ਨਾਭਾ, 24 ਨਵੰਬਰ (ਜਸਬੀਰ ਸਿੰਘ ਸੇਠੀ)-ਮਾਡਰਨ ਨਾਭਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਹਰ ਸਾਲ ਦੀ ਤਰ੍ਹਾਂ ਕਰਵਾਏ ਜਾ ਰਹੇ ਸਲਾਨਾ ਸਮਾਰੋਹ ਵਿੱਚ ਮੁੱਖ ਮਹਿਮਾਨ ਡਾ. ਬਲਵਿੰਦਰ ਸਿੰਘ ਸੈਕਟਰੀ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਨੇ ਸ਼ਿਰਕਤ ਕੀਤੀ। ਸਕੂਲ ਦੇ ਡਾਇਰੈਕਟਰ ਐਸ.ਐਸ. ਬੇਦੀ ਸਾਹਿਬ ਨੇ ਸਮਾਰੋਹ ਵਿੱਚ ਸ਼ਾਮਲ ਹੋਏ ਸਾਰਿਆਂ ਮਾਪਿਆਂ, ਮੁੱਖ ਮਹਿਮਾਨਾਂ ਅਤੇ ਸਮੂਹ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ। ਸਮਾਰੋਹ ਦਾ ਆਗਾਜ ਸਕੂਲ ਪ੍ਰਾਥਨਾਂ ਅਤੇ ਸ਼ਬਦ ਨਾਲ ਹੋਇਆ। ਇਸ ਮੌਕੇ ਸਕੂਲੀ ਬੱਚਿਆਂ ਵਲੋਂ ਬੜੀ ਮੇਹਨਤ ਸਦਕਾ ਤਿਆਰ ਕੀਤੀਆਂ ਗਈਆਂ ਵੱਖ-ਵੱਖ ਆਈਟਮਾਂ, ਲੋਕ-ਗੀਤ, ਨਾਟਕ, ਭੰਗੜਾ, ਡਾਂਸ ਅਤੇ ਸਕਿੱਟ ਆਦਿ ਦਾ ਸਭਨਾਂ ਨੇ ਖੂਬ ਆਨੰਦ ਮਾਣਿਆ। ਸਕੂਲੀ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸਨ ਬੜੇ ਵਧੀਆਂ ਢੰਗ ਨਾਲ ਕੀਤਾ। ਵੱਖ-ਵੱਖ ਪੱਧਰਾਂ ਵਿੱਚ ਆਪਣਾ ਨਾਮ ਰੌਸਨ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ ਦੇ ਕੇ ਹੌਸਲਾਂ ਅਫਜਾਈ ਕੀਤੀ ਗਈ। ਸਕੂਲ ਦੇ ਡਾਇਰੈਕਟਰ ਨੇ ਸਕੂਲ ਦੀਆਂ ਸਲਾਨਾ ਪ੍ਰਾਪਤੀਆਂ ਤੇ ਝਾਤ ਪਾਈ। ਬੈਸਟ ਅਧਿਆਪਕ ਦਾ ਅਵਾਰਡ ਮੈਡਮ ਆਸ਼ੂ ਰਾਣੀ (ਸੀਨੀਅਰ ਸੈਕਸ਼ਨ) ਅਤੇ ਮੈਡਮ ਰਜਿੰਦਰ ਕੌਰ (ਜੂਨੀਅਰ ਸੈਕਸ਼ਨ) ਨੂੰ ਪ੍ਰਦਾਨ ਕੀਤਾ ਗਿਆ। ਸਾਇੰਸ ਪ੍ਰਦਰਸਨੀ ਅਤੇ ਆਰਟ ਪ੍ਰਦਰਸਨੀ ਵਿਦਿਆਰਥੀਆਂ ਦੀ ਲਗਨ ਅਤੇ ਮਿਹਨਤ ਦੀ ਮੂੰਹ ਬੋਲਦੀ ਤਸਵੀਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਹੈ¤ਡ ਬੁਆਏ ਦਸਵਿੰਦਰ ਸਿੰਘ ਅਤੇ ਹੈ¤ਡ ਗਰਲ ਸੁਗੰਧਾ ਮਹਿੰਦੀਰੱਤਾ ਨੇ ਬਹੁਤ ਸਚੁੱਜੇ ਢੰਗ ਨਾਲ ਨਿਭਾਈ। ਲੌਟਿਸ ਹਾਊਸ ਨੂੰ ਅਕਾਦਮਿਕ ਅਤੇ ਰੋਜ਼ ਹਾਊਸ ਨੂੰ ਸਪੋਰਟਸ, ਸਹਾਇਕ ਕਿਰਿਆਵਾਂ ਅਤੇ ਕੌਕ ਹਾਊਸ ਲਈ ਸਨਮਾਨਿਤ ਕੀਤਾ ਗਿਆ।

Post a Comment