ਗੁ: ਟਾਹਲੀ ਸਾਹਿਬ ਰਤਨ ਵਿਖੇ ਮੱਸਿਆ ਦਾ ਪਵਿੱਤਰ ਦਿਹਾੜਾ ਮਨਾਇਆ

Tuesday, November 13, 20120 comments

ਜੋਧਾਂ,13 ਨਵੰਬਰ (ਦਲਜੀਤ ਰੰਧਾਵਾ/ ਸੁਖਵਿੰਦਰ ਅੱਬੂਵਾਲ ) ਕਸਬਾ ਜੋਧਾਂ ਦੇ ਵਿੱਚ ਹੀ ਪੈਦੇਂ ਇਤਿਹਾਸਕ ਪਿੰਡ ਰਤਨ ਦੇ ਗੁ: ਟਾਹਲੀ ਸਾਹਿਬ ਵਿਖੇ ਮੱਸਿਆ ਦਾ ਪਵਿੱਤਰ ਦਿਹਾੜਾ ਬੜੀ ਹੀ ਸਰਧਾ ਅਤੇ ਪ੍ਰੇਮ ਭਾਵਨਾਂ ਨਾਲ ਮਨਾਇਆ ਗਿਆ। ਇਸ ਮੌਕੇ ਪੂਰੇ ਇਲਾਕੇ ਵਿੱਚੋਂ ਸੰਗਤਾਂ ਨੇ ਗੁਰੂ ਘਰ ਵਿਖੇ ਹਾਜਰੀਆਂ ਲਗਵਾਈਆਂ । ਇਸ ਮੌਕੇ ਸ੍ਰੀ ਆਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਜਿਸ ਵਿੱਚ ਗੁਰਦੁਆਰਾ ਹਜੂਰੀ ਰਾਗੀ ਭਾੲਂ ਹਰ੍ਰਪੀਤ ਸਿੰਘ ਨੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਮਹਾਨ ਢਾਡੀ ਦਰਬਾਰ ਸਜਾਏ ਗਏ ਇਸ ਮੌਕੇ ਸਿੱਖ ਪੰਥ ਦੇ ਮਹਾਨ ਪ੍ਰਚਾਰਕ ਗਿ: ਸਕਿੰਦਰ ਸਿੰਘ ਜੀ ਲੁਹਾਰਾ,ਗਿ: ਬਲਦੇਵ ਸਿੰਘ ਜੀ ਮੀਰੀ ਪੀਰੀ ਢਾਡੀ ਜੱਥਾ,ਗਿ: ਗੁਰਮੇਲ ਸਿੰਘ ਜੀ ਬੱਦੋਵਾਲ ਵਾਲਆਂਿ ਦੇ ਜੱਥੇ ਤੋਂ ਇਲਾਵਾ ਹੋਰ ਵੀ ਕਈ ਢਾਡੀ ਜੱਥਿਆਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਘਰ ਦੇ ਮੁੱਖ ਪੰਬੰਧਕ ਬਾਬਾ ਅਜਾਇਬ ਸਿੰਘ ਜੀ ਕਾਰ ਸਵੇ ਵਾਲੇ ਅਤੇ ਭਾਈ ਜੰਗੀਰ ਸਿੰਘ ਪ੍ਰਧਾਨ ਤੋਂ ਇਲਾਵਾ ਪੰ੍ਰਬਧਕਾਂ ਨੇ ਆਏ ਪ੍ਰਚਾਰਕਾਂ ਨੂੰ ਸਨਮਾਨਨਿਤ ਕੀਤਾ।

 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger