ਮਹਿੰਗਾਈ ਦੀ ਮਾਰ ਨੇ ਪਟਾਕੇ ਵੇਚਣ ਵਾਲਿਆਂ ਨੂੰ ਕੀਤਾ ਠੁੱਸ

Tuesday, November 13, 20120 comments

ਜੋਧਾਂ,13 ਨਵੰਬਰ (ਦਲਜੀਤ ਰੰਧਾਵਾ/ ਸੁਖਵਿੰਦਰ ਅੱਬੂਵਾਲ )ਪਹਿਲਾਂ ਸਾਡੇ ਸਮਾਜ ਅੰਦਰ ਹਰ ਤਿਉਹਾਰ ਨੂੰ ਮਨਾਉਣ ਲਈ ਲੋਕੀ ਪੂਰਾ ਜੋਰ ਲਗਾ ਦਿੰਦੇ ਸੀ ਹਰ ਤਿਉਹਾਰ ਨੂੰ ਮਨਾਉਣ ਲਈ ਅੰਨ•ਾਂ ਪੈਸਾ ਬਰਬਾਦ ਕਰ ਦਿੰਦੇ ਸੀ। ਪਰ ਅੱਜ ਦੇ ਮਹਿੰਗਾਈ ਦੇ ਸਮੇਂ ਵਿੱਚ ਆਪਣਾਂ ਅਤੇ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਪੈਸੇ ਪੂਰੇ ਨਹੀਂ ਹੁੰਦੇ ਜਿਸ ਕਰਕੇ ਅੱਜ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖ ਕੇ ਪਟਾਕਿਆਂ ਦੁਆਰਾ ਆਪਣੀ ਕਮਾਈ ਕਰਨ ਵਾਲੇ ਦੁਕਾਨਦਾਰਾਂ ਨੂੰ ਨਮੋਸੀ ਦਾ ਸਾਹਮਣਾ ਕਰਨਾਂ ਪੇ ਰਿਹਾ ਹੈ ਇਸ ਤੋਂ ਸਿੱਧ ਹੁੰਦਾ ਹੈ ਕਿ ਗਰੀਬ ਦੀ ਕਾਹਦੀ ਦੀਵਾਲੀ ਦੀਵਾਲੀ ਤਾ ਅਮੀਰਾਂ ਦੀ ਹੈ ਜੋ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਅਨੇਕਾਂ ਪ੍ਰਕਾਰ ਦੇ  ਭੋਜਨ ਤਿਆਰ ਕਰਕੇ ਅਤੇ ਮਹਿੰਗੇ ਭਾਅ ਦੇ ਪਟਾਕੇ ਖਰੀਦ ਕੇ ਇੱਕ ਤਾਂ ਪੈਸਾ ਸਾੜ ਦਿੰਦੇ ਹਨ ਅਤੇ ਦੂਜਾ ਪਟਾਕਿਆਂ ਨਾਲ ਵਾਤਾਵਰਨ ਨੂੰ ਗੰਧਲਾ ਕਰਕੇ ਪ੍ਰਦੂਸਣ ਫੈਲਾਉਦੇਂ ਹਨ ਜੋ ਕਿ ਪਾਿਲਾਂ ਹੀ ਕਿਸਨਾਂ ਵਲੋਂ ਆਪਣੇ ਖੇਤਾਂ ਵਿੱਚ ਪਈ ਪਰਾਲੀ ਨੂੰ ਅੱਗ ਲਾ ਕੇ ਪ੍ਰਦੂਸਤ ਕੀਤਾ ਗਿਆ ਹੈ । ਦੂਜੇ ਪਾਸੇ ਗਰੀਬ ਜੋ ਕਿ ਰੋਟੀ ਤੋਂ ਵੀ ਮੁਹਤਾਜ ਬੈਠਾ ਹੈ ਜਿਸਨੂੰ ਆਪਣੀ ਰੋਟੀ ਦਾ ਫਿਕਰ ਹੈ ਕਿ ਅੱਜ ਮੈਨੂੰ ਰੋਟੀ ਮਿਲੇਗੀ ਕਿ ਨਹੀਂ ਪਟਾਕੇ ਖਰੀਦਣੇ ਤਾਂ ਇੱਕ ਪਾਸੇ। ਆਉ ਆਪਾ ਅੱਗੇ ਤੋਂ ਪ੍ਰਣ ਕਰੀਏ ਕਿ ਪਟਾਕਿਆਂ ਤੇ ਪੈਸੇ ਖਰਚਣ ਦੀ ਬਜਾਏ ਕਿਸੇ ਗਰੀਬ ਲੋੜਵੰਦ ਦੀ ਮੱਦਦ ਕਰੀਏ।
 

 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger