ਅਮਨਦੀਪ ਦਰਦੀ, ਗੁਰੂਸਰ ਸੁਧਾਰ/ਇਥੋ ਨਜ਼ਦੀਕੀ ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਦੌਰਾਨ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਉਦਾਸੀ ਹੀਰੇ ਹਿਰਨ ਦੀ, ਨੀਰੋ ਦੀ ਬੰਸਰੀ, ਤੇ ਕ¦ਿਗਾ ਤਿੰਨ ਕਾਵਿ ਪੁਸਤਕਾਂ ਦਾ ਯੋਗਦਾਨ ਪਾਉਣ ਵਾਲੇ ਪੰਜਾਬੀ ਸ਼ਾਇਰ ਭਗਵਾਨ ਢਿੱਲੋ ਦਾ ਇਕ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਡਾ: ਹਰਨੇਕ ਕਲੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਤ ਦੀ ਕਿਸੇ ਵੀ ਕਲਾ ਵਿਚ ਆਪਣਾ ਯੋਗਦਾਨ ਪਾਉਣ ਦੀ ਕਲਾ ਕੁਦਰਤ ਵੱਲੋਂ ਵਿਰਲੇ ਟਾਵੇਂ ਬੰਦਿਆਂ ਦੇ ਹਿੱਸੇ ਆਉਂਦੀ ਹੈ। ਇਸ ਸ਼ਾਇਰ ਦੀ ਕਵਿਤਾ ਜਿੱਥੇ ਸਾਡੇ ਜੀਵਨ ਵਿਚ ਨਵੀਂ ਊਰਜਾ ਭਰਨ ਦੀ ਸਮਰੱਥਾ ਰੱਖਦੀ ਹੈ। ਉਥੇ ਹੀ ਉਹ ਮਨੁੱਖੀ ਜ਼ਿੰਦਗੀ ਨੂੰ ਰੌਸ਼ਨ ਰਾਹਾਂ ਤੇ ਤੋਰਨ ਦੇ ਸਮਰੱਥ ਵੀ ਹੈ। ਸਮਸ਼ੇਰ ਨੂਰਪੁਰੀ ਨੇ ਬੋਲਦਿਆਂ ਕਿਹਾ ਕਿ ਇਸ ਸ਼ਾਇਰ ਦੀ ਕਵਿਤਾ ਜਿੱਥੇ ਸਾਡੇ ਮਨ ਵਿਚ ਨਵੀ ਚੇਤਨਾ ਅਤੇ ਸੇਧ ਪ੍ਰਦਾਨ ਕਰਨ ਦਾ ਜ਼ਜਬਾ ਰੱਖਦੀ ਹੈ, ਉਥੇ ਹੀ ਉਹ ਸਾਡੀਆਂ ਸੁੱਤੀਆਂ ਹੋਈਆਂ ਭਾਵਨਾਵਾਂ ਨੂੰ ਜਾਗ੍ਰਿਤ ਕਰਨ ਵਿਚ ਵੀ ਉਚੇਚਾ ਯੋਗਦਾਨ ਪਾਉਂਦੀ ਹੈ। ਭਾਗ ਸਿੰਘ ਦਰਦੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਸ਼ਾਇਰ ਨੇ ਬਹੁਤ ਸੌਖੀ ਤੇ ਸਰਲ ਭਾਸ਼ਾ ਵਿਚ ਮਨੁੱਖੀ ਜੀਵਨ ਵਿਚ ਨਵੀਂ ਕ੍ਰਾਂਤੀ ਪੈਦਾ ਕਰਨ ਵਾਲੀ ਗੱਲ ਕੀਤੀ ਹੈ। ਪ੍ਰੋ: ਮੇਜਰ ਸਿੰਘ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿਚ ਉਥੋ ਦੇ ਲੇਖਕਾਂ ਜਾਂ ਸ਼ਾਇਰਾਂ ਨੇ ਕ੍ਰਾਂਤੀਕਾਰੀ ਤਬਦੀਲੀਆਂ ਲਿਆਦੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀ ਕਿ ਇਸ ਸ਼ਾਇਰ ਦੀ ਕਵਿਤਾ ਪਾਠਕ ਨੂੰ ਕ੍ਰਾਂਤੀਕਾਰੀ ਦਿਸ਼ਾਵਾਂ ਵੱਲ ਤੁਰਨ ਦਾ ਇਸ਼ਾਰਾ ਕਰਦੀ ਹੈ। ਉਸ ਕੋਲ ੳੁੱਚ ਕੋਟੀ ਦੇ ਵਿਚਾਰਾਂ ਨੂੰ ਖੂਬਸੂਰਤ ਤੇ ਸੰਖੇਪ ਕਾਵਿਕ ਸ਼ਬਦਾਂ ਵਿਚ ਗੱਲ ਕਹਿਣ ਦੀ ਸਮਰੱਥਾ ਹਾਸਲ ਹੈ। ਇਸ ਮੌਕੇ ਰਾਜੋਆਣਾ ਕਲਾਂ ਦੇ ਸਰਪੰਚ ਜਗਦੀਸ਼ ਸਿੰਘ, ਅਸ਼ਕਪ੍ਰੀਤ ਕੌਰ ਰੰਸ਼ਾਹੀ, ਪਰਮਜੀਤ ਕੌਰ ਦਰਦੀ, ਮਾਸਟਰ ਰਾਜ ਸਿੰਘ ਜੁੜਾਹਾਂ, ਰਾਜ ਸਿੰਘ ਕਲੇਰ, ਜੰਗਲਾਤ ਅਧਿਕਾਰੀ ਕੁਲਵੰਤ ਸਿੰਘ ਗਰੇਵਾਲ ਵੀ ਉਚੇਚੇ ਤੌਰ ਤੇ ਹਾਜ਼ਰ ਸਨ।

Post a Comment