ਸਮੁਚੇ ਸਿੱਖ ਪੰਥ ਦਾ ਸਿਰ ਨੀਵਾਂ ਕਰ ਦੇਣ ਵਾਲੀ ਬਹੁਤ ਹੀ ਸ਼ਰਮਨਾਕ ਘਟਨਾ ਕਰਾਰ ਦਿੱਤਾ

Friday, November 16, 20120 comments


ਨਵੀਂ ਦਿੱਲੀ :16/ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਬੀਤੇ ਦਿਨ ਗੁਰਦੁਆਰਾ ਰਕਾਬਗੰਜ ਸਥਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਦੇ ਬਾਹਰ ਦੋ ਸਿੱਖ ਗੁਟਾਂ ਵਿਚਕਾਰ ਹੋਈ ਹਿੰਸਕ ਝੜਪ, ਜਿਸ ਵਿੱਚ ਕੁਝ ਸਿੱਖਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਨੂੰ ਸਮੁਚੇ ਸਿੱਖ ਪੰਥ ਦਾ ਸਿਰ ਨੀਵਾਂ ਕਰ ਦੇਣ ਵਾਲੀ ਬਹੁਤ ਹੀ ਸ਼ਰਮਨਾਕ ਘਟਨਾ ਕਰਾਰ ਦਿੱਤਾ ਅਤੇ ਕਿਹਾ ਕਿ ਇੱਕ ਪਾਸੇ ਤਾਂ ਸਿੱਖ ਜਗਤ ਸੰਸਾਰ ਦੇ ਕਈ ਦੇਸ਼ਾਂ ਵਿੱਚ ਪਗੜੀ ਪੁਰ ਲਾਈ ਗਈ ਹੋਈ ਪਾਬੰਦੀ ਨੂੰ ਖਤਮ ਕਰਵਾਣ ਦੇ ਉਦੇਸ਼ ਨਾਲ ਲਗਾਤਾਰ ਸੰਘਰਸ਼ ਕਰਦਾ ਚਲਿਆ ਰਿਹਾ ਹੈ ਅਤੇ ਦੂਜੇ ਪਾਸੇ ਸਿੱਖਾਂ ਦੇ ਹੀ ਆਗੂ ਹੋਣ ਦੇ ਦਾਅਵੇਦਾਰ ਆਪ ਹੀ ਇੱਕ-ਦੂਜੇ ਦੀਆਂ ਪੱਗਾਂ ਲਾਹ, ਹਵਾ ਵਿੱਚ ਉਛਾਲ ਅਤੇ ਪੈਰਾਂ ਹੇਠ ਰੋਲ ਸਿੱਖਾਂ ਸਥਿਤੀ ਹਾਸੋ-ਹੀਣੀ ਬਣਾਉਣ ਤੇ ਤੁਲ ਗਏ ਹੋਏ ਹਨ
ਜਸਟਿਸ ਆਰ ਐਸ ਸੋਢੀ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਇਸ ਸਮੇਂ ਇਸ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੇ ਕਿ ਇਸ ਦੁਖਦਾਈ ਘਟਨਾ ਲਈ ਕੌਣ ਜ਼ਿਮੇਂਦਾਰ ਹੈ ਅਤੇ ਕੌਣ ਨਹੀਂ? ਪ੍ਰੰਤੂ ਉਹ ਇਤਨਾ ਕਹਿਣੋਂ ਨਹੀਂ ਰਹਿ ਸਕਦੇ ਕਿ ਇਸ ਘਟਨਾ ਦੌਰਾਨ ਜੋ ਪੱਗਾਂ ਉਤਰੀਆਂ ਅਤੇ ਰੁਲੀਆਂ ਹਨ, ਉਹ ਕੇਵਲ ਇੱਕ-ਦੋ ਸਿੱਖਾਂ ਦੀਆਂ ਹੀ ਨਹੀਂ ਸਨ, ਉਹ ਤਾਂ ਸਗੋਂ ਸਮੁਚੀ ਸਿੱਖ ਕੌਮ ਦੀਆਂ ਸਨ, ਜੋ ਸਿਰਾਂ ਤੋਂ ਲਥੀਆਂ ਅਤੇ ਪੈਰਾਂ ਹੇਠ ਰੁਲੀਆਂ ਹਨ ਉਨ੍ਹਾਂ ਦਸਿਆ ਕਿ ਮੀਡੀਆ ਵਿੱਚ ਆਈਆਂ ਖਬਰਾਂ ਪੜ੍ਹ ਅਤੇ ਛਪੀਆਂ ਫੋਟੋਆਂ ਵੇਖ ਕੇ ਖੂਨ ਦੇ ਅਥਰੂ ਰੋਣ ਤੇ ਜੀਅ ਕਰਦਾ ਹੈ, ਕਿਉਂਕਿ ਉਹ ਮੰਨਦੇ ਹਨ ਕਿ ਇਹ ਫੋਟੋਆਂ ਅਤੇ ਖਬਰਾਂ ਸਮੁਚੇ ਸਿੱਖ ਜਗਤ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦੇਣ ਵਾਲੀਆਂ ਹਨ ਉਨ੍ਹਾਂ ਕਿਹਾ ਕਿ ਜਿਵੇਂ ਕਿ ਦਸਿਆ ਗਿਆ ਹੈ ਕਿ ਇਹ ਝਗੜਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੇ ਮੁੱਦੇ ਨੂੰ ਲੈ ਕੇ ਹੋਇਆ ਹੈ, ਜੇ ਇਹੀ ਗਲ ਹੈ ਤਾਂ ਸੁਆਲ ਉਠਦਾ ਹੈ ਕਿ ਕੀ ਇੱਕ-ਦੂਜੇ ਦੀਆਂ ਪੱਗਾਂ ਲਾਹ ਅਤੇ ਪੈਰਾਂ ਹੇਠ ਰੋਲ ਕੇ ਹੀ ਇਹ ਚੋਣਾਂ ਲੜੀਆਂ ਅਤੇ ਜਿਤੀਆਂ ਜਾਣੀਆਂ ਹਨ ਜੇ ਇਸ ਘਟਨਾ ਪਿਛੇ ਇਹੀ ਸੋਚ ਕੰਮ ਕਰ ਰਹੀ ਸੀ ਤਾਂ ਇਹ ਬਹੁਤ ਹੀ ਸ਼ਰਮਨਾਕ ਗਲ ਹੈ? ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਹਾਰ-ਜਿਤ ਦਾ ਫੈਸਲਾ ਆਮ ਸਿੱਖ ਮਤਦਾਤਾਵਾਂ ਦੀਆਂ ਵੋਟਾਂ ਨੇ ਕਰਨਾ ਹੈ, ਇਸ ਲਈ ਇਹ ਚੋਣਾਂ ਇੱਕ-ਦੂਜੇ ਦੀਆਂ ਪੱਗਾਂ ਲਾਹੁਣ ਅਤੇ ਪੈਰਾਂ ਹੇਠ ਰੋਲਣ ਨਾਲ ਨਹੀਂ, ਸਗੋਂ ਸਿੱਖਾਂ ਦੀਆਂ ਵੋਟਾਂ ਨਾਲ ਜਿੱਤੀਆਂ ਜਾ ਸਕਦੀਆਂ ਹਨ ਇਸ ਕਰਕੇ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨ ਤੇ ਜਿਤਣ ਲਈ ਆਪਣੀ ਸ਼ਕਲ-ਸੂਰਤ (ਛੱਬੀ) ਸੰਵਾਰ ਕੇ ਸਿੱਖਾਂ ਵਿੱਚ ਜਾ ਉਨ੍ਹਾਂ ਨੂੰ ਪ੍ਰਭਾਵਤ ਕਰ ਉਨ੍ਹਾਂ ਦਾ ਦਿਲ ਜਿਤਣ ਦੀ ਲੋੜ ਹੈ, ਨਾ ਕਿ ਇੱਕ-ਦੂਜੇ ਦੀਆਂ ਪੱਗਾਂ ਉਛਾਲ ਤੇ ਪੈਰਾਂ ਵਿੱਚ ਰੋਲ ਕੌਮ ਦੀ ਛੱਬੀ ਵਿਗਾੜਨ ਅਤੇ ਉਸਦੀ ਸਥਿਤੀ ਹਾਸੋਹੀਣੀ ਬਣਾਉਣ ਦੀ
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger