹੀ ਸਖਤੀ ਕਾਰਨ ਪੁਲਿਸ ਨੇ 3 ਨੌਜਵਾਨਾਂ ਨੂੰ 8 ਗ੍ਰਾਮ ਹੈਰੋਈਨ ਸਮੇਤ ਗ੍ਰਿਫਤਾਰ ਕੀਤਾ ਹੈ । ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਐਸ.ਆਈ. ਜਗਦੀਸ਼ ਕੁਮਾਰ ਚੌਂਕੀ ਇੰਚਾਰਜ ਮਲਸੀਆਂ, ਪੁਲਿਸ ਪਾਰਟੀ ਸਮੇਤ ਅੱਜ ਦੁਪਹਿਰ ਵੇਲੇ ਮਲਸੀਆਂ-ਨਵਾਂ ਕਿਲਾ ਰੋਡ ’ਤੇ ਗਸ਼ਤ ਕਰ ਸਨ ਕਿ ਉਨ ਝਾੜੀਆਂ ਵਿੱਚ ਬੈਠੇ ਤਿੰਨ ਨੌਜਵਾਨਾਂ ਨੂੰ ਦੇਖਿਆ । ਸ਼ੱਕ ਦੇ ਅਧਾਰ ’ਤੇ ਪੁਲਿਸ ਵੱਲੋਂ ਉਨ ਦੀ ਤਲਾਸ਼ੀ ਲਈ ਤਾਂ ਹਰਪ੍ਰੀਤ ਸਿੰਘ ਪੀਤਾ ਪੁੱਤਰ ਸੋਹਣ ਸਿੰਘ ਤੋਂ 3 ਗ੍ਰਾਮ, ਪਰਮਜੀਤ ਪੰਮਾ ਪੁੱਤਰ ਕਰਨੈਲ ਸਿੰਘ ਤੋਂ 2 ਗ੍ਰਾਮ ਅਤੇ ਅਮਰਜੀਤ ਪੁੱਤਰ ਫਕੀਰ ਚੰਦ ਤੋਂ 3 ਗ੍ਰਾਮ ਹੈਰੋਈਨ ਬਰਾਮਦ ਹੋਈ । ਤਿੰਨੋਂ ਨੌਜਵਾਨ ਮਲਸੀਆਂ ਦੇ ਵਸਨੀਕ ਹਨ । ਉਨ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਨੂੰ ਮੌਕੇ ’ਤੇ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ ।

Post a Comment