ਨਾਭਾ, 24 ਨਵੰਬਰ (ਜਸਬੀਰ ਸਿੰਘ ਸੇਠੀ)-ਪਿਛਲੇ ਦਿਨੀ ਹੋਏ ਪੰਜਾਬ ਪੱਧਰ ਹੋਏ ਬਾਲ ਮੇਲੇ ਵਿੱਚ ਪ੍ਰਾਪਤੀਆਂ ਕਰਨ ਵਾਲੇ ਪਿੰਡ ਮੰਡੌੜ ਦੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਮੰਡੌੜ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ। ਜਿਸ ਵਿੱਚ ਹਰੀ ਸਿੰਘ ਐਮ ਡੀ ਪ੍ਰੀਤ ਐਗਰੋ ਇੰਡਸਟਰੀਜ ਨਾਭਾ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸਿਰਕਤ ਕੀਤੀ ਅਤੇ ਉਨ•ਾਂ ਦੇ ਨਾਲ ਰੈਸ¦ਿਗ ਐਸੋਸੀਏਸਨ ਪੰਜਾਬ ਦੇ ਜਨਰਲ ਸਕੱਤਰ ਪਹਿਲਵਾਨ ਹਰਮੇਲ ਸਿੰਘ ਕਾਲਾ ਵੀ ਸ਼ਮੂਲੀਅਤ ਕੀਤੀ। ਪ੍ਰੋਗਰਾਮ ਵਿੱਚ ਇਕੱਤਰ ਹੋਏ ਮਹਿਮਾਨਾਂ, ਬੱਚਿਆਂ ਦੇ ਮਾਪਿਆਂ, ਪੰਚਾਇਤ ਮੈਂਬਰਾਂ ਅਤੇ ਕਮੇਟੀਆਂ ਦੇ ਮੈਂਬਰਾਂ ਦਾ ਸਰਪੰਚ ਬਲਜਿੰਦਰ ਸਿੰਘ ਨੇ ਸਵਾਗਤ ਕੀਤਾ ਅਤੇ ਨਸ਼ਿਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਡਾਕਟਰ ਸੁਪ੍ਰੀਤ ਕੌਰ, ਪੰਚ ਲਖਵੀਰ ਸਿੰਘ, ਚੇਅਰਮੈਨ ਸਤਪਾਲ ਸਿੰਘ, ਵਾਇਸ ਚੇਅਰਮੈਨ ਰੁਪਿੰਦਰ ਕੌਰ, ਚੇਅਰਮੈਨ ਜਰਨੈਲ ਸਿੰਘ ਜੈਲੀ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਬਾਬਾ ਭੋਲਾ ਰਾਮ ਜੀ ਕਮੇਟੀ ਤੋਂ ਅਮਰ ਸਿੰਘ, ਰੈਸ¦ਿਗ ਐਕਡਮੀ ਮੰਡੌੜ ਤੋਂ ਹਰਪ੍ਰੀਤ ਸਿੰਘ , ਕੋਆਪਰੇਟਿਵ ਸੁਸਾਇਟੀ ਮੰਡੌੜ ਦੇ ਪ੍ਰਧਾਨ ਰਣਜੀਤ ਸਿੰਘ , ਮੈਡਮ ਰਚਨਾ, ਬਲਜਿੰਦਰ ਸਿੰਘ ਰੋਹਟੀ ਮੌੜਾਂ, ਸੁਖਵਿੰਦਰ ਸਿੰਘ , ਰਜਿੰਦਰ ਸਿੰਘ , ਕਰਨੈਲ ਸਿੰਘ, ਗਗਨਦੀਪ ਕੌਰ, ਜਸਪਾਲ ਕੌਰ, ਸਲਾਈ ਸੈਂਟਰ ਮੰਡੌੜ ਤੋਂ ਜਸਵਿੰਦਰ ਕੌਰ , ਹਲਵਾਈ ਕਾਕਾ ਸਿੰਘ ਆਦਿ ਨੇ ਵਿਸ਼ੇਸ਼ ਤੌਰ ’ਤੇ ਸਮੂਲੀਅਤ ਕੀਤੀ। ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਹਰੀ ਸਿੰਘ ਨੇ ਕਿਹਾ ਕਿ ਹਰ ਮਨੁੱਖ ਨੂੰ ਆਪਣੀ ਜਿੰਦਗੀ ਵਿੱਚ ਸਫਲ ਹੋਣ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਦ੍ਰਿੜ ਨਿਸਚੇ ਨਾਲ ਹੀ ਵੱਡੀਆਂ ਪੁਲਾਂਘਾਂ ਪੁੱਟੀਆਂ ਜਾ ਸਕਦੀਆਂ ਹਨ। ਇਸ ਲਈ ਬੱਚਿਆਂ ਨੂੰ ਵੱਡੇ ਹੋ ਕੇ ਸਫਲ ਹੋਣ ਲਈ ਅੱਜ ਤੋਂ ਹੀ ਸਖ਼ਤ ਮਿਹਨਤ ਕਰਨ ਦੀ ਆਦਤ ਪਾਉਣ। ਉਨ•ਾਂ ਅੱਗੇ ਤੋਂ ਸਕੂਲ ਨੂੰ ਹਰ ਰੂਪ ਵਿੱਚ ਮਦਦ ਦੇਣ ਦਾ ਵਾਅਦਾ ਵੀ ਕੀਤਾ। ਪ੍ਰੋਗਰਾਮ ਦੇ ਅਖੀਰ ਸਕੂਲ ਦੇ ਭੰਗੜੇ ਵਿੱਚ ਪਹਿਲੀ ਪੁਜੀਸਨ ਲੈਣ ਵਾਲੇ ਬੱਚਿਆਂ, ਰੈਸ¦ਿਗ 32 ਕਿਲੋ ਵਿੱਚ ਪਹਿਲੀ ਪੁਜੀਸਨ ਲੈਣ ਵਾਲੇ ਸਿੰਗਾਰਾ ਸਿੰਘ , ਤੀਜੀ ਪੁਜੀਸਨ ਲੈਣ ਵਾਲੇ ਜਸਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਸਕੂਲ ਦੇ ਬੱਚਿਆਂ ਨੇ ਬਾਲ ਮੇਲੇ ਵਿੱਚ ਹੋਏ ਸਾਰੇ ਮੁਕਾਬਲਿਆਂ ਵਿੱਚ ਭਾਗ ਲਿਆ ਸੀ। ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ•ਾਂ ਪਿੰਡ ਵਾਸੀਆਂ ਦਾ ਸਨਮਾਨ ਕੀਤਾ ਗਿਆ ਜਿਨ•ਾਂ ਬਾਲ ਮੇਲੇ ਵਿੱਚ ਅੱਗੇ ਵੱਧ ਕੇ ਕੰਮ ਕੀਤਾ। ਪਿੰਡ ਵਿੱਚ ਸਥਿਤ ਡਿਸਪੈਂਸਰੀ ਦੀ ਡਾਕਟਰ ਸੁਪ੍ਰੀਤ ਕੌਰ ਨੂੰ ਵੀ ਚੰਗੀਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਲ ਮੇਲੇ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਸਿੰਬੜੋ ਸਕੂਲ ਦੀ ਵਿਦਿਆਥਣ ਸ਼ਬਨਮ ਨੇ ਅਤੇ ਪ੍ਰਾਇਮਰੀ ਸਕੂਲ ਮੰਡੌੜ ਦੇ ਬੱਚਿਆਂ ਨੇ ਡਾਂਸ, ਗੀਤ ਅਤੇ ਕਵਿਸਰੀ ਪੇਸ਼ ਕੀਤੀ। ਸਕੂਲ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਨੌਹਰਾ ਨੇ ਆਏ ਲੋਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਬਲਵੀਰ ਸਿੰਘ, ਗੁਰਦੀਪ ਸਿੰਘ, ਪਰਮਜੀਤ ਸਿੰਘ ਪੰਮਾ, ਨਿਰਮਲ ਸਿੰਘ ਭੀਮਾ, ਲਖਵਿੰਦਰ ਸਿੰਘ ਲੱਖਾ, ਕਿਰਨਦੀਪ ਕੌਰ, ਕੁਲਦੀਪ ਕੌਰ, ਲਖਵੀਰ ਸਿੰਘ ਫੌਜੀ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਸਰਕਾਰੀ ਪ੍ਰਾਇਮਰੀ ਸਕੂਲ ਮੰਡੌੜ ਵਿਖੇ ਪੁਜੀਸਨਾਂ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰੀਤ ਐਗਰੋ ਇੰਡਸਟਰੀਜ ਨਾਭਾ ਦੇ ਐਮ ਡੀ ਹਰੀ ਸਿੰਘ, ਸਰਪੰਚ ਬਲਜਿੰਦਰ ਸਿੰਘ ਅਤੇ ਹੋਰ।

Post a Comment