ਲੁਧਿਆਣਾ, 24 ਨਵੰਬਰ (ਸਤਪਾਲ ਸੋਨ)-ਅੱਜ ਇੱਥੇ ਜਾਮਿਆ ਹਬੀਬਿਆ ਦਾਰੂਲ ਉਲੂਮ (ਸਕੂਲ) ਲੁਧਿਆਣਾ ਵਿਖੇ ਯੌਮੇ ਆਸ਼ੂਰਾ ਤੋਂ ਇੱਕ ਦਿਲ ਪਹਿਲਾਂ ਹਜ਼ਰਤ ਇਮਾਮ ਹੁਸੈਨ ਸ਼ਹੀਦ (ਰਜਿ.) ਦੀ ਜੀਵਨੀ ’ਤੇ ਇਕ ਵਿਚਾਰ ਗੋਸ਼ਠੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਕਤਾਵਾਂ ਨੇ ਜਾਮਿਆ ਹਬੀਬਿਆ ਦਾਰੂਲ ਉਲੂਮ (ਸਕੂਲ) ਦੇ ਬੱਚਿਆਂ ਨੂੰ ਹਜ਼ਰਤ ਇਮਾਮ ਹੁਸੈਨ ਸ਼ਹੀਦ (ਰਜਿ.) ਦੀ ਜੀਵਨੀ ਬਾਰੇ ਦੱਸਿਆ। ਇਸ ਗੋਸ਼ਠੀ ਦੀ ਪ੍ਰਧਾਨਗੀ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਕੀਤੀ। ਇਸ ਮੌਕੇ ਬਜਮੇ ਹਬੀਬ ਦੇ ਪ੍ਰਧਾਨ ਗੁਲਾਮ ਹਸਨ ਕੈਸਰ, ਇਤਿਹਾਸਿਕ ਮਸਜਿਦ ਦੋ ਮੰਜਿਲਾ ਦੇ ਇਮਾਮ ਕਾਰੀ ਅਲਤਾਫ-ਉਰ-ਰਹਿਮਾਨ ਲੁਧਿਆਣਵੀ, ਕਾਰੀ ਮੁੱਹਮਦ ਮੌਹਤਰਮ ਸਹਾਰਨਪੁਰੀ, ਮੌਲਾਨਾ ਰਾਫੇ ਕਾਸਮੀ, ਮੌਲਾਨਾ ਅਤੀਕ-ਉਰ-ਰਹਿਮਾਨ ਫੈਜਾਬਾਦੀ, ਮੌਲਾਨਾ ਉਸਮਾਨ ਰਹਿਮਾਨੀ ਨਾਇਵ ਸ਼ਾਹੀ ਇਮਾਮ ਪੰਜਾਬ, ਮੁਫ਼ਤੀ ਮੁੱਹਮਦ ਜਮਾਲੁਦੀਨ, ਮੌਲਾਨਾ ਕਾਰੀ ਮੁੱਹਮਦ ਇਬ੍ਰਾਹਿਮ ਅਤੇ ਸ਼ਾਹੀ ਇਮਾਮ ਦੇ ਸਕੱਤਰ ਮੁੱਹਮਦ ਮੁਸਤਕੀਮ ਆਦਿ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਸਮੇਂ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਆਖਰੀ ਨਬੀ ਹਜ਼ਰਤ ਮੁੱਹਮਦ ਸਾਹਿਬ (ਸ.) ਦੇ ਨਵਾਸੇ ਸ਼ਹੀਦ-ਏ-ਕਰਬਲਾ ਹਜ਼ਰਤ ਇਮਾਮ ਹੁਸੈਨ ਸ਼ਹੀਦ (ਰਜਿ.) ਨੇ ਕਰਬਲਾ ਦੇ ਮੈਦਾਨ ਵਿਚ ਸ਼ਹਾਦਤ ਦੇਕੇ ਕਿਯਾਮਤ ਤੱਕ ਦੇ ਲਈ ਦੁਸ਼ਮਣਾ ਨੂੰ ਹਾਰ ਤੋਂ ਦੋ-ਚਾਰ ਕਰ ਦਿੱਤਾ। ਉਨ•ਾਂ ਕਿਹਾ ਕਿ ਹਜ਼ਰਤ ਇਮਾਮ ਹੁਸੈਨ ਸ਼ਹੀਦ (ਰਜਿ.) ਦੀ ਸ਼ਹਾਦਤ ਨੇ ਕਿਯਾਮਤ ਤੱਕ ਦੇ ਲਈ ਇਸ ਗੱਲ ਨੂੰ ਪੂਰਾ ਕਰ ਦਿੱਤਾ ਕਿ ਹੁਣ ਇਸਲਾਮ ਵਿਚ ਕਿਸੇ ਨਵੇਂ ਤਰੀਕਾ-ਏ-ਖਿਲਾਫ਼ਤ ਨੂੰ ਨਹੀਂ ਮੰਨਿਆ ਜਾਏਗਾ। ਉਨ•ਾਂ ਕਿਹਾ ਕਿ ਚਾਹੇ ਮੁਹਰਮ ਦਾ ਮਹੀਨਾ ਇਸਲਾਮੀ ਨਵੇਂ ਵਰ•ੇ ਦਾ ਪਹਿਲਾ ਮਹੀਨਾ ਹੈ, ਲੇਕਿਨ ਕਿਸੇ ਵੀ ਸੂਰਤ ਵਿਚ ਹਜ਼ਰਤ ਇਮਾਮ ਹੁਸੈਨ ਸ਼ਹੀਦ (ਰਜਿ.) ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਸ਼ਾਹੀ ਇਮਾਮ ਮੌਲਾਨਾ ਹਬੀਬ ਨੇ ਕਿਹਾ ਕਿ ਜੋ ਲੋਕ ਸ਼ਹੀਦੇ ਕਰਬਲਾ ਹਜ਼ਰਤ ਇਮਾਮ ਹੁਸੈਨ ਸ਼ਹੀਦ (ਰਜਿ.) ਦੀਆਂ ਕੁਰਬਾਨੀਆਂ ਨੂੰ ਭੁੱਲ ਜਾਂਦੇ ਹਨ, ਉਹ ਹਰਗਿਜ ਆਸ਼ੀਕੇ ਰਸੂਲ (ਸ.) ਨਹੀਂ ਹੋ ਸਕਦੇ। ਉਨ•ਾਂ ਕਿਹਾ ਕਿ ਸ਼ਹੀਦੇ ਕਰਬਲਾ ਹਜ਼ਰਤ ਇਮਾਮ ਹੁਸੈਨ ਸ਼ਹੀਦ (ਰਜਿ.) ਨਾਲ ਮੁਹੱਬਤ ਉਨਾਂ ਨਾਲ ਅਕੀਦਤ ਸਾਡੇ ਇਮਾਨ ਦਾ ਹਿੱਸਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਕੌਮ ਦਾ ਹਰ ਵਿਅਕਤੀ ਇਸ ਗੱਲ ਨੂੰ ਸਮਝ ਲੇਵੇ ਕਿ ਸ਼ਹੀਦੇ ਕਰਬਲਾ ਹਜ਼ਰਤ ਇਮਾਮ ਹੁਸੈਨ ਸ਼ਹੀਦ (ਰਜਿ.) ਦਾ ਉਦੇਸ਼ ਤਾਕਤ ਨੂੰ ਹਾਸਲ ਕਰਨਾ ਨਹੀਂ ਸੀ, ਬਲਕਿ ਇਸਲਾਮ ਦੀ ਸੁਰਖਿਆ ਦਾ ਜਜਬਾ ਸੀ। ਇਸ ਮੌਕੇ ’ਤੇ ਜਾਮੀਆ ਹਬੀਬਿਆ ਦਾਰੂਲ ਉਲੂਮ (ਸਕੂਲ) ਦੇ ਬੱਚਿਆਂ ਨੇ ਸ਼ਹੀਦੇ ਕਰਬਲਾ ਹਜ਼ਰਤ ਇਮਾਮ ਹੁਸੈਨ ਸ਼ਹੀਦ (ਰਜਿ.) ਦੀ ਜੀਵਨੀ ’ਤੇ ਆਪਣਾ ਕਲਾਮ ਵੀ ਪੇਸ਼ ਕੀਤਾ।


Post a Comment